ਗੋਰਾਇਆ 'ਚ 'ਭਾਰਤ ਬੰਦ' ਦਾ ਅਸਰ, ਆਪਸ 'ਚ ਉਲਝੇ ਦੁਕਾਨਦਾਰ ਤੇ ਪ੍ਰਦਰਸ਼ਨਕਾਰੀ

01/08/2020 12:34:28 PM

ਗੋਰਾਇਆ (ਮੁਨੀਸ਼) — ਕੇਂਦਰ ਦੀਆਂ ਨੀਤੀਆਂ ਖਿਲਾਫ ਵਿਰੋਧ ਦਰਜ ਕਰਵਾਉਣ ਲਈ ਵੱਖ-ਵੱਖ ਟਰੇਡ ਯੂਨੀਅਨਾਂ ਅਤੇ ਬੈਂਕ ਯੂਨੀਅਨਾਂ ਦੇ ਸੱਦੇ 'ਤੇ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ। ਭਾਰਤ ਬੰਦ ਨੂੰ ਲੈ ਕੇ ਅੱਜ ਗੋਰਾਇਆ 'ਚ ਪ੍ਰਦਰਸ਼ਨਕਾਰੀਆਂ ਅਤੇ ਦੁਕਾਨਦਾਰਾਂ 'ਚ ਉਸ ਸਮੇਂ ਤਿੱਖੀ ਬਹਿਸਬਾਜ਼ੀ ਦੇਖਣ ਨੂੰ ਮਿਲੀ, ਜਦੋਂ ਇਥੇ ਕੁਝ ਦੁਕਾਨਾਂ ਖੁੱਲ੍ਹੀਆਂ ਪਾਈਆਂ ਗਈਆਂ।  

ਪ੍ਰਦਰਸ਼ਨਕਾਰੀਆਂ ਵੱਲੋਂ ਪਹਿਲਾਂ ਪਿਆਰ ਨਾਲ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ ਗਈ ਸੀ, ਜਿਸ ਤੋਂ ਬਾਅਦ ਕੁਝ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਵੀ ਬੰਦ ਕੀਤੀਆਂ ਸਨ ਪਰ ਸ਼ਰਾਰਤੀ ਅਨਸਰਾਂ ਵੱਲੋਂ ਧੱਕੇ ਨਾਲ ਦੁਕਾਨਾਂ ਬੰਦ ਕਰਵਾਉਣ ਲਈ ਸ਼ਟਰ ਬੰਦ ਕੀਤੇ ਗਏ। ਇਸੇ ਦੌਰਾਨ ਦੋਹਾਂ ਧਿਰਾਂ ਵਿਚਾਲੇ ਆਪਸ 'ਚ ਕਾਫੀ ਤਿੱਖੀ ਤਕਰਾਰਬਾਜ਼ੀ ਹੋ ਗਈ। ਮਾਮਲਾ ਵਿਗੜਦਾ ਦੇਖ ਮੌਕੇ 'ਤੇ ਪਹੁੰਚੀ ਪੁਲਸ ਦੋਹਾਂ ਨੂੰ ਧਿਰਾਂ ਨੂੰ ਸ਼ਾਂਤ ਕਰਵਾਇਆ।

shivani attri

This news is Content Editor shivani attri