ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਐਲਾਨੀ ਕਾਰਜਕਾਰਨੀ

07/11/2020 6:08:48 PM

ਫਿਰੋਜ਼ਪੁਰ (ਮਲਹੋਤਰਾ) : ਭਾਰਤੀ ਜਨਤਾ ਪਾਰਟੀ ਦੇ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੱਗੇਕੇ ਪਿੱਪਲ ਨੇ ਪਾਰਟੀ ਅਹੁਦੇਦਾਰਾਂ ਦੇ ਨਿਰਦੇਸ਼ਾਂ ਅਨੁਸਾਰ ਆਪਣੀ ਕਾਰਜਕਾਰਨੀ ਦਾ ਐਲਾਨ ਕੀਤਾ ਹੈ। ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਿਚ ਡਾ. ਕੁਲਭੂਸ਼ਨ ਸ਼ਰਮਾ, ਸੁਰਜੀਤ ਸਿੰਘ ਕੰਬੋਜ, ਸਰਬਜੀਤ ਸ਼ਰਮਾ, ਬਲਵਿੰਦਰ ਸਿੰਘ ਕੋਤਵਾਲ, ਵਿਜੈ ਅਟਵਾਲ, ਵਿਜੈ ਕੈਂਥ, ਮੋਹਿਤ ਢੱਲ, ਭੀਮ ਸਿੰਘ ਬਤੌਰ ਉਪ ਪ੍ਰਧਾਨ ਜਿੰਮੇਵਾਰੀ ਸੰਭਾਲਣਗੇ। 

ਅਮਨਦੀਪ ਗਿਰਧਰ ਅਤੇ ਰਜੇਸ਼ ਕਪੂਰ ਨੂੰ ਜ਼ਿਲ੍ਹਾ ਕਾਰਜਕਾਰਨੀ ਵਿਚ ਜਨਰਲ ਸਕੱਤਰ, ਗਗਨ ਕੱਕੜ, ਰਾਜੀਵ ਅਹੂਜਾ, ਹਰਜਿੰਦਰ ਕੌਰ, ਸੰਤੋਸ਼ ਬਾਂਸਲ, ਸੁਖਮੰਦਰ ਸਿੰਘ, ਦਰਬਾਰਾ ਸਿੰਘ ਨੂੰ ਸਕੱਤਰ, ਜਸਪਾਲ ਸਿੰਘ ਉਰਫ ਜਿੰਮੀ ਸੰਧੂ ਨੂੰ ਪ੍ਰੈਸ ਸਕੱਤਰ, ਦੀਪਕ ਵਰਮਾ ਨੂੰ ਖਜ਼ਾਨਚੀ, ਰਾਜਨ ਖੁੱਤਨ ਨੂੰ ਦਫਤਰ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਕਤ ਤੋਂ ਇਲਾਵਾ ਸੁਸ਼ੀਲ ਗੁਪਤਾ ਮੁੱਖ ਬੁਲਾਰੇ ਅਤੇ ਅਸ਼ੌਕ ਸਹਿਗਲ, ਮਹਿੰਦਰ ਖੋਖਰ, ਰਵਿੰਦਰ ਦੁੱਗਲ ਬੁਲਾਰੇ ਦੀ ਭੂਮਿਕਾ ਅਦਾ ਕਰਨਗੇ।

Gurminder Singh

This news is Content Editor Gurminder Singh