ਭਾਦਸੋਂ ਪੁਲਸ ਵੱਲੋਂ 64 ਕਿਲੋ ਭੁੱਕੀ-ਚੂਰਾ ਪੋਸਤ ਸਮੇਤ 3 ਕਾਬੂ

07/10/2020 2:19:33 PM

ਭਾਦਸੋਂ (ਅਵਤਾਰ) : ਥਾਣਾ ਭਾਦਸੋਂ ਵੱਲੋਂ 3 ਵਿਅਕਤੀਆ ਨੂੰ 64 ਕਿੱਲੋ ਭੁੱਕੀ-ਚੂਰਾ ਪੋਸਤ ਸਮੇਤ ਕਾਬੂ ਕੀਤੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅ੍ਰਮਿੰਤਵੀਰ ਸਿੰਘ ਚਾਹਲ ਨੇ ਦੱਸਿਆ ਕਿ ਸਬ ਇੰਸਪੈਕਟਰ ਲਖਵੀਰ ਸਿੰਘ ਅਤੇ ਏ. ਐਸ. ਆਈ ਗੁਰਪ੍ਰੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਦਿੱਤੂਪੁਰ ਜੱਟਾਂ ਕੋਲ ਗਸ਼ਤ ਕਰ ਰਹੇ ਸਨ ਤਾਂ ਆਲਟੋ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ 'ਚੋਂ 64 ਕਿੱਲੋ ਭੁੱਕੀ-ਚੂਰਾ ਪੋਸਤ ਮਿਲਿਆ।

ਪੁਲਸ ਵੱਲੋਂ ਕਾਰ 'ਚ ਸਵਾਰ ਬਲਵਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਸਲਾਣੀ ਥਾਣਾ ਅਮਲੋਹ, ਗੁਲਜਾਰ ਮਹੁੰਮਦ ਪੁੱਤਰ ਫਤਿਹਦੀਨ ਵਾਸੀ ਸਲਾਣੀ ਥਾਣਾ ਅਮਲੋਹ ਅਤੇ ਅਮਰੀਕ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਫੱਗਣਮਾਜਰਾ ਥਾਣਾ ਅਨਾਜ ਮੰਡੀ ਪਟਿਆਲਾ ਖਿਲਾਫ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਦਿੱਤਾ ਗਿਆ ਹੈ। ਇਸ ਮੌਕੇ ਸਬ ਇੰਸਪੈਟਰ ਲਖਵੀਰ ਸਿੰਘ, ਏ. ਐਸ. ਆਈ ਹਰਜਿੰਦਰ ਸਿੰਘ, ਮੁੱਖ ਮੁੰਸ਼ੀ ਹਰਜੀਤ ਸਿੰਘ, ਕਮਲ ਸਿੰਘ, ਗੁਰਦੀਪ ਸਿੰਘ, ਹਰਜੋਤ ਸਿੰਘ , ਸੁਖਦੇਵ ਸਿੰਘ ਵੀ ਹਾਜ਼ਰ ਸਨ।

Babita

This news is Content Editor Babita