ਪਤੀ ਨੂੰ ਨੀਂਦ ਦੀਆਂ ਗੋਲੀਆਂ ਦੇ ਆਸ਼ਿਕ ਨੂੰ ਬੁਲਾਇਆ ਘਰ, ਫੜ੍ਹੇ ਜਾਣ 'ਤੇ ਤੋੜੀਆਂ ਲੱਤਾਂ

07/16/2019 11:02:21 AM

ਪਟਿਆਲਾ—ਵਿਆਹੁਤਾ ਔਰਤ ਨੂੰ ਕੁਵਾਰੇ ਨੌਜਵਾਨ ਨਾਲ ਇਸ਼ਕ ਹੋਇਆ ਤਾਂ ਦੋਵੇਂ ਆਪਸ 'ਚ ਮਿਲਣ ਦਾ ਬਹਾਨਾ ਲੱਭਣ ਲੱਗੇ। ਇਸ ਸਮੇਂ 'ਚ ਮਹਿਲਾ ਨੇ ਪਤੀ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਪ੍ਰੇਮੀ ਨੂੰ ਘਰ ਬੁਲਾ ਲਿਆ। ਸਵੇਰੇ 5 ਵਜੇ ਮਹਿਲਾ ਦੇ ਪਤੀ ਦੀ ਨੀਂਦ ਖੁੱਲ ਗਈ ਅਤੇ ਉਸ ਨੇ ਗੁਆਂਢੀ ਨੌਜਵਾਨ ਨੂੰ ਕਾਬੂ ਕਰ ਲਿਆ। ਨੌਜਵਾਨ ਨੂੰ ਫੜ੍ਹਨ ਦੇ ਬਾਅਦ ਪਰਿਵਾਰ ਵਾਲਿਆਂ ਨੇ ਉਸ ਦੀ ਖੂਬ ਕੁੱਟਮਾਰ ਕੀਤੀ। ਇੱਥੋਂ ਤੱਕ ਕਿ ਡੰਡਿਆਂ ਨਾਲ ਉਸ ਦੀਆਂ ਲੱਤਾਂ ਵੀ ਤੋੜ ਦਿੱਤੀਆਂ। ਘਟਨਾ 12-13 ਜੁਲਾਈ ਦੀ ਰਾਤ ਦੀ ਹੈ। ਪੁਲਸ ਨੇ ਜ਼ਖਮੀ ਨੌਜਵਾਨ ਦੇ ਬਿਆਨ ਲੈਣ ਦੇ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਹਿਬ ਨਗਰ ਥੇੜੀ 'ਚ ਰਹਿਣ ਵਾਲਾ 25 ਸਾਲਾ ਨੌਜਵਾਨ ਮਿੰਨੀ ਸਕੱਤਰ ਸਥਿਤ ਸੇਵਾ ਕੇਂਦਰ 'ਚ ਕੰਮ ਕਰਦਾ ਹੈ। ਜਿਮ 'ਚ ਬਾਡੀ ਬਣਾਉਣ ਦਾ ਸ਼ੌਕੀਨ ਹੋਣ ਦੇ ਕਾਰਨ ਫਿੱਟ ਸਰੀਰ ਦਾ ਮਾਲਕ ਸੀ। ਉਸ ਦੀ ਬਾਡੀ 'ਤੇ ਪਿਛਲੀ ਗਲੀ 'ਚ ਰਹਿਣ ਵਾਲੀ ਇਕ ਔਰਤ ਲੁੱਟੂ ਹੋ ਗਈ ਅਤੇ ਦੋਵਾਂ 'ਚ ਪ੍ਰੇਮ ਸਬੰਧ ਬਣ ਗਏ। ਦਿਨ 'ਚ ਉਸ ਦੀ ਡਿਊਟੀ ਹੁੰਦੀ ਸੀ। ਦੂਜੇ ਪਾਸੇ ਮਹਿਲਾ ਦਾ ਪਤੀ ਵੀ ਆਟੋ ਚਲਾਉਣ ਦੇ ਦੌਰਾਨ ਅਕਸਰ ਘਰ 'ਚ ਆ ਜਾਂਦਾ ਸੀ।

ਦੂਜੇ ਪਾਸੇ ਘਰ ਦੇ ਨੇੜੇ ਹੀ ਸੱਸ-ਸਹੁਰੇ ਦਾ ਮਕਾਨ ਸੀ, ਜਿਨ੍ਹਾਂ ਦਾ ਆਉਣਾ-ਜਾਣਾ ਰਹਿੰਦਾ ਸੀ, ਮਹਿਲਾ ਨੇ ਆਪਣੇ ਪਤੀ ਨੂੰ ਨੀਂਦ ਦੀਆਂ ਗੋਲੀਆਂ ਖੁਆ ਕੇ ਉਕਤ ਨੌਜਵਾਨ ਨੂੰ ਘਰ ਬੁਲਾ ਲਿਆ, ਜੋ ਰਾਤ 'ਚ ਮਹਿਲਾ ਦੇ ਘਰ 'ਚ ਪਹੁੰਚ ਗਿਆ। ਸਵੇਰੇ ਹੁੰਦੇ ਹੀ ਮਹਿਲਾ ਦੇ ਪਤੀ ਦੀ ਨੀਂਦ ਖੁੱਲ੍ਹ ਗਈ ਤਾਂ ਉਸ ਨੇ ਦੋਵਾਂ ਨੂੰ ਰੰਗੇ ਹੱਥੀ ਫੜ੍ਹ ਲਿਆ।

Shyna

This news is Content Editor Shyna