ਪਾਠੀ ਨੇ ਪੜ੍ਹਾਉਣ ਲਈ ਕੋਲ ਰੱਖੇ ਬੱਚੇ ਕੋਲੋਂ ਕਰਵਾਈ ਤਸਕਰੀ, ਮਨ੍ਹਾਂ ਕਰਨ ''ਤੇ ਕੀਤੀ ਕੁੱਟਮਾਰ

01/30/2020 1:09:31 PM

ਮੋਗਾ: ਗੁਰਦੁਆਰੇ ਦੇ ਪਾਠੀ ਨੇ 15 ਸਾਲ ਦੇ ਮੁੰਡੇ ਨੂੰ ਪੜ੍ਹਾਈ ਕਰਵਾਉਣ ਦਾ ਲਾਲਚ ਦੇ ਕੇ ਉਸ ਨੂੰ ਆਪਣੇ ਕੋਲ ਰੱਖਿਆ। ਇਸ ਦੇ ਬਾਅਦ ਉਸ ਨੇ ਮੁੰਡੇ ਨੂੰ ਚੂਰਾ ਪੋਸਤ ਦੀ ਸਪਲਾਈ ਕਰਨ ਨੂੰ ਕਿਹਾ। ਜਦੋਂ ਮੁੰਡੇ ਨੇ ਚੂਰਾ ਪੋਸਤ ਦੀ ਸਪਲਾਈ ਕਰਨ ਤੋਂ ਮਨ੍ਹਾਂ ਕੀਤਾ ਤਾਂ ਪਾਠੀ ਨੇ ਉਸ ਦੀ ਕੁੱਟਮਾਰ ਕਰ ਉਸ ਨੂੰ ਜ਼ਬਰਨ ਮੋਟਰਸਾਈਕਲ 'ਤੇ ਸ਼ੇਰਪੁਰ ਤੋਇਬਾ ਭੇਜਿਆ। ਇਸ ਦੇ ਬਾਅਦ ਰਸਤੇ 'ਚ ਮੁੰਡੇ ਦੀ ਮਾਤਾ ਦਾ  ਫੋਨ ਆਇਆ ਤਾਂ ਉਸ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ। ਇਸ ਦੇ ਬਾਅਦ ਮਾਂ ਨੇ ਪੁਲਸ ਨੂੰ ਸੂਚਨਾ ਦੇ ਕੇ ਪਾਠੀ ਨੂੰ ਗ੍ਰਿਫਤਾਰ ਕਰਵਾ ਦਿੱਤਾ। ਪੁਲਸ ਨੇ ਪਾਠੀ ਕੋਲੋਂ ਤਿੰਨ ਕਿਲੋ ਚਾਰ ਸੌ ਗ੍ਰਾਮ ਚੂਰਾ ਪੋਸਤ ਬਰਾਮਦ ਕੀਤਾ। ਪੁਲਸ ਨੇ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਉੱਥੇ ਜ਼ਖਮੀ ਮੁੰਡੇ ਨੂੰ ਉਸ ਦੀ ਮਾਂ ਨੇ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਕਸਬਾ ਧਰਮਕੋਟ ਨਿਵਾਸੀ ਨੌਵੀਂ ਦੇ ਵਿਦਿਆਰਥੀ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਉਸ ਦੀ ਮਾਂ ਨੇ ਉਸ ਨੂੰ ਪਿੰਡ ਇੰਦਰਗੜ੍ਹ 'ਚ ਇਕ ਗੁਰਦੁਆਰਾ ਸਾਹਿਬ ਦੇ ਪਾਠੀ ਬਲਵਿੰਦਰ ਸਿੰਘ ਉਰਫ ਰਣਜੋਤ ਸਿੰਘ ਦੇ ਕੋਲ ਭੇਜ ਦਿੱਤਾ ਸੀ। ਪਾਠੀ ਨੇ ਉਸ ਨੂੰ ਗੁਰਦੁਆਰਾ ਸਾਹਿਬ ਦੇ ਨੇੜੇ ਸਕੂਲ 'ਚ ਦਾਖਲ ਕਰਵਾ ਦਿੱਤਾ। ਮੁੰਡੇ ਨੇ ਦੱਸਿਆ ਕਿ ਪਾਠੀ ਨੇ ਮੰਗਲਵਾਰ ਨੂੰ ਬੈਗ ਦੇ ਕਿਹਾ ਕਿ ਉਹ ਇਸ ਨੂੰ ਸ਼ੇਰਪੁਰ ਤੋਇਬਾ ਨਿਵਾਸੀ ਰਾਜ ਕੌਰ ਨਾਮਕ ਮਹਿਲਾ ਨੂੰ ਦੇ ਆਉਣ ਨੂੰ ਕਿਹਾ ਪਰ ਜਦੋਂ ਮਨ੍ਹਾਂ ਕੀਤਾ ਤਾਂ ਉਸ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਜ਼ਬਰਨ ਚੂਰਾ ਪੋਸਤ ਦੇ ਕੇ ਆਉਣ ਨੂੰ ਕਿਹਾ।

ਮਾਂ ਦਾ ਫੋਨ ਆਉਣ 'ਤੇ ਹੋਇਆ ਪਰਦਾਫਾਸ਼
ਮੁੰਡੇ ਨੇ ਦੱਸਿਆ ਕਿ ਜਦੋਂ ਬਾਈਕ ਤੋਂ ਚੂਰਾਪੋਸਤ ਦੇਣ ਜਾ ਰਿਹਾ ਸੀ ਤਾਂ ਉਸ ਦੀ ਮਾਂ ਦਾ ਫੋਨ ਆ ਗਿਆ। ਮਾਂ ਨੇ ਪੁੱਛਿਆ ਤਾਂ ਸਾਰੀ ਗੱਲ ਦੱਸੀ। ਇਸ ਦੇ ਬਾਅਦ ਮਾਂ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਪਾਠੀ ਨੂੰ ਗ੍ਰਿਫਤਾਰ ਕਰ ਉਸ ਕੋਲੋਂ ਤਿੰਨ ਕਿਲੋ ਚਾਰ ਸੌ ਗ੍ਰਾਮ ਚੂਰਾ ਪੋਸਤ ਬਰਾਮਦ ਕੀਤਾ। ਪੁਲਸ ਨੇ ਦੱਸਿਆ ਕਿ ਦੋਸ਼ੀ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।

ਦੋਸ਼ੀ ਲੁਧਿਆਣਾ ਦਾ ਰਹਿਣ ਵਾਲਾ
ਐੱਸ.ਐੱਚ.ਓ. ਸੁਖਜਿੰਦਰ ਸਿੰਘ ਨੇ ਕਿਹਾ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਪਰ ਮੁੰਡੇ ਦੇ ਨਾਲ ਮਾਰਕੁੱਟ ਕਰਨ ਦੇ ਮਾਮਲੇ 'ਚ ਮੈਡੀਕਲ ਰਿਪੋਰਟ ਆਉਣ ਦੇ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਬਲਜਿੰਦਰ ਸਿੰਘ ਨਿਵਾਸੀ ਹਰਨਾਮਪੁਰਾ ਜ਼ਿਲਾ ਲੁਧਿਆਣਾ ਦਾ ਰਹਿਣਾ ਵਾਲਾ ਹੈ, ਜਦਕਿ ਕੁਝ ਸਮੇਂ ਤੋਂ ਜਲਾਲਾਬਾਦ 'ਚ ਰਹਿ ਰਿਹਾ ਹੈ।

Shyna

This news is Content Editor Shyna