ਪੰਜਾਬ ਦੇ ਹੱਕ 'ਚ ਅੱਗੇ ਆਉਣ ਸਿੱਧੂ : ਭਗਵੰਤ ਮਾਨ (ਵੀਡੀਓ)

01/12/2020 6:45:58 PM

ਜਲੰਧਰ : ਸੰਗਰੂਰ ਤੋਂ ਸਾਂਸਦ ਮੈਂਬਰ ਤੇ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਦੀ ਤਾਰੀਫ ਕੀਤੀ। 'ਜਗ ਬਾਣੀ' ਨਾਲ ਗੱਲ ਬਾਤ ਕਰਦਿਆ ਮਾਨ ਨੇ ਨਵਜੋਤ ਸਿੰਘ ਸਿੱਧੂ ਦੀ ਤਾਰੀਫ ਕੀਤੀ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਬਿਜਲੀ ਦੇ ਮੁੱਦੇ 'ਤੇ ਕਾਂਗਰਸ ਤੇ ਅਕਾਲੀਆਂ 'ਤੇ ਵੀ ਤੰਜ ਕੱਸੇ। ਨਵਜੋਤ ਸਿੰਘ ਸਿੱਧੂ ਦੀ ਚੁੱਪੀ 'ਤੇ ਬੋਲਦਿਆ ਮਾਨ ਨੇ ਕਿਹਾ ਕਿ ਸਿੱਧੂ ਸਾਬ੍ਹ ਪੰਜਾਬ ਦੀ ਸੇਵਾ ਤੇ ਹਿੱਤ ਦੀ ਗੱਲ ਕਰਦੇ ਹਨ ਤੇ ਉਨ੍ਹਾਂ ਦਾ ਅਚਾਨਕ ਚੁੱਪ ਕਰ ਜਾਣਾ ਪੰਜਾਬ ਦੇ ਹਿੱਤ 'ਚ ਨਹੀਂ ਹੈ, ਜੋ ਕਿ ਬਹੁਤ ਵਧੀਆ ਬੁਲਾਰੇ ਵੀ ਹਨ ਤੇ ਲੋਕ ਉਨ੍ਹਾਂ ਨੂੰ ਸੁਣਦੇ ਵੀ ਹਨ। ਮਾਨ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਮੇਰੇ ਤੋਂ ਵੱਡੇ ਹਨ ਤੇ ਉਨ੍ਹਾਂ ਨੂੰ ਐਕਟਿਵ ਹੋ ਕੇ ਆਪਣੇ ਨਿਜੀ ਮਤਭੇਦ ਭੁਲਾ ਕੇ ਪੰਜਾਬ ਦੇ ਹੱਕ 'ਚ ਅੱਗੇ ਆਉਣਾ ਚਾਹੀਦਾ ਹੈ। ਨਵਜੋਤ ਸਿੱਧੂ ਨੂੰ ਅਪੀਲ ਕਰਦਿਆਂ ਮਾਨ ਨੇ ਕਿਹਾ ਕਿ ਜਿਵੇਂ ਨਵਜੋਤ ਸਿੱਧੂ ਨੂੰ ਬਿਜਲੀ ਮੰਤਰਾਲਾ ਮਿਲ ਰਿਹਾ ਸੀ ਤਾਂ ਉਨ੍ਹਾਂ ਨੂੰ ਉਸ ਸਮੇਂ ਮੰਤਰਾਲਾ ਸੰਭਾਲ ਲੈਣਾ ਚਾਹੀਦਾ ਸੀ ਕਿਉਂਕਿ ਬਿਜਲੀ ਸਭ ਤੋਂ ਵੱਡਾ ਦੁੱਖ ਸੀ।

ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦਾ ਹਿੱਤ ਭਲਾ ਕਰਨ ਲਈ ਐਕਟਿਵ ਹੋ ਕੇ ਆਪਣੇ ਨਿਜੀ ਮਤਭੇਦ ਭੁਲਾ ਕੇ ਪੰਜਾਬ ਦੇ ਹੱਕ 'ਚ ਅੱਗੇ ਆਉਣਾ ਚਾਹੀਦਾ ਹੈ ਤੇ ਜਿਹੜਾ ਵੀ ਮੰਤਰਾਲਾ ਉਨ੍ਹਾਂ ਨੂੰ ਮਿਲਦਾ ਹੈ, ਉਸ ਨੂੰ ਕਬੂਲ ਕਰਨਾ ਚਾਹੀਦਾ ਹੈ। ਮਾਨ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਜਦ ਮੌਕਾ ਮਿਲਿਆ ਸੀ ਤਾਂ ਉਨ੍ਹਾਂ ਨੂੰ ਬਿਜਲੀ ਮਹਿਕਮਾ ਸੰਭਾਲ ਲੈਣਾ ਚਾਹੀਦਾ ਸੀ। ਉਥੇ ਹੀ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਘਰ ਬੈਠਣ ਦੀ ਬਜਾਏ ਲੋਕਾਂ ਦੇ ਮਸਲੇ ਉਠਾਉਣ। ਮਾਨ ਨੇ ਅਕਾਲੀਆਂ 'ਤੇ ਵਰ੍ਹਦੇ ਕਿਹਾ ਕਿ ਅਕਾਲੀ ਦਲ ਨੂੰ ਕੋਈ ਵੀ ਨੈਤਿਕ ਹੱਕ ਨਹੀਂ ਹੈ ਕਿ ਉਹ ਬਿਜਲੀ ਦੇ ਰੇਟਾਂ ਦਾ ਵਿਰੋਧ ਕਰਨ। ਮਾਨ ਨੇ ਅਕਾਲੀ ਤੇ ਕਾਂਗਰਸੀਆਂ ਨੂੰ ਬਿਜਲੀ ਦੇ ਮੁੱਦੇ ਲਈ ਜ਼ਿੰਮੇਵਾਰ ਠਹਿਰਾਇਆ ਹੈ।