ਮਧੂ ਮੱਖੀਆਂ ਪਾਲਣ ਦਾ ਧੰਦਾ ਕਰ ਇਹ ਕਿਸਾਨ ਹੋਰਾਂ ਲਈ ਬਣਿਆ ਮਿਸਾਲ, ਕਮਾਏ ਕਰੋੜਾਂ ਰੁਪਏ (ਵੀਡੀਓ)

10/28/2020 4:26:51 PM

ਸਮਰਾਲਾ (ਵਿਪਨ)— ਕਹਿੰਦੇ ਨੇ ਜੇਕਰ ਮਿਹਨਤ ਦਿਲ ਨਾਲ ਕੀਤੀ ਜਾਵੇ ਤਾਂ ਫਲ ਜ਼ਰੂਰੀ ਮਿਲਦਾ ਹੈ। ਅਜਿਹਾ ਹੀ ਕੁਝ ਸਮਰਾਲਾ ਦੇ ਰਹਿਣ ਵਾਲੇ ਇਕ ਸ਼ਖਸ ਨੇ ਕਰਕੇ ਵਿਖਾਇਆ ਹੈ, ਜਿਸ ਨੇ ਮਧੂ ਮੱਖੀਆਂ ਦਾ ਕਾਰੋਬਾਰ ਕਰਕੇ ਕਰੋੜਾਂ ਰੁਪਏ ਦੀ ਕਮਾਈ ਕੀਤੀ ਹੈ। ਸਮਰਾਲਾ ਦੇ ਪਿੰਡ ਹਰਿਓ ਕਲਾਂ ਦੇ ਰਹਿਣ ਵਾਲੇ ਭਾਗ ਸਿੰਘ ਨੇ 5 ਮਧੂ ਮੱਖੀਆਂ ਦੇ ਬਕਸਿਆਂ ਨਾਲ ਕੰਮ ਸ਼ੁਰੂ ਕੀਤਾ ਸੀ ਅਤੇ ਹੁਣ 2 ਹਜ਼ਾਰ ਮਧੂ ਮੱਖੀਆਂ ਦੇ ਬਕਸਿਆਂ 'ਤੇ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ: ਗੁਰੂ ਨਾਨਕ ਆਟੋ ਇੰਟਰਪ੍ਰਾਈਜਿਜ਼ ਦੇ ਮਾਲਕ ਦੇ ਪੁੱਤਰ ਨੇ ਖ਼ੁਦ ਨੂੰ ਮਾਰੀ ਗ਼ੋਲੀ

ਭਾਗ ਸਿੰਘ ਨੇ ਦੱਸਿਆ ਕਿ ਮਧੂ ਮੱਖੀਆਂ ਦੇ ਇਕ ਬਕਸੇ 'ਚੋਂ 4 ਤੋਂ 5 ਹਜ਼ਾਰ ਕਮਾਈ ਹੋ ਜਾਂਦੀ ਹੈ। ਕਿਸਾਨ ਭਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2000 'ਚ ਮਧੂ ਮੱਖੀਆਂ ਦਾ ਕੰਮ 5 ਬਕਸਿਆਂ ਤੋਂ ਸ਼ੁਰੂ ਕੀਤਾ ਸੀ ਅਤੇ ਹੁਣ 2 ਹਜ਼ਾਰ ਬਕਸੇ ਕਰ ਲਏ ਹਨ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਬਿਜਨੈੱਸ ਦੇ ਸਿਰ 'ਤੇ ਇਕ ਆਪਣੀ ਕੁੜੀ ਨੂੰ ਐੱਮ. ਡੀ. ਕਰਵਾ ਡਾਕਟਰ ਬਣਾਇਆ ਹੈ ਅਤੇ ਇਕ ਬੇਟੇ ਨੂੰ ਐੱਮ. ਟੈੱਕ ਕਰਵਾ ਕੇ ਬੈਂਕ ਮੈਨੇਜਰ ਲਗਵਾਇਆ ਹੈ।

ਇਹ ਵੀ ਪੜ੍ਹੋ:  ਮਹਿੰਗੇ ਸ਼ੌਂਕਾਂ ਨੇ ਕਰਵਾਈ ਇਹ ਘਟੀਆ ਕਰਤੂਤ, ਪੁਲਸ ਅੜਿੱਕੇ ਆਉਣ 'ਤੇ ਖੁੱਲ੍ਹਿਆ ਭੇਤ

ਉਨ੍ਹਾਂ ਨੇ ਦੱਸਿਆ ਕਿ ਜੇਕਰ ਆਪ ਮਿਹਨਤ ਕੀਤੀ ਜਾਵੇ ਤਾਂ ਇਕ ਬਕਸੇ 'ਚੋਂ 4 ਤੋਂ 5 ਹਜ਼ਾਰ ਕਮਾਈ ਹੋ ਜਾਂਦੀ ਹੈ ਪਰ ਜੰਗਲਾਂ 'ਚ ਵੀ ਰਹਿਣਾ ਪੈਂਦਾ ਹੈ। ਆਪ ਬਕਸੇ ਰੱਖ ਕਦੇ ਉਹ ਪੰਜਾਬ ਅਤੇ ਕਦੇ ਐੱਮ. ਪੀ. ਅਤੇ ਕਦੇ ਹੋਰ ਸਟੇਟ 'ਚ ਚਲੇ ਜਾਂਦੇ ਹਨ।

ਪਰਿਵਾਰ ਵੀ ਦਿੰਦੇ ਹੈ ਪੂਰਾ ਸਾਥ
ਉਨ੍ਹਾਂ ਦੱਸਿਆ ਕਿ ਇਸ ਕੰਮ 'ਚ ਉਨ੍ਹਾਂ ਦਾ ਪਰਿਵਾਰ ਵੀ ਪੂਰਾ ਸਾਥ ਦਿੰਦਾ ਹੈ ਕਿਉਕਿ ਜੇਕਰ ਅਸੀਂ ਵਪਾਰੀਆਂ ਨੂੰ ਆਪਣਾ ਸ਼ਹਿਦ ਵੇਚਦੇ ਹਾਂ ਤਾਂ ਉਹ 60 ਰੁਪਏ ਤੋਂ ਲੈ ਕੇ 90 ਰੁਪਏ ਕਿਲੋ ਖਰੀਦਦੇ ਹਨ ਪਰ ਅਸੀਂ ਆਪਣਾ ਮਧੂ ਮੱਖੀਆਂ ਦਾ ਸ਼ਹਿਦ ਆਪ ਹੀ ਰੋਡ 'ਤੇ ਸਟਾਲ ਲਾ ਕੇ ਵੇਚਦੇ ਹਾਂ ਜੋ ਕਿ 400 ਰੁਪਏ ਕਿੱਲੋ ਤੱਕ ਵਿਕ ਜਾਂਦਾ ਹੈ ਜਿਸ ਨਾਲ ਕਮਾਈ ਚੌਖੀ ਹੋ ਜਾਂਦੀ ਹੈ ਅਤੇ ਸਰਕਾਰਾਂ ਵੱਲੋਂ ਤਾਂ ਸਬਸਿਟੀ ਆਉਂਦੀ ਹੈ ਪਰ ਅਫ਼ਸਰ ਵੱਲੋਂ ਗੋਲ ਮੋਲ ਕਰ ਦਿੱਤੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ: ਭਰਾ ਨਾਲ ਮਾਮੂਲੀ ਤਕਰਾਰ ਹੋਣ 'ਤੇ ਨਾਬਾਲਗ ਭੈਣ ਨੇ ਨਹਿਰ 'ਚ ਛਾਲ ਮਾਰ ਕੀਤੀ ਖ਼ੁਦਕੁਸ਼ੀ

shivani attri

This news is Content Editor shivani attri