ਭਵਾਨੀਗੜ੍ਹ ਦੇ ਬਾਜ਼ਾਰਾਂ 'ਚ ਪਸਰਿਆ ਸੰਨਾਟਾ, ਸ਼ਨੀਵਾਰ ਦੇ ਮੁਕੰਮਲ ਲਾਕਡਾਊਨ ਕਾਰਨ ਕਾਰੋਬਾਰ ਹੋਏ ਠੱਪ

05/01/2021 1:32:27 PM

ਭਵਾਨੀਗੜ੍ਹ (ਕਾਂਸਲ): ਕੋਰੋਨਾ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਵੱਧਣ ਕਾਰਨ ਹੁਣ ਲੋਕਾਂ ’ਚ ਇਸ ਬੀਮਾਰੀ ਨੂੰ ਲੈ ਕੇ ਡਰ ਅਤੇ ਸਹਿਮ ਦਾ ਮਾਹੌਲ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਇਸ ਤੋਂ ਬਚਾਅ ਲਈ ਜਾਰੀ ਕੀਤੀਆਂ ਜ਼ਰੂਰੀ ਹਦਾਇਤਾਂ ਤਹਿਤ ਹੁਣ ਸ਼ਨੀਵਾਰ ਅਤੇ ਐਤਵਾਰ ਨੂੰ ਮੁਕੰਮਲ ਲਾਕਡਾਊਨ ਕਰਨ ਦੇ ਜਾਰੀ ਕੀਤੇ ਆਦੇਸ਼ਾਂ ਤਹਿਤ ਸਥਾਨਕ ਸ਼ਹਿਰ ਵਿਖੇ ਸਾਰੇ ਬਾਜ਼ਾਰ ਅਤੇ ਹੋਰ ਕਾਰੋਬਾਰ ਪੂਰੀ ਤਰ੍ਹਾਂ ਬੰਦ ਨਜ਼ਰ ਆਏ। 

ਇਹ ਵੀ ਪੜ੍ਹੋ:  ਬਠਿੰਡਾ: ਪਤੀ ਦੇ ਪ੍ਰੇਮ ਸਬੰਧਾਂ ਨੇ ਉਜਾੜਿਆ ਹੱਸਦਾ ਵੱਸਦਾ ਘਰ, ਪੱਖੇ ਨਾਲ ਲਟਕਦੀ ਮਿਲੀ ਪਤਨੀ ਦੀ ਲਾਸ਼

ਸਥਾਨਕ ਸ਼ਹਿਰ ਦੇ ਕੀਤੇ ਗਏ ਦੌਰੇ ਦੌਰਾਨ ਬਜ਼ਾਰਾਂ ’ਚ ਪੂਰੀ ਤਰ੍ਹਾਂ ਸਨਾਟਾ ਛਾਇਆ ਹੋਇਆ ਸੀ, ਅੱਜ ਸ਼ਹਿਰ ਦੇ ਮੇਨ ਬਾਜ਼ਾਰ, ਮੁੱਖ ਸੜਕ ਸਮੇਤ ਹੋਰ ਬਜ਼ਾਰਾਂ ’ਚ ਸਿਰਫ ਮੈਡੀਕਲ ਸਟੋਰ, ਲੈਬਾਰਟਰੀ ਅਤੇ ਦੁੱਧ ਵਾਲੀਆਂ ਡੇਅਰੀਆਂ ਹੀ ਖੁੱਲ੍ਹੀਆਂ ਨਜ਼ਰ ਆਈਆਂ ਜਦੋਂ ਕਿ ਬਾਕੀ ਸਾਰੀਆਂ ਦੁਕਾਨਾਂ ਅਤੇ ਹੋਰ ਕਾਰੋਬਾਰ ਪੂਰੀ ਤਰ੍ਹਾਂ ਬੰਦ ਪਏ ਸਨ। ਇਸ ਮੌਕੇ ਸ਼ਹਿਰ ਕਰਫਿਊ ਦੀ ਸਹੀ ਪਾਲਣਾ ਕਰਵਾਉਣ ਲਈ ਪੁਲਸ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ: ਸਰਕਾਰੀ ਡਾਕਟਰ ਦਾ ਕਾਰਨਾਮਾ, ਖ਼ੁਦ ਕੋਰੋਨਾ ਪਾਜ਼ੇਟਿਵ ਪਰ ਨਿੱਜੀ ਹਸਪਤਾਲ 'ਚ ਕਰ ਰਿਹੈ ਮਰੀਜ਼ਾਂ ਦੀ ਜਾਂਚ

ਇਹ ਵੀ ਪੜ੍ਹੋ: ਬਠਿੰਡਾ: ਕਰਜ਼ੇ ਨੇ ਨਿਗਲਿਆ ਇਕ ਹੋਰ ਕਿਸਾਨ, ਸਪਰੇਅ ਪੀ ਕੇ ਕੀਤੀ ਜੀਵਨ ਲੀਲਾ ਖ਼ਤਮ

Shyna

This news is Content Editor Shyna