ਚੋਰਾਂ ਦਾ ਕਾਰਨਾਮਾ: ਬੰਦ ਪਏ ਘਰ ’ਚੋਂ 1 ਪਿਸਤੌਲ, 50 ਰੌਂਦ, 31 ਤੋਲੇ ਸੋਨੇ ਸਣੇ ਡੇਢ ਲੱਖ ਰੁਪਏ ਕੀਤੇ ਚੋਰੀ

06/22/2021 12:52:39 PM

ਤਰਨਤਾਰਨ ( ਕਵਲਜੀਤ ਵਾਂ ) - ਭਿੱਖੀਵਿੰਡ ਇਲਾਕੇ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸ ਸਬੰਧੀ ਭਿੱਖੀਵਿੰਡ ਥਾਣਾ ਵਿੱਚ ਦਿੱਤੇ ਬਿਆਨ ਵਿੱਚ ਦਿਲਬਾਗ ਸਿੰਘ ਪੁੱਤਰ ਹਰਭਜਨ ਸਿੰਘ ਨੇ ਦੱਸਿਆ ਕਿ ਮੇਰੇ  ਪਿਤਾ ਹਰਭਜਨ ਸਿੰਘ ਦੀ 10 ਜੂਨ ਨੂੰ ਮੌਤ ਹੋ ਗਈ ਸੀ, ਜਿਸ ਕਰਕੇ ਮੈਂ ਆਪਣੇ ਪਰਿਵਾਰ ਸਮੇਤ ਆਪਣੀ ਕੋਠੀ ਨੂੰ ਤਾਲਾ ਲਾ ਕੇ ਪਿੰਡ ਮਾਛੀਕੇ ਵਿਖੇ ਚਲਾ ਗਿਆ ਸੀ। ਇਸ ਦੌਰਾਨ ਮੈਂ 12 ਜੂਨ ਨੂੰ ਭਿੱਖੀਵਿੰਡ ਆਇਆ ਅਤੇ 13 ਜੂਨ ਨੂੰ ਸੁਬ੍ਹਾ ਫਿਰ ਪਿੰਡ ਮਾਛੀਕੇ ਚਲਾ ਗਿਆ। 

ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ 

ਉਸ ਨੇ ਦੱਸਿਆ ਕਿ ਮੈਂ 20 ਜੂਨ ਨੂੰ ਸ਼ਾਮ ਕਰੀਬ 5 ਵਜੇ ਆਪਣੇ ਪਰਿਵਾਰ ਸਮੇਤ ਘਰ ਵਾਪਸ ਭਿੱਖੀਵਿੰਡ ਆਇਆ। ਇਸ ਦੌਰਾਨ ਅਸੀਂ ਜਦੋਂ ਬਾਹਰਲੇ ਮੇਨ ਗੇਟ ਦਾ ਤਾਲਾ ਖੋਲ੍ਹਿਆ ਅਤੇ ਅੰਦਰ ਦਾਖ਼ਲ ਹੋਏ ਤਾਂ ਕੋਠੀ ਦੇ ਅੰਦਰ ਲੋਬੀ ਵਾਲਾ ਮੇਨ ਗੇਟ ਖੁੱਲ੍ਹਾ ਪਿਆ ਸੀ। ਸਾਡੇ ਘਰ ਦੇ ਕਮਰਿਆਂ ਦਾ ਸਾਰਾ ਸਾਮਾਨ ਗੋਦਰੇਜ ਦੀ ਅਲਮਾਰੀ ਅਤੇ ਬੈੱਡ ਬਾਕਸ ਬਗੈਰਾ ਵਿੱਚੋਂ ਬਾਹਰ ਕੱਢ ਕੇ ਹੇਠਾਂ ਸੁੱਟਿਆ ਪਿਆ ਸੀ। ਸਾਰੇ ਕਮਰਿਆਂ ਦੇ ਦਰਵਾਜ਼ੇ ਖੁੱਲ੍ਹੇ ਸਨ।

ਪੜ੍ਹੋ ਇਹ ਵੀ ਖ਼ਬਰ - ਸ਼ਰਮਸਾਰ : 9 ਸਾਲ ਦੀ ਕੁੜੀ ਦਾ ਮਤਰੇਏ ਪਿਓ ਨੇ ਮਾਂ ਨਾਲ ਮਿਲ ਕੀਤਾ ਕਤਲ, ਇੰਝ ਹੋਇਆ ਖ਼ੁਲਾਸਾ

ਉਸ ਨੇ ਦੱਸਿਆ ਕਿ ਜਦੋਂ ਮੈਂ ਸਾਰਾ ਸਾਮਾਨ ਦੇਖਿਆ ਤਾਂ ਗੋਦਰੇਜ ਦੀ ਅਲਮਾਰੀ ਵਿੱਚ ਪਿਆ ਇੱਕ ਰਿਵਾਲਵਰ 32 ਬੋਰ ਸਮੇਤ 50 ਰੌਂਦ 32 ਬੋਰ ਅਤੇ ਅਸਲਾ ਲਾਇਸੰਸ, ਜੋ ਮੇਰੇ ਨਾਮ ’ਤੇ ਸੀ, ਜਿਸ ਦੀ ਕੀਮਤ ਇੱਕ ਲੱਖ ਛੇ ਹਜ਼ਾਰ ਰੁਪਏ ਸੀ, ਚੋਰੀ ਹੋ ਗਿਆ। ਇੱਕ ਲੱਖ ਰੁਪਏ ਨਕਦੀ ਤੇ ਕਰੀਬ ਇਕੱਤੀ ਤੋਲੇ ਸੋਨਾ, ਜਿਸ ਦੀ ਕੁੱਲ ਕੀਮਤ ਪੰਦਰਾਂ ਲੱਖ ਰੁਪਏ ਬਣਦੀ ਹੈ ਅਤੇ ਬੈੱਡ ਬਾਗ ਬਾਕਸ ਵਿੱਚ ਪਿਆ 50 ਹਜ਼ਾਰ ਰੁਪਏ ਵੀ ਚੋਰੀ ਹੋ ਗਏ ਹਨ। ਇਸ ਤਰ੍ਹਾਂ ਸਾਡੀ ਚੋਰੀ ਦਾ ਕੁਲ ਨੁਕਸਾਨ ਕਰੀਬ ਸਤਾਰਾਂ ਲੱਖ 50 ਹਜ਼ਾਰ ਰੁਪਏ ਬਣਦਾ ਹੈ। 

ਪੜ੍ਹੋ ਇਹ ਵੀ ਖ਼ਬਰ -ਅਹਿਮ ਖ਼ਬਰ: ਅੱਜ ਚੰਡੀਗੜ੍ਹ ਦੇ PGI ’ਚ ਮੁੜ ਹੋਵੇਗਾ ਜੈਪਾਲ ਭੁੱਲਰ ਦਾ ਪੋਸਟਮਾਰਟਮ

ਦਿਲਬਾਗ ਸਿੰਘ ਨੇ ਦੱਸਿਆ ਕਿ ਘਰ ਵਿੱਚ ਸੀ.ਸੀ.ਟੀ.ਵੀ ਕੈਮਰੇ ਲੱਗੇ ਹੋਏ ਸਨ ਪਰ ਚੋਰ ਜਾਂਦੇ ਹੋਏ ਸੀ.ਸੀ.ਟੀ.ਵੀ ਕੈਮਰੇ ਅਤੇ ਡੀ.ਵੀ.ਆਰ ਵੀ ਨਾਲ ਲੈ ਗਏ। ਦਿਲਬਾਗ ਸਿੰਘ ਨੇ ਦੱਸਿਆ ਕਿ ਇਸ ਦੀ ਸੂਚਨਾ ਥਾਣਾ ਭਿੱਖੀਵਿੰਡ ਦੀ ਪੁਲਸ ਨੂੰ ਦਿੱਤੀ ਗਈ ਹੈ। ਇਸ ਸਬੰਧੀ ਐੱਸ.ਆਈ ਪਵਨ ਕੁਮਾਰ  ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਡਾਗ ਸਕਾਟ ਅਤੇ ਫਿੰਗਰਪ੍ਰਿੰਟ ਸਪੈਸ਼ਲਿਸਟ ਨੂੰ ਬੁਲਾ ਕੇ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ।  

ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਵੈਕਸੀਨ ਲਗਾ ਕੇ ਵਿਦੇਸ਼ ਜਾਣ ਵਾਲੇ 18 ਤੋਂ 45 ਸਾਲ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ

rajwinder kaur

This news is Content Editor rajwinder kaur