ਭੋਗਪੁਰ ਵਿਖੇ ਬਲਾਕ ਸੰਮਤੀ ਮੈਂਬਰ ਤੇ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਦੀ ਕੋਰੋਨਾ ਕਾਰਨ ਮੌਤ

05/08/2021 12:47:39 PM

ਭੋਗਪੁਰ (ਰਾਣਾ, ਰਾਜੇਸ਼ ਸੂਰੀ)- ਬਲਾਕ ਸੰਮਤੀ ਭੋਗਪੁਰ ਦੇ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਭੱਟੀਆਂ ਦੀ ਅੱਜ ਸਵੇਰ ਸਮੇਂ ਕੋਰੋਨਾ ਦੀ ਬੀਮਾਰੀ ਦੇ ਇਲਾਜ ਦੇ ਚਲਦਿਆਂ ਜਲੰਧਰ ਦੇ ਇਕ ਹਸਪਤਾਲ ਵਿੱਚ ਮੌਤ ਹੋ ਗਈ। ਗੁਰਪ੍ਰੀਤ ਸਿੰਘ ਦੇ ਕੋਰੋਨਾ ਬੀਮਾਰੀ ਨਾਲ ਪੀੜਤ ਹੋਣ ਸਬੰਧੀ ਕੁਝ ਦਿਨ ਪਹਿਲਾਂ ਹੀ ਪੁਸ਼ਟੀ ਹੋਈ ਸੀ।  ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਕਾਰਨ ਮਾਰੇ ਗਏ ਗੁਰਪ੍ਰੀਤ ਸਿੰਘ ਦੇ ਗੁਰਦੇ ਕਾਫ਼ੀ ਹੱਦ ਤੱਕ ਖ਼ਰਾਬ ਹੋ ਚੁੱਕੇ ਸਨ। ਗੁਰਪ੍ਰੀਤ ਦੇ ਬੱਚੇ ਨਿਊਜ਼ੀਲੈਂਡ ਵਿੱਚ ਰਹਿੰਦੇ ਹਨ। 

ਇਹ ਵੀ ਪੜ੍ਹੋ :  ਕਪੂਰਥਲਾ ਤੋਂ ਜਲੰਧਰ ਆਉਣ ਵਾਲੇ ਹੋ ਜਾਣ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਕੁਝ ਅਜਿਹਾ

ਕੁਝ ਦਿਨ ਪਹਿਲਾਂ ਹੀ ਇਕ ਲੰਬੜਦਾਰ ਦੀ ਹੋਈ ਸੀ ਕੋਰੋਨਾ ਕਾਰਨ ਮੌਤ  

ਬਲਾਕ ਭੋਗਪੁਰ ਵਿੱਚ ਕੋਰੋਨਾ ਦਸਤਕ ਦੇ ਚੁੱਕਾ ਹੈ। ਕੁਝ ਦਿਨ ਪਹਿਲਾਂ ਹੀ ਪਿੰਡ ਰਾਸਤਗੋ ਦੇ ਲੰਬੜਦਾਰ ਅਤੇ ਸਬ ਤਹਿਸੀਲ ਭੋਗਪੁਰ ਵਿੱਚ ਅਸ਼ਟਾਮ ਫਰੋਸ਼ ਦਾ ਕੰਮ ਕਰਨ ਵਾਲੇ ਵਰਿੰਦਰ ਕੁਮਾਰ ਦੀ ਵੀ ਕੋਰੋਨਾ ਕਾਰਨ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਇਲਾਕੇ ਵਿਚ ਭਾਰੀ ਗਿਣਤੀ ਵਿੱਚ ਲੋਕ ਬੀਮਾਰੀ ਦੀ ਮਾਰ ਹੇਠ ਹਨ ਅਤੇ ਹਸਪਤਾਲਾਂ ਦੇ ਡਰ ਕਾਰਨ ਘਰਾਂ ਵਿਚ ਹੀ ਇਲਾਜ ਕਰ ਰਹੇ ਹਨ। ਆਮ ਲੋਕ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਨ ਕਿ ਜਿਸ ਰਫ਼ਤਾਰ ਨਾਲ ਕੋਰੋਨਾ ਵਧ ਰਿਹਾ ਹੈ, ਸਰਕਾਰ ਨੂੰ ਤੁਰੰਤ ਸੰਪੂਰਨ ਲਾਕਡਾਊਨ ਦਾ ਐਲਾਨ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣੀਆਂ ਚਾਹੀਦੀਆਂ ਹਨ। 

ਇਹ ਵੀ ਪੜ੍ਹੋ :  ਫਗਵਾੜਾ ’ਚ ਸਰਕਾਰੀ ਅਫ਼ਸਰਾਂ ਨੇ ਕੋਰੋਨਾ ਨਿਯਮਾਂ ਦੀਆਂ ਉਡਾਈਆਂ ਧੱਜੀਆਂ, ਮੀਟਿੰਗ ਲਈ ਕੀਤਾ ਵੱਡਾ ਇਕੱਠ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

shivani attri

This news is Content Editor shivani attri