ਬਠਿੰਡਾ ਬਣੇਗੀ ਹਾਟ ਸੀਟ : ਆਸਾਨ ਨਹੀਂ ਕਿਸੇ ਵੀ ਉਮੀਦਵਾਰ ਦੇ ਲਈ ਜਿੱਤ ਦੀ ਰਾਹ

05/06/2019 10:08:02 AM

ਬਠਿੰਡਾ (ਵਰਮਾ) : ਲੋਕ ਸਭਾ ਖੇਤਰ ਬਠਿੰਡਾ 'ਚ ਸਾਰੇ ਸਿਆਸੀ ਦਲਾਂ ਵਲੋਂ ਚੋਣ ਮੈਦਾਨ 'ਚ ਆਪਣੇ-ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤੇ ਜਾਣ ਤੋਂ ਬਾਅਦ ਲਗਭਗ ਸਾਰੇ ਉਮੀਦਵਾਰਾਂ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਇਸ ਖੇਤਰ ਵਿਚ ਮੌਜੂਦਾ ਸਿਆਸੀ ਤਸਵੀਰ ਅਨੁਸਾਰ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦਾ ਪਿਛਲੇ ਲੰਬੇ ਸਮੇਂ ਤੋਂ ਵਾਰੀ-ਵਾਰੀ ਤੋਂ ਪ੍ਰਭਾਵ ਰਿਹਾ ਹੈ, ਜਦਕਿ ਹੋਰ ਪਾਰਟੀਆਂ ਜਿਵੇਂ ਕਿ ਆਪ' ਤੇ ਪੰਜਾਬ ਏਕਤਾ ਪਾਰਟੀ ਹਾਲੇ ਆਪਣੇ ਪਹਿਲੇ ਪੜਾਅ 'ਚ ਹਨ।

ਇਸ ਵੇਲੇ ਬਠਿੰਡਾ ਸੀਟ ਤੋਂ ਸ਼੍ਰੋਮਣੀ ਅਕਾਲੀ-ਭਾਜਪਾ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ, ਕਾਂਗਰਸ ਪਾਰਟੀ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ, ਆਮ ਆਦਮੀ ਪਾਰਟੀ ਵੱਲੋਂ ਪ੍ਰੋ. ਬਲਜਿੰਦਰ ਕੌਰ ਤੇ ਪੰਜਾਬ ਏਕਤਾ ਪਾਰਟੀ ਵੱਲੋਂ ਸੁਖਪਾਲ ਸਿੰਘ ਖਹਿਰਾ ਚੋਣ ਮੈਦਾਨ 'ਚ ਸਰਗਰਮ ਹਨ। ਇਨ੍ਹਾਂ ਚੋਣਾਂ 'ਚ ਵੱਡੇ ਦਲਾਂ ਦੇ ਉਮੀਦਵਾਰਾਂ 'ਚ ਜ਼ਬਰਦਸਤ ਟੱਕਰ ਹੋਣ ਦੀ ਸੰਭਾਵਨਾ ਹੈ, ਜਦਕਿ ਨਵੀਂ ਪਾਰਟੀ ਲੈ ਕੇ ਪਹਿਲੀ ਵਾਰ ਬਠਿੰਡਾ ਤੋਂ ਆਪਣੀ ਕਿਸਮਤ ਅਜ਼ਮਾਉਣ ਪਹੁੰਚੇ ਸੁਖਪਾਲ ਸਿੰਘ ਖਹਿਰਾ ਵੀ ਆਪਣੀ ਜਿੱਤ ਲਈ ਪੂਰੇ ਹੱਥ ਪੈਰ ਮਾਰ ਰਹੇ ਹਨ। ਕੁਲ ਮਿਲਾ ਕੇ ਲੋਕਾਂ 'ਚ ਬੀਬਾ ਬਾਦਲ ਤੇ ਰਾਜਾ ਵੜਿੰਗ ਨੂੰ ਲੈ ਕੇ ਚਰਚਾ ਹੈ। ਆਮ ਆਦਮੀ ਪਾਰਟੀ 'ਚ ਪੈਦਾ ਹੋਏ ਦੋਫਾੜ ਦੇ ਮਾੜੇ ਪ੍ਰਭਾਵ ਦਾ ਸਾਹਮਣਾ ਇਥੋਂ ਦੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਨੂੰ ਵੀ ਕਰਨਾ ਪੈ ਰਿਹਾ ਹੈ। ਸਾਰੀਆਂ ਪਾਰਟੀਆਂ ਦੇ ਉਮੀਦਵਾਰ ਜਿਥੇ ਆਪਣੇ-ਆਪਣੇ ਚੋਣ ਵਾਅਦਿਆਂ ਨਾਲ ਵੋਟਰਾਂ ਨੂੰ ਲਾਲਚ ਰਹੇ ਹਨ, ਉਥੇ ਹੀ ਬਠਿੰਡਾ ਖੇਤਰ ਵਿਚ ਕੁਝ ਮੁੱਦੇ ਅਜਿਹੇ ਵੀ ਹਨ ਜੋ ਇਥੋਂ ਖੜ੍ਹੇ ਹੋਏ ਉਮੀਦਵਾਰਾਂ ਲਈ ਕਮਜ਼ੋਰੀ ਵੀ ਬਣ ਸਕਦੇ ਹਨ। ਅਜਿਹੀ ਸਥਿਤੀ ਵਿਚ ਇਹ ਸਮਝਿਆ ਜਾ ਰਿਹਾ ਹੈ ਕਿ ਬਠਿੰਡਾ ਦੇ ਚੋਣ ਅਖਾੜੇ ਵਿਚ ਉੱਤਰੇ ਸਿਆਸੀ ਮਹਾਰਥੀਆਂ ਦਾ ਭਵਿੱਖ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਦੋਸ਼ਾਂ 'ਤੇ ਨਿਰਭਰ ਹੈ। ਕੁੱਲ ਮਿਲਾ ਕੇ ਇਸ ਵਾਰ ਇਸ ਸੀਟ 'ਤੇ ਕਾਂਟੇ ਦੀ ਟੱਕਰ ਹੋਵੇਗੀ ਤੇ ਕੋਈ ਵੀ ਉਮੀਦਵਾਰ ਆਸਾਨੀ ਨਾਲ ਜਿੱਤ ਨਹੀਂ ਸਕੇਗਾ।

ਕੁਲ ਵੋਟਰ 1621671
ਪੁਰਸ਼ ਵੋਟਰ 861387
ਮਹਿਲਾ ਵੋਟਰ 760264
ਟਰਾਂਸਜੈਂਡਰ 20

 

ਅਮਰਿੰਦਰ ਸਿੰਘ ਰਾਜਾ ਵੜਿੰਗ
ਪੱਖ 'ਚ ਗੱਲਾਂ

  • ਸਿਆਸੀ ਪੇਚਾਂ ਦੇ ਮਾਹਿਰ।
  • ਭਾਸ਼ਣ ਸ਼ੈਲੀ ਕਾਰਨ ਲੋਕਾਂ ਵਿਚ ਰਹਿਣਾ ਹੈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ।
  • ਵੱਡੇ ਪੱਧਰ 'ਤੇ ਪੰਜਾਬ ਦੇ ਨੌਜਵਾਨਾਂ 'ਤੇ ਪਕੜ ਤੇ ਪਾਰਟੀ ਨਾਲ ਜੋੜਨ ਦੀ ਸਮਰੱਥਾ।
  • ਨੌਜਵਾਨ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੱਕ ਰਹਿ ਚੁੱਕੇ ਹਨ।
  • ਸੂਬੇ ਦੇ ਸਮੂਹ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦੇ ਖੇਤਰਾਂ ਵਿਚ ਉਨ੍ਹਾਂ ਦਾ ਪ੍ਰਭਾਵ।


ਕਮੀਆਂ

  • ਦੋ ਵਾਰ ਬਣ ਚੁੱਕੇ ਹਨ ਗਿੱਦੜਬਾਹਾ ਤੋਂ ਵਿਧਾਇਕ ਪਰ ਗਿੱਦੜਬਾਹਾ ਖੇਤਰ ਦਾ ਵਿਕਾਸ ਅਧੂਰਾ।
  • ਬਿਹਤਰ ਕਾਰਗੁਜ਼ਾਰੀ ਨਾ ਹੋਣ ਕਾਰਨ ਲੋਕਾਂ ਵਿਚ ਨਿਰਾਸ਼ਾ ਤੇ ਨਾਰਾਜ਼ਗੀ।
  • ਗਲਤ ਬਿਆਨਬਾਜ਼ੀ ਕਾਰਨ ਵਿਵਾਦਾਂ ਨਾਲ ਰਿਸ਼ਤਾ।
  • ਗਰੀਬ ਦੇ ਘਰ ਖਾਣਾ ਖਾਣ 'ਤੇ ਦਿੱਤੇ 5 ਹਜ਼ਾਰ, 'ਆਪ' ਆਗੂ ਨੂੰ ਤੋੜਣ ਲਈ ਦਿੱਤੇ 50 ਹਜ਼ਾਰ


ਬੀਬਾ ਹਰਸਿਮਰਤ ਕੌਰ ਬਾਦਲ
ਪੱਖ ਦੀਆਂ ਗੱਲਾਂ

  • ਰਾਜਸੀ ਪਰਿਵਾਰ ਨਾਲ ਰਾਜਨੀਤੀ ਦਾ ਤਜਰਬਾ, ਭਾਸ਼ਣ ਦੇÎਣ 'ਚ ਮਾਹਿਰ।
  • ਪੰਜਾਬ ਦੀ ਇਕੱਲੀ ਸੰਸਦ ਮੈਂਬਰ ਕੇਂਦਰ ਵਿਚ ਕੈਬਨਿਟ ਮੰਤਰੀ।
  • ਬੇਟੀ ਬਚਾਓ, ਬੇਟੀ ਪੜ੍ਹਾਓ ਅਭਿਆਨ ਦਾ ਹੈ ਪੁਰਾਣਾ ਰਿਸ਼ਤਾ।
  • ਬਠਿੰਡਾ ਸੀਟ ਨਾਲ ਹੈ ਬਾਦਲ ਪਰਿਵਾਰ ਦਾ ਪੁਰਾਣਾ ਨਾਤਾ।
  • ਪੰਜਾਬ ਨੂੰ ਫੂਡ ਪ੍ਰੋਸੈਸਿੰਗ ਨਾਲ ਜੋੜਨ ਵਿਚ ਕਾਮਯਾਬ।


ਕਮੀਆਂ

  • ਰਿਸ਼ਤੇਦਾਰੀ ਮਨਪ੍ਰੀਤ ਬਾਦਲ ਨਾਲ ਪਰ ਵਿਰੋਧੀ ਪਾਰਟੀ ਹੋਣ ਕਾਰਨ ਰਹਿੰਦੇ ਹਨ ਇਕ-ਦੂਜੇ ਖਿਲਾਫ।
  • ਲੋਕਾਂ ਦੇ ਕੰਮ ਨਾ ਹੋਣ ਕਾਰਨ ਡਿੱਗਿਆ ਗ੍ਰਾਫ।
  • ਪਹਿਲੀ ਵਾਰ 1 ਲੱਖ 19 ਹਜ਼ਾਰ ਵੋਟਾਂ ਨਾਲ ਜਿੱਤ ਹਾਸਲ ਕੀਤੀ, ਦੂਜੇ ਵਾਰ ਜਿੱਤ ਦਾ ਅੰਕੜਾ ਸਿਰਫ 19 ਦਾ ਰਿਹਾ।
  • ਹਲਕੇ ਦੀ ਜਨਤਾ ਨੂੰ ਨਾਲ ਲੈ ਕੇ ਚੱਲਣ ਵਿਚ ਨਾਕਾਮ।
  • ਬਾਦਲ ਸਰਕਾਰ ਦੀ ਸੱਤਾ ਦੌਰਾਨ ਹੰਕਾਰ ਵਧਿਆ।


ਸੁਖਪਾਲ ਸਿੰਘ ਖਹਿਰਾ
ਪੱਖ ਦੀਆਂ ਗੱਲਾਂ

  • ਤੇਜ਼-ਤਰਾਰ ਲੀਡਰ, ਥੋੜ੍ਹੇ ਸਮੇਂ ਵਿਚ ਪੰਜਾਬ ਦੇ ਲੋਕਾਂ ਨੂੰ ਆਪਣੇ ਨਾਲ ਜੋੜਨ ਵਿਚ ਰਹੇ ਕਾਮਯਾਬ।
  • ਹਰ ਵਾਰ ਪੰਜਾਬ ਦੇ ਮੁੱਦਿਆਂ ਨੂੰ ਚੁੱਕਦੇ ਰਹੇ ਹਨ ਅਤੇ ਉਨ੍ਹਾਂ ਨੂੰ ਅੰਜਾਮ ਤੱਕ ਪਹੁੰਚਾਉਣ ਵਿਚ ਵੀ ਕਰਦੇ ਹਨ ਬਿਹਤਰੀਨ ਰੋਲ ਅਦਾ।
  • ਭੁਲੱਥ ਪਿੰਡ ਤੋਂ ਹਨ ਵਿਧਾਇਕ ਪਰ ਹਰ ਸਿਆਸੀ ਅਹੁਦੇ 'ਤੇ ਕੰਮ ਕਰਨ ਦਾ ਅਨੁਭਵ।
  • ਸਰਕਾਰ ਨੂੰ ਹਰ ਪੱਖ 'ਤੇ ਘੇਰਨ ਵਿਚ ਮਾਹਿਰ।
  • ਕਾਂਗਰਸ ਵਿਚ ਰਹਿੰਦੇ ਹੋਏ ਪਾਰਟੀ ਦੀਆਂ ਕਮੀਆਂ ਨੂੰ ਉਭਾਰਨ ਵਿਚ ਰਹਿੰਦੇ ਸੀ ਚਰਚਾ ਵਿਚ।


ਕਮੀਆਂ

  • ਪਾਰਟੀ ਬਦਲਣ ਵਿਚ ਮਾਹਿਰ।
  • ਮੂੰਹ ਬੋਲੇ ਹੋਣ ਕਾਰਨ ਆਗੂਆਂ ਨਾਲ ਬਣੀਆਂ ਦੂਰੀਆਂ।
  • ਆਪਣੀ ਵੱਖਰੀ ਪਾਰਟੀ ਬਣਾ ਕੇ ਸਿਆਸੀ ਤੌਰ 'ਤੇ ਪੈਰ 'ਚ ਮਾਰੀ ਕੁਹਾੜੀ।
  • ਤੇਜ਼ ਪ੍ਰਭਾਵ ਅਤੇ ਸ਼ੈਲੀ ਕਾਰਨ ਛੋਟੇ-ਵੱਡੇ ਕਿਸੇ ਆਗੂ ਨੂੰ ਨਹੀਂ ਬਖਸ਼ਦੇ।
  • ਸ਼ੁਰੂਆਤੀ ਦੌਰ ਵਿਚ ਕਾਂਗਰਸ ਤੋਂ ਫੇਰਿਆ ਮੂੰਹ ਫਿਰ ਆਮ ਆਦਮੀ ਪਾਰਟੀ ਨੂੰ ਛੱਡਿਆ।
  • ਆਪਣੀ ਪੰਜਾਬ ਏਕਤਾ ਪਾਰਟੀ ਬਣਾਈ।
  • ਚੋਣ ਲੜ ਰਹੇ ਹਨ ਡੈਮੋਕ੍ਰੇਟਿਵ ਮੋਰਚੇ ਤੋਂ।


ਪ੍ਰੋ. ਬਲਜਿੰਦਰ ਕੌਰ
ਪੱਖ ਦੀਆਂ ਗੱਲਾਂ

  • ਪਹਿਲੀ ਵਾਰ ਚੋਣ ਲੜੀ ਜਿੱਤ ਹਾਸਲ ਕੀਤੀ।
  • ਪੜ੍ਹੇ-ਲਿਖੇ ਹੋਣ ਕਾਰਨ ਲੋਕਾਂ ਨੂੰ ਜੋੜਨ ਵਿਚ ਸਮਰੱਥ।
  • ਪਾਰਟੀ ਦੇ ਵੱਡੇ ਆਗੂਆਂ ਦਾ ਆਦਰ ਸਨਮਾਨ ਕਰਨ ਦੀ ਸਮਰੱਥਾ।
  • ਸਾਧਾਰਨ ਜ਼ਿੰਦਗੀ ਬਤੀਤ ਕਰਨ ਵਿਚ ਵਿਸ਼ਵਾਸ।
  • ਵੀ. ਆਈ. ਪੀ. ਕਲਚਰ ਤੋਂ ਦੂਰ।


ਕਮੀਆਂ

  • ਪਾਰਟੀ ਕਾਰਜਕਾਰੀਆਂ ਨੂੰ ਇਕਜੁੱਟ ਰੱਖਣ ਵਿਚ ਨਾਕਾਮ।
  • ਵਿਧਾਇਕ ਹੁੰਦੇ ਹੋਏ ਵੀ ਸੰਸਦੀ ਚੋਣ ਪ੍ਰਚਾਰ ਵਿਚ ਪਿੱਛੇ।
  • ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼।
  • ਦੋਹਰੀ ਵੋਟ ਦੇ ਮਾਮਲੇ ਵਿਚ ਫਸਣ ਨਾਲ ਛਵੀ ਹੋਈ ਖਰਾਬ।
  • ਪਾਰਟੀ ਟੁੱਟਣ ਦਾ ਝੱਲਣਾ ਪਵੇਗਾ ਨੁਕਸਾਨ।

cherry

This news is Content Editor cherry