ਕੋਰੋਨਾ ਆਈਸੋਲੇਸ਼ਨ ਵਾਰਡ ''ਚ ਵਿਆਹ ਵਰਗਾ ਮਾਹੌਲ,ਕੋਈ ਪਾ ਰਿਹੈ ਭੰਗੜਾ ਤੇ ਕੋਈ ਲਵਾ ਰਿਹੈ ਮਹਿੰਦੀ

08/20/2020 6:18:24 PM

ਭਵਾਨੀਗੜ੍ਹ (ਵਿਕਾਸ, ਜ.ਬ.): ਕੋਰੋਨਾ ਮਹਾਮਾਰੀ ਦੇ ਡਰ ਨੇ ਜਿੱਥੇ ਪੂਰੇ ਦੇਸ਼ ਨੂੰ ਆਪਣੀ ਜਕੜ 'ਚ ਲੈ ਰੱਖਿਆ ਹੈ ਉੱਥੇ ਹੀ ਸ਼ਹਿਰ ਨੇੜਲੇ ਪਿੰਡ ਘਾਬਦਾਂ ਵਿਖੇ ਕੋਵਿਡ-19 ਦੇ ਸੰਕ੍ਰਮਿਤ ਮਰੀਜ਼ਾਂ ਲਈ ਸਥਾਪਿਤ ਆਈਸੋਲੇਸ਼ਨ ਸੈਂਟਰ 'ਚ ਬਣੇ ਵਾਰਡ ਦਾ ਦ੍ਰਿਸ਼ ਦੇਖਿਆ ਜਾਵੇ ਤਾਂ ਉਹ ਕਿਸੇ ਵਿਆਹ ਦੇ ਪ੍ਰੋਗਰਾਮ ਜਾਂ ਕਿਸੇ ਫਿਲਮ ਦੀ ਸ਼ੂਟਿੰਗ ਤੋਂ ਘੱਟ ਨਹੀਂ ਹੈ। ਵਾਰਡ 'ਚ ਭਰਤੀ ਕੋਰੋਨਾ ਮਰੀਜ਼ ਫ਼ਿਲਮੀ ਗਾਣਿਆਂ 'ਤੇ ਨੱਚਦੇ ਹਨ ਅਤੇ ਜਨਾਨੀਆਂ ਤੀਜ ਦਾ ਤਿਉਹਾਰ ਇਕ-ਦੂਜੇ ਦੇ ਹੱਥਾਂ 'ਤੇ ਮਹਿੰਦੀ ਲਾ ਕੇ ਮਨਾਉਂਦੀਆਂ ਹਨ, ਇੱਥੋਂ ਤੱਕ ਕਿ ਬੀਬੀ ਡਾਕਟਰ ਵੀ.ਪੀ.ਪੀ.ਈ. ਕਿੱਟ ਪਾ ਕੇ ਮਹਿਲਾਂ ਮਰੀਜ਼ਾਂ ਦੇ ਹੱਥਾਂ 'ਤੇ ਮਹਿੰਦੀ ਲਾ ਕੇ ਉਨ੍ਹਾਂ ਨਾਲ ਖੁਸ਼ੀਆਂ ਸਾਂਝੀਆਂ ਕਰਦੀਆਂ ਹਨ।

ਇਹ ਵੀ ਪੜ੍ਹੋ:  ਕੀੜੇ ਪੈਣ ਕਾਰਨ ਫ਼ੌਤ ਹੋਈ ਅਫ਼ਸਰਸ਼ਾਹਾਂ ਦੀ 'ਮਾਂ', ਪਹਿਲੀ ਵਾਰ ਕੈਮਰੇ ਸਾਹਮਣੇ ਆਇਆ ਪੁੱਤ

ਡਾਕਟਰਾਂ ਦਾ ਕਹਿਣਾ ਹੈ ਕਿ ਇੱਥੇ ਪ੍ਰਸ਼ਾਸਨ ਵੱਲੋਂ ਦਿੱਤੀ ਜਾ ਰਹੀ ਵਧੀਆ ਸੁਵਿਧਾਵਾਂ ਅਤੇ ਅਧਿਕਾਰੀਆਂ ਦੀ ਚੰਗੀ ਦੇਖ-ਰੇਖ ਦਾ ਨਤੀਜਾ ਹੈ, ਇੱਥੇ ਸ਼ੁੱਧ ਅਤੇ ਸਾਫ ਖਾਣਾ ਮਰੀਜ਼ਾਂ ਨੂੰ ਸਹੀ ਸਮੇਂ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਚੰਗਾ ਖਾਣਾ, ਕਸਰਤ ਕਰਨਾ ਅਤੇ ਖੁਸ਼ ਰਹਿਣ ਦੇ ਨਾਲ ਸਾਡੇ ਸਰੀਰ ਦਾ ਇਮਊਨਿਟੀ ਸਿਸਟਮ ਬਹੁਤ ਮਜ਼ਬੂਤ ਹੋ ਜਾਂਦਾ ਹੈ ਅਤੇ ਮਰੀਜ਼ ਜਲਦੀ ਤੰਦਰੁਸਤ ਹੋ ਜਾਂਦੇ ਹਨ।ਪਿਛਲੇ ਦਿਨੀਂ ਉਕਤ ਆਈਸੋਲੇਸ਼ਨ ਵਾਰਡ ਦਾ ਦੌਰਾ ਕਰਨ ਪਹੁੰਚੇ ਸਬ ਡਵੀਜ਼ਨ ਲਹਿਰਾਗਾਗਾ ਦੇ ਐੱਸ. ਡੀ. ਐੱਮ. ਜੀਵਨਜੋਤ ਕੌਰ ਨੇ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਨੱਚਦੇ ਗਾਉਂਦੇ ਦੇਖ ਕੇ ਖੁਸ਼ੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਥੇ ਮਰੀਜ਼ਾਂ 'ਚ ਬਣੇ ਖੁਸ਼ਨੁਮਾ ਮਾਹੌਲ ਦੇ ਪਿੱਛੇ ਪ੍ਰਸ਼ਾਸਨ ਦੀ ਮਿਹਨਤ ਝਲਕਦੀ ਹੈ।

ਇਹ ਵੀ ਪੜ੍ਹੋ:  ਕੋਰੋਨਾ ਪਾਜ਼ੇਟਿਵ ਪਾਏ ਗਏ ਖਰੜ ਦੇ ਡੀ.ਐੱਸ.ਪੀ. ਦੀ ਹਾਲਤ ਨਾਜ਼ੁਕ

ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਸਿੰਘ ਦੀ ਅਗਵਾਈ ਹੇਠ ਅਧਿਕਾਰੀਆਂ ਵੱਲੋਂ ਆਈਸੋਲੇਸ਼ਨ ਵਾਰਡਾਂ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਅਧਿਕਾਰੀਆਂ ਨਾਲ ਰੋਜ਼ਾਨਾ ਤਾਲਮੇਲ ਕਰ ਕੇ ਸੁਵਿਧਾਵਾਂ ਦਾ ਨਿਰੀਖਣ ਵੀ ਕਰਦੇ ਹਨ ਅਤੇ ਸਮੇਂ-ਸਮੇਂ 'ਤੇ ਉਨ੍ਹਾਂ ਵੱਲੋਂ ਖੁਦ ਵੀ ਇੱਥੇ ਆ ਕੇ ਵਾਰਡ ਦਾ ਜਾਇਜ਼ਾ ਲਿਆ ਜਾਂਦਾ ਹੈ।

ਇਹ ਵੀ ਪੜ੍ਹੋ:  ਪਿਆਰ ਨਾ ਚੜਿਆ ਪ੍ਰਵਾਨ ਤਾਂ ਪ੍ਰੇਮੀ ਨੇ ਚੁੱਕਿਆ ਖ਼ੌਫਨਾਕ ਕਦਮ

 

Shyna

This news is Content Editor Shyna