ਪੰਜਾਬ ਚੋਣਾਂ ਲਈ ''ਭਾਜਪਾ'' ਨੇ ਝੋਕੀ ਪੂਰੀ ਤਾਕਤ, ਕਿਸਾਨ ਅੰਦੋਲਨ ਮਗਰੋਂ ਪਹਿਲੀ ਵਾਰ ਖੁੱਲ੍ਹ ਕੇ ਠੋਕੇਗੀ ਤਾਲ

12/13/2021 3:23:24 PM

ਲੁਧਿਆਣਾ (ਗੁਪਤਾ) : ਕਿਸਾਨ ਅੰਦੋਲਨ ਦੇ ਖ਼ਤਮ ਹੋਣ ਮਗਰੋਂ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਚੋਣ ਮੈਦਾਨ 'ਚ ਉਤਰਨ ਲਈ ਪੂਰੀ ਤਰ੍ਹਾਂ ਤਿਆਰੀ ਖਿੱਚ ਲਈ ਹੈ। ਭਾਜਪਾ ਵੱਲੋਂ ਇੱਥੇ 14 ਦਸੰਬਰ ਨੂੰ ਸਟੇਟ ਕਾਊਂਸਿਲ ਦੀ ਬੈਠਕ ਆਯੋਜਿਤ ਕੀਤੀ ਗਈ ਹੈ। ਬੈਠਕ 'ਚ ਚੋਣ ਪ੍ਰਭਾਰੀ ਅਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਪ੍ਰਦੇਸ਼ ਪ੍ਰਭਾਰੀ ਦੁਸ਼ਯੰਤ ਗੌਤਮ ਸਣੇ ਸੂਬੇ ਦੇ ਅਹੁਦਾ ਅਧਿਕਾਰੀ, ਜ਼ਿਲ੍ਹਾ ਅਹੁਦਾ ਅਧਿਕਾਰੀ ਅਤੇ ਆਗੂ ਹਿੱਸਾ ਲੈਣਗੇ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਕਤਲ ਦੀ ਵੱਡੀ ਵਾਰਦਾਤ, ASI ਨੇ ਸ਼ਰੇਆਮ ਦੁਕਾਨਦਾਰ ਦੀ ਛਾਤੀ 'ਤੇ ਮਾਰੀ ਗੋਲੀ

ਪੰਜਾਬ 'ਚ ਪਹਿਲਾਂ ਕੋਰੋਨਾ ਮਹਾਮਾਰੀ ਅਤੇ ਫਿਰ ਕਿਸਾਨ ਅੰਦੋਲਨ ਤੋਂ ਮਗਰੋਂ ਪਹਿਲਾ ਮੌਕਾ ਹੋਵੇਗਾ, ਜਦੋਂ ਭਾਜਪਾ ਖੁੱਲ੍ਹ ਕੇ ਚੋਣ ਮੈਦਾਨ 'ਚ ਤਾਲ ਠੋਕੇਗੀ। ਭਾਜਪਾ ਹੁਣ ਪੂਰੀ ਸ਼ਕਤੀ ਨਾਲ ਪੰਜਾਬ 'ਚ ਸੰਗਠਨਾਤਮਕ ਕੰਮਾਂ ਨੂੰ ਕਰਨਾ ਚਾਹੁੰਦੀ ਹੈ। ਇਸ ਕੜੀ ਤਹਿਤ ਭਾਜਪਾ ਦੇ ਕੇਂਦਰੀ ਮੰਤਰੀ ਸ਼ੇਖਾਵਤ ਪੰਜਾਬ 'ਚ ਸਿਆਸੀ ਜ਼ਮੀਨ ਲੱਭਣ ਲੱਗੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਮੁਲਾਕਾਤ ਵੀ ਇਸ ਕੜੀ ਦਾ ਇਕ ਹਿੱਸਾ ਹੈ।

ਇਹ ਵੀ ਪੜ੍ਹੋ : ਮੋਹਾਲੀ 'ਚ ਵਾਪਰੇ ਭਿਆਨਕ ਹਾਦਸੇ 'ਚ ਮਾਸੂਮ ਸਣੇ 3 ਲੋਕਾਂ ਦੀ ਮੌਤ, ਖ਼ੌਫ਼ਨਾਕ ਮੰਜ਼ਰ ਦੇਖ ਦਹਿਲ ਗਏ ਲੋਕ

ਲੁਧਿਆਣਾ 'ਚ ਹੋਣ ਜਾ ਰਹੀ ਸਟੇਟ ਕਾਊਂਸਿਲ ਦੀ ਬੈਠਕ ਕਿਸਾਨ ਅੰਦੋਲਨ ਤੋਂ ਬਾਅਦ ਪਹਿਲੀ ਅਜਿਹੀ ਬੈਠਕ ਹੋਵੇਗੀ, ਜਦੋਂ ਭਾਜਪਾ ਖੁੱਲ੍ਹ ਕੇ ਆਪਣੀ ਤਾਕਤ ਦਾ ਪੰਜਾਬ 'ਚ ਪ੍ਰਦਰਸ਼ਨ ਕਰੇਗੀ। ਇਸ ਤੋਂ ਪਹਿਲਾਂ ਕਿਸਾਨ ਅੰਦੋਲਨ ਦੇ ਚੱਲਦਿਆਂ ਭਾਜਪਾ ਆਗੂਆਂ ਦਾ ਹਰ ਪਾਸੇ ਵਿਰੋਧ ਹੋ ਰਿਹਾ ਸੀ ਅਤੇ ਪਾਰਟੀ ਆਗੂ ਲੁਕ-ਛੁਪ ਕੇ ਆਪਣੀਆਂ ਬੈਠਕਾਂ ਕਰਦੇ ਦਿਖਾਈ ਦੇ ਰਹੇ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਜ਼ੋਰ ਫੜ੍ਹਨ ਲੱਗੀ 'ਠੰਡ', ਜਾਣੋ ਅਗਲੇ 72 ਘੰਟਿਆਂ 'ਚ ਕਿਹੋ ਜਿਹਾ ਰਹੇਗਾ ਮੌਸਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


 

Babita

This news is Content Editor Babita