ਭਾਖੜਾ 'ਚ ਪਾਣੀ ਸਮਰਥਾ ਤੋਂ ਪਾਰ, ਟੁੱਟਿਆ 31 ਸਾਲ ਪੁਰਾਣਾ ਰਿਕਾਰਡ (ਤਸਵੀਰਾਂ)

08/19/2019 2:24:05 PM

ਰੂਪਨਗਰ— ਪੰਜਾਬ 'ਚ ਬੀਤੇ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਦੇ ਕਾਰਨ ਕਈ ਪਿੰਡ ਪਾਣੀ ਦੀ ਲਪੇਟ 'ਚ ਆ ਗਏ ਹਨ। ਭਾਖੜਾ ਡੈਮ 'ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ, ਜਿਸ ਦੇ ਕਾਰਨ ਰੂਪਨਗਰ 'ਚ ਡਿਪਟੀ ਕਮਿਸ਼ਨਰ ਵੱਲੋਂ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਬੀਤੇ ਦਿਨੀਂ ਰੂਪਨਗਰ ਹੈੱਡਵਰਕਸ ਤੋਂ 2 ਲੱਖ 40 ਹਜ਼ਾਰ ਦੇ ਕਰੀਬ ਕਿਊਸਿਕ ਪਾਣੀ ਛੱਡਿਆ ਗਿਆ ਸੀ। ਅੱਜ ਫਿਰ ਤੋਂ ਦੁਪਹਿਰ ਤੱਕ 40 ਹਜ਼ਾਰ ਕਰੀਬ ਕਿਊਸਿਕ ਪਾਣੀ ਛੱਡਿਆ ਗਿਆ ਹੈ।

ਇਸ ਦੇ ਨਾਲ ਹੀ ਹੁਣ ਤੱਕ 3 ਲੱਖ 19 ਹਜ਼ਾਰ ਕਿਊਸਿਕ ਪਾਣੀ ਛੱਡੇ ਜਾਣ ਦੀ ਆਮਦ ਹੋ ਚੁੱਕੀ ਹੋ ਹੈ। ਦੱਸਿਆ ਜਾ ਰਿਹਾ ਹੈ ਕਿ ਦੁਪਹਿਰ ਤੱਕ 80 ਹਜ਼ਾਰ ਕਿਊਸਿਕ ਹੋਰ ਪਾਣੀ ਛੱਡਣ ਦੇ ਆਸਾਰ ਹਨ। ਰੂਪਨਗਰ ਦੇ ਡਿਪਟੀ ਕਮਿਸ਼ਨਰ ਸੁਮਿਤ ਜਾਰੰਗਕਲ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੇ ਆਦੇਸ਼ ਦਿੱਤੇ ਗਏ ਹਨ। ਭਾਖੜਾ ਤੋਂ ਹੋਰ ਪਾਣੀ ਛੱਡਣ ਦੇ ਬਾਅਦ ਰੋਪੜ, ਜਲੰਧਰ ਅਤੇ ਲੁਧਿਆਣਾ 'ਚ ਹੜ੍ਹ ਦਾ ਖਤਰਾ ਹੋਰ ਵੀ ਵੱਧ ਗਿਆ ਹੈ। 

ਟੁੱਟਿਆ 31 ਸਾਲ ਪੁਰਾਣਾ ਰਿਕਾਰਡ 
ਦੱਸਣਯੋਗ ਹੈ ਕਿ ਭਾਖੜਾ ਡੈਮ ਦਾ ਪਾਣੀ 1681 ਫੁੱਟ ਤੋਂ ਪਾਰ ਪਹੁੰਚ ਚੁੱਕਾ ਹੈ ਅਤੇ ਇਸ ਵਾਰ 31 ਸਾਲ ਪੁਰਾਣਾ ਰਿਕਾਰਡ ਟੁੱਟਿਆ ਹੈ। ਇਸ ਤੋਂ ਪਹਿਲਾਂ ਸਾਲ 1988 'ਚ ਪੰਜਾਬ 'ਚ ਭਾਰੀ ਹੜ੍ਹ ਆਇਆ ਸੀ ਅਤੇ ਅਤੇ ਭਾਰੀ ਤਬਾਹੀ ਮਚਾਈ ਸੀ। 1988 'ਚ ਭਾਖੜਾ ਡੈਮ ਦੇ ਚਾਰੋ ਫਲੱਡ ਗੇਟ ਖੋਲ੍ਹਣੇ ਪਏ ਸਨ ਅਤੇ ਪੰਜਾਬ ਖਾਸ ਕਰ ਕੇ ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਵਿਚ ਭਾਰੀ ਹੜ੍ਹ ਦਾ ਸਾਹਮਣਾ ਕਰਨਾ ਪਿਆ ਸੀ। ਉਸ ਸਮੇਂ ਕਰੀਬ 3 ਲੱਖ 18 ਹਜ਼ਾਰ ਕਿਊਸਿਕ ਪਾਣੀ ਆਇਆ ਸੀ ਅਤੇ ਇਸ ਵਾਰ ਹੁਣ ਤੱਕ 3 ਲੱਖ 19 ਹਜ਼ਾਰ ਕਿਊਸਿਕ ਪਾਣੀ ਛੱਡੇ ਜਾਣ ਦੀ ਆਮਦ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ 8 ਫੁੱਟ ਤੱਕ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਜਾਣਗੇ। ਜੇਕਰ ਪੰਜਾਬ 'ਚ ਮੀਂਹ ਰੁੱਕਦਾ ਹੈ ਤਾਂ ਭਾਖੜਾ ਡੈਮ ਤੋਂ ਛੱਡੇ ਜਾਣ ਵਾਲੇ ਪਾਣੀ ਦੀ ਰਫਤਾਰ ਨੂੰ ਹੋਰ ਵਧਾਇਆ ਜਾ ਸਕਦਾ ਹੈ।

shivani attri

This news is Content Editor shivani attri