ਨਸ਼ਿਆਂ ਦਾ ਕੋਹਡ਼੍ਹ ਸਾਨੂੰ ਇਕੱਠੇ ਹੋ ਕੇ ਖਤਮ ਕਰਨਾ ਚਾਹੀਦੈ : ਐੱਸ. ਐੱਸ. ਪੀ

02/20/2019 4:06:29 AM

ਬਠਿੰਡਾ (ਸਿੰਗਲਾ)-ਸਥਾਨਕ ਰਵਿਦਾਸ ਧਰਮਸ਼ਾਲਾ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 642ਵਾਂ ਪ੍ਰਕਾਸ਼ ਦਿਹਾਡ਼ਾ ਬਡ਼ੀ ਸਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ, ਜਿਸ ’ਚ ਮੁੱਖ ਮਹਿਮਾਨ ਵਜੋਂ ਆਈ. ਪੀ. ਐੱਸ. ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਣਾ ਮਾਨਸਾ ਨੇ ਸਿਰਕਤ ਕੀਤੀ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਹਮੇਸਾ ਮਾਨਵਤਾ ਦੀ ਭਲਾਈ ਲਈ ਹੀ ਸੰਦੇਸ਼ ਦਿੱਤਾ, ਜਿੰਨ੍ਹਾਂ ਦੇ ਸੰਦੇਸ਼ ’ਤੇ ਲੋਕ ਹਾਲੇ ਵੀ ਚੱਲਕੇ ਆਪਣਾ ਜੀਵਨ ਸਫਲ ਬਣਾ ਰਹੇ ਹਨ। ਇਸ ਮੌਕੇ ਉਨ੍ਹਾਂ ਪੰਜਾਬ ’ਚ ਫੈਲੇ ਨਸ਼ਿਆਂ ਦੇ ਦਰਿਆ ਸਬੰਧੀ ਕਿਹਾ ਕਿ ਨਸ਼ਿਆਂ ਦਾ ਕੋਹਡ਼੍ਹ ਸਾਨੂੰ ਇੱਕਠੇ ਹੋਕੇ ਹੀ ਖਤਮ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬ ਅੰਦਰ ਬਰਬਾਦ ਹੋ ਰਹੀ ਜਵਾਨੀ ਨੂੰ ਬਚਾਇਆ ਜਾ ਸਕੇ । ®ਇਸ ਮੌਕੇ ਐੱਸ. ਐੱਸ. ਪੀ. ਮਾਨਸਾ ਗੁਲਨੀਤ ਸਿੰਘ ਖੁਰਾਣਾ ਨੂੰ ਪ੍ਰਬੰਧਕ ਕਮੇਟੀ ਵਲੋਂ ਸਿਰੋਪਾਓ ਭੇਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਬਸਪਾ ਦੇ ਸੀਨੀਅਰ ਆਗੂ ਜਰਨਲ ਸਕੱਤਰ ਪੰਜਾਬ ਕੁਲਦੀਪ ਸਿੰਘ ਸਰਦੂਲਗਡ਼੍ਹ ਨੇ ਸਮਾਜਿਕ ਬੁਰਾਈ ਭਰੂਣ ਹੱਤਿਆ ਨੂੰ ਰੋਕਣ ਲਈ ਪੁਲਸ ਨੂੰ ਵਿਸ਼ੇਸ਼ ਉਪਰਾਲਾ ਕਰਨ ਦੀ ਅਪੀਲ ਕੀਤੀ। ਇਸ ਪ੍ਰੋਗਰਾਮ ਦੌਰਾਨ ਡੀ. ਐੱਸ. ਪੀ. ਸੰਜੀਵ ਗੋਇਲ, ਬਸਪਾ ਆਗੂ ਕੁਲਦੀਪ ਸਿੰਘ ਸਰਦੂਲਗਡ਼੍ਹ, ਕੈਪਟਨ ਤੇਜਾ ਸਿੰਘ, ਪਵਨ ਚੌਧਰੀ, ਜਸਵੀਰ ਸਿੰਘ ਜੱਸੀ, ਭੋਲਾ ਸਿੰਘ, ਲਾਭ ਸਿੰਘ ਖਜ਼ਾਨਚੀ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਹਿਰ ਵਾਸੀ ਮੌਜੂਦ ਸਨ।