ਪੰਜਾਬ ’ਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਭਗਵੰਤ ਮਾਨ ਦਾ ਵੱਡਾ ਬਿਆਨ (ਵੀਡੀਓ)

04/13/2021 3:16:36 PM

ਰੋਪੜ (ਸੱਜਣ ਸੈਣੀ): ਵਿਸਾਖੀ ਮੌਕੇ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਭਗਵੰਤ ਮਾਨ ਰੂਪਨਗਰ ਵਿਖੇ ਮੀਡੀਆ ਨਾਲ ਰੂ-ਬ-ਰੂ ਹੋਏ ਹਨ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਵਲੋਂ ਪੰਜਾਬ ਨਾਲ ਸਬੰਧਿਤ ਵਿਅਕਤੀ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਐਲਾਨਿਆ ਜਾਵੇਗਾ।

ਇਹ ਵੀ ਪੜ੍ਹੋ:  ਕੋਰੋਨਾ ਤੋਂ ਬਚਾਅ ਟੀਕਾਕਰਨ ਲਈ ‘ਝੰਡਾ ਬਰਦਾਰ’ ਬਣੀ 105 ਸਾਲ ਦੀ ਮਾਤਾ ਕਰਤਾਰ ਕੌਰ 

ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ਵਿੱਚ ਆਉਣ ਸਬੰਧੀ ਪੁੱਛੇ ਸਵਾਲ ਤੇ ਭਗਵੰਤ ਮਾਨ ਨੇ ਕਿਹਾ  ਇਹ ਮੀਡੀਆ ਦੇ ਵਿੱਚ ਹੀ ਚਰਚਾ ਹੈ।ਸਾਡੇ ਨਾਲ ਸਿੱਧੂ ਸਾਹਿਬ ਦੀ ਕੋਈ ਗੱਲ ਨਹੀਂ ਹੋਈ। ਉਨ੍ਹਾਂ ਕਿਹਾ ਜੇ ਸਿੱਧੂ ਪਾਰਟੀ ’ਚ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਦਾ ਜੀ ਆਇਆ ਨੂੰ ਕਰਾਂਗੇ।

ਇਹ ਵੀ ਪੜ੍ਹੋ: ਮੀਰਪੁਰ ਪਿੰਡ ’ਚ ਦਰਦਨਾਕ ਹਾਦਸਾ, ਸੁੱਤੇ ਹੋਏ ਪਰਿਵਾਰ ’ਤੇ ਡਿੱਗੀ ਛੱਤ, 11 ਸਾਲਾ ਬੱਚੇ ਦੀ ਮੌਤ  (ਤਸਵੀਰਾਂ)

 

ਮਾਨ ਨੇ ਕਿਹਾ ਕਿ ਉਹ ਅਰਦਾਸ ਕਰਨ ਜਾ ਰਹੇ ਹਨ ਕਿ ਜੋ ਰਵਾਇਤੀ ਪਾਰਟੀ ਨੇ ਪੰਜਾਬ ਦਾ ਬੇੜਾਗਰਕ ਕੀਤਾ ਹੈ , ਪ੍ਰਮਾਤਮਾ ਆਮ ਆਦਮੀ ਪਾਰਟੀ ਨੂੰ ਬਲ ਬਖਸ਼ੇ ਕਿ ਪੰਜਾਬ ਨੂੰ ਮੁੜ ਤੋਂ ਸੋਨੇ ਦੀ ਚਿੜੀ ਬਣਾ ਸਕਣ । ਮੀਡੀਆ ਵੱਲੋਂ ਵੀ ਸੂਬਾਈ ਦੀਆਂ ਟਿਕਟਾਂ ਦੀ ਵੰਡ ਨੂੰ ਲੈ ਕੇ ਪੁੱਛੇ ਸਵਾਲ ਤੇ ਭਗਵੰਤ ਮਾਨ ਨੇ ਕਿਹਾ ਕਿ ਇਸ ਦਾ ਫ਼ੈਸਲਾ ਹਾਲੇ ਨਹੀਂ ਕੀਤਾ ਗਿਆ , ਇਹ ਫ਼ੈਸਲਾ ਵਲੰਟੀਅਰਾਂ ਦੇ ਨਾਲ ਮੀਟਿੰਗ ਕਰਕੇ ਕੀਤਾ ਜਾਵੇਗਾ ਅਤੇ ਆਮ ਆਦਮੀ ਪਾਰਟੀ ਦੇ ਵਿਚ ਮਿਹਨਤ ਕਰਨ ਵਾਲਿਆਂ ਨੂੰ ਅੱਗੇ ਲਿਆਂਦਾ ਜਾਵੇਗਾ।

ਇਹ ਵੀ ਪੜ੍ਹੋ:  ਮੋਤੀ ਮਹਿਲ ਨੇੜੇ ਬੇਰੁਜ਼ਗਾਰ ਅਧਿਆਪਕਾਂ 'ਤੇ ਲਾਠੀਚਾਰਜ, ਦੁਖੀ ਅਧਿਆਪਕਾਂ ਨੇ ਮਾਰੀਆਂ ਭਾਖੜਾ ਨਹਿਰ 'ਚ ਛਾਲਾਂ

ਵਿਰੋਧੀਆਂ ਵੱਲੋਂ ਆਮ ਆਦਮੀ ਪਾਰਟੀ ਖ਼ਿਲਾਫ਼ ਕੀਤੇ ਜਾ ਰਹੇ ਸ਼ਬਦੀ ਹਮਲਿਆਂ ਸਬੰਧੀ ਪੁੱਛੇ ਸਵਾਲ ਤੇ ਭਗਵੰਤ ਮਾਨ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਕਾਂਗਰਸ ਨੂੰ ਇਹ ਖੁਸ਼ਫਹਿਮੀ ਹੈ, ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪੰਜ ਸਾਲਾਂ ਵਿੱਚ ਪੰਜਾਬ ਦੇ ਪੰਜ ਗੇੜੇ ਵੀ ਨਹੀਂ ਲਗਾ ਸਕੇ , ਜਦੋਂ ਕਿ ਹਿਮਾਚਲ ਰੋਜ਼ ਤੁਰੇ ਰਹਿੰਦੇ ਨੇ ਉਨ੍ਹਾਂ ਨੂੰ ਤਾਂ ਪਹਾੜੀ ਰਾਜੇ ਕਿਹਾ ਜਾ ਸਕਦਾ ਹੈ। ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਡੈਮੋਕਰੈਟਿਕ ਪਾਰਟੀ ਦੇ ’ਚ ਗੱਠਜੋੜ ਨੂੰ ਲੈ ਕੇ ਪੁੱਛੇ ਸਵਾਲ ਤੇ ਪੰਜਾਬ ਪ੍ਰਭਾਰੀ ਜਰਨੈਲ ਸਿੰਘ ਨੇ ਕਿਹਾ ਕੀ ਇਸ ਨੂੰ ਲੈ ਕੇ ਹਾਲੇ ਤੱਕ ਕੋਈ ਗੱਲਬਾਤ ਨਹੀਂ ਹੋਈ । ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਪੇਸ਼ਕਸ਼ ਕੀਤੀ ਗਈ ਸੀ ਕਿ ਤੁਸੀਂ ਪਾਰਟੀ ਦੇ ਬਚਾਓ ਪ੍ਰੰਤੂ ਉਨ੍ਹਾਂ ਨੇ ਹਾਲੇ ਤੱਕ ਪਾਰਟੀ ਜੁਆਇਨ ਨਹੀਂ ਕੀਤੀ।ਉਨ੍ਹਾਂ ਕਿਹਾ ਕਿ ਜੋ ਵੀ ਪੰਜਾਬ ਦੀ ਭਲਾਈ ਲਈ ਦਿਲ ਦੇ ਵਿੱਚ ਦਰਦ ਰੱਖਦਾ ਹੈ ਉਸ ਨੂੰ ਆਮ ਆਦਮੀ ਪਾਰਟੀ ਜੀ ਆਇਆਂ ਆਖਦੀ ਹੈ। ਕਾਂਗਰਸ ਦੇ ਮੁੱਖ ਮੰਤਰੀ ਵੱਲੋਂ ਆਪਣੇ 85 ਫ਼ੀਸਦੀ ਵਾਅਦੇ ਪੂਰੇ ਕਰਨ ਦੇ ਦਿੱਤੇ ਬਿਆਨ ਤੇ ਪੁੱਛੇ ਸਵਾਲ ਤੇ ਭਗਵੰਤ ਮਾਨ ਨੇ ਕਿਹਾ ਕੀ ਪੰਜਾਬ ਦੇ ਲੋਕ ਵੀ ਸੂਬਾਈ ਦੇ ਵਿੱਚ ਦੱਸ ਦੇਣਗੇ ਕਿ ਕੈਪਟਨ ਸਾਹਿਬ ਨੇ ਕਿੰਨੇ ਫੀਸਦੀ ਵਾਅਦੇ ਪੂਰੇ ਕੀਤੇ ਨੇ।

 

Shyna

This news is Content Editor Shyna