CM ਮਾਨ ਦੇ ਵਿਆਹ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਨੂੰ ਕੁਝ ਇਸ ਤਰ੍ਹਾਂ ਦਿੱਤਾ ਗਿਆ ਸਨਮਾਨ

07/07/2022 7:17:54 PM

ਚੰਡੀਗੜ੍ਹ— ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਚੰਡੀਗੜ੍ਹ ਵਿਖੇ ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਉਥੇ ਹੀ ਇਸ ਪੂਰੇ ਵਿਆਹ ਦੀ ਕਵਰੇਜ ਕਰ ਰਹੇ ਮੀਡੀਆ ਕਰਮਚਾਰੀਆਂ ਦਾ ਮੁੱਖ ਮੰਤਰੀ ਮਾਨ ਨੇ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਦਾ ਸਨਮਾਨ ਕੀਤਾ। ਸਵੇਰ ਤੋਂ ਹੀ ਸੀ. ਐੱਮ. ਹਾਊਸ ਦੇ ਬਾਹਰ ਖੜ੍ਹੇ ਮੀਡੀਆ ਕਰਮਚਾਰੀਆਂ ਲਈ ਡਾਇਰੈਕਟਰ ਕਮਿਊਨਿਕੇਸ਼ਨ ਨਮਨੀਤ ਵਾਧਵਾ ਨੂੰ ਮਠਿਆਈ ਵੰਡਣ ਲਈ ਭੇਜਿਆ ਗਿਆ। ਉਥੇ ਹੀ ਢੋਲ ਨਗਾੜਿਆਂ ਦੀ ਧੂਮ ਵਿਚਾਲੇ ਮੀਡੀਆ ਕਰਮਚਾਰੀਆਂ ਨੇ ਮਠਿਆਈ ਖਾ ਕੇ ਮੁੱਖ ਮੰਤਰੀ ਮਾਨ ਨੂੰ ਵਿਆਹ ਦੀਆਂ ਮੁਬਾਰਕਾਂ ਦਿੱਤੀਆਂ। 

ਇਹ ਵੀ ਪੜ੍ਹੋ: ਵਿੱਕੀ ਮਿੱਡੂਖੇੜਾ ਦੇ ਕਤਲ ਕੇਸ ’ਚ ਹਾਈਕੋਰਟ ਨੇ ਸ਼ਗਨਪ੍ਰੀਤ ਦੀਆਂ ਪਟੀਸ਼ਨਾਂ ’ਤੇ ਫ਼ੈਸਲਾ ਰੱਖਿਆ ਸੁਰੱਖਿਅਤ

ਇਸ ਵਿਆਹ ਸਮਾਗਮ ’ਚ ਮੁੱਖ ਮੰਤਰੀ ਮਾਨ ਦੀ ਮਾਂ ਅਤੇ ਭੈਣ ਸਮੇਤ ਖ਼ਾਸ ਮਹਿਮਾਨਾਂ ਨੇ ਸ਼ਿਰਕਤ ਕੀਤੀ। ਇਹ ਵਿਆਹ ਸਿੱਖ ਰੀਤੀ-ਰਿਵਾਜਾਂ ਨਾਲ ਸੰਪੰਨ ਹੋਇਆ। ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਆਪਣੇ ਪਰਿਵਾਰ ਦੇ ਨਾਲ ਵਿਆਹ ਸਮਾਰੋਹ ’ਚ ਪਹੁੰਚੇ ਸਨ। ਕੇਜਰੀਵਾਲ ਨੇ ਹਵਾਈ-ਅੱਡੇ ’ਤੇ ਪੱਤਰਕਾਰਾਂ ਨੂੰ ਕਿਹਾ ਕਿ ਅੱਜ ਬੇਹੱਦ ਖ਼ੁਸ਼ੀ ਦਾ ਦਿਨ ਹੈ ਕਿ ਮੇਰੇ ਭਰਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਆਹ ਹੋ ਰਿਹਾ ਹੈ ਅਤੇ ਉਹ ਇਕ ਨਵੀਂ ਸ਼ੁਰੂਆਤ ਕਰ ਰਹੇ ਹਨ।

ਇਹ ਵੀ ਪੜ੍ਹੋ: ਬੇਅਦਬੀ ਮਾਮਲੇ ’ਤੇ ਆਇਆ ਵੱਡਾ ਫ਼ੈਸਲਾ, ਅਦਾਲਤ ਨੇ 3 ਡੇਰਾ ਪ੍ਰੇਮੀਆਂ ਨੂੰ ਦੋਸ਼ੀ ਕਰਾਰ ਦਿੱਤਾ

ਉਨ੍ਹਾਂ ਨੇ ਕਿਹਾ ਕਿ ਉਹ ਪਰਮਾਤਮਾ ਨੂੰ ਉਨ੍ਹਾਂ ਦੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਕਰਦੇ ਹਨ ਅਤੇ ਦੋਵੇਂ ਹਮੇਸ਼ਾ ਖ਼ੁਸ਼ ਰਹਿਣ। ਉਥੇ ਹੀ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਅਸੀਂ ਬੇਹੱਦ ਖ਼ੁਸ਼ ਹਾਂ ਕਿ ਕਾਫ਼ੀ ਸਮੇਂ ਬਾਅਦ ਮਾਨ ਸਾਬ੍ਹ ਦੇ ਪਰਿਵਾਰ ’ਚ ਖ਼ੁਸ਼ੀਆਂ ਆਈਆਂ ਹਨ। ਇਕ ਵਾਰ ਫਿਰ ਤੋਂ ਉਨ੍ਹ੍ਹਾਂ ਦੇ ਪਰਿਵਾਰ ਨੂੰ ਵੱਸਦੇ ਵੇਖਣਾ, ਉਨ੍ਹਾਂ ਦੀ ਮਾਂ ਦਾ ਸੁਫ਼ਨਾ ਸੀ, ਅੱਜ ਉਹ ਸੁਫ਼ਨਾ ਪੂਰਾ ਹੋਣ ਜਾ ਰਿਹਾ ਹੈ।  ਦੱਸਣਯੋਗ ਹੈ ਕਿ 48 ਸਾਲਾ ਭਗਵੰਤ ਮਾਨ ਪਹਿਲੇ ਅਜਿਹੇ ਮੁੱਖ ਮੰਤਰੀ ਹਨ, ਜਿਨ੍ਹਾਂ ਨੇ ਇਸ ਅਹੁਦੇ ’ਤੇ ਰਹਿੰਦੇ ਹੋਏ ਵਿਆਹ ਕਰਵਾਇਆ ਹੈ। ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਹਰਿਆਣਾ ਦੇ ਕੁਰੂਕਸ਼ੇਤਰ ਦੇ ਪਿਹੋਵਾ ਦੀ ਰਹਿਣ ਵਾਲੀ ਹੈ। 

ਇਹ ਵੀ ਪੜ੍ਹੋ: ਜਲੰਧਰ ਦੇ ਸੈਂਟਰਲ ਟਾਊਨ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਲੁੱਟੀ 10 ਲੱਖ ਦੀ ਨਕਦੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

shivani attri

This news is Content Editor shivani attri