ਬਠਿੰਡਾ ਦੇ ਡਾਕਟਰ ਦੀ ਦਰਿਆਦਿਲੀ ਨੂੰ ਸਲਾਮ, ਨਿੱਜੀ ਹਸਪਤਾਲ ’ਚ ਕੋਰੋਨਾ ਪੀੜਤਾਂ ਦਾ ਕਰੇਗਾ ਮੁਫ਼ਤ ਇਲਾਜ

05/11/2021 11:39:39 AM

ਬਠਿੰਡਾ (ਕੁਨਾਲ ਬਾਾਂਸਲ): ਬਠਿੰਡਾ ਦੇ ਬਸੰਤ ਬਿਹਾਰ ’ਚ ਸਥਿਤ ਕਿਸ਼ੋਰੀ ਰਾਮ ਹਸਪਤਾਲ ਦੇ ਮਾਲਕ ਵਿਤੁਲ ਗੁਪਤ ਵਲੋਂ ਇਕ ਅਨੋਖੀ ਪਹਿਲੀ ਕੀਤੀ ਗਈ ਹੈ, ਜਿਨ੍ਹਾਂ ਵਲੋਂ ਆਪਣੇ ਹਸਪਤਾਲ ’ਚ ਕੋਵਿਡ-19 ਦੇ ਮਰੀਜ਼ਾਂ ਦੇ ਲਈ ਬਿਲਕੁੱਲ ਫਰੀ ’ਚ ਇਲਾਜ ਸ਼ੁਰੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ:  ਦੁਖਦਾਇਕ ਖ਼ਬਰ: ਧੂਰੀ ਤੋਂ ਆਪ ਆਗੂ ਸੰਦੀਪ ਸਿੰਗਲਾ ਦੀ ਭਿਆਨਕ ਸੜਕ ਹਾਦਸੇ ’ਚ ਮੌਤ

ਜਾਣਕਾਰੀ ਮੁਤਾਬਕ ਵਿਤੁਲ ਗੁਪਤਾ ਅਤੇ ਉਨ੍ਹਾਂ ਦੀ ਪਤਨੀ ਸੋਨੀਆ ਗੁਪਤਾ ਵਲੋਂ ਸਮਾਜ ਸੇਵੀ ਸੰਸਥਾ ਦਾ ਸਾਥ ਲੈ ਕੇ ਹਸਪਤਾਲ ’ਚ 12 ਬੈੱਡਾਂ ਦਾ ਆਈਸੋਲੇਸ਼ਨ ਸੈਂਟਰ ਬਣਾਇਆ ਗਿਆ ਹੈ ਅਤੇ ਲੈਵਲ 2 ਤੱਕ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ’ਚ ਸਾਡੇ ਹਸਪਤਾਲ ’ਚ ਕਰੀਬ 30 ਬੈੱਡਾਂ ਦਾ ਇੰਤਜ਼ਾਮ ਕਰ ਦਿੱਤਾ ਜਾਵੇਗਾ ਅਤੇ ਜ਼ਿਲ੍ਹੇ ਦੇ ਬਾਹਰ ਵੀ ਮਰੀਜ਼ਾਂ ਦਾ ਇਲਾਜ ਬਿਲਕੁੱਲ ਮੁਫ਼ਤ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਹੀ ਅਪੀਲ ਕੀਤੀ ਕਿ ਇਸ ਮਹਾਂਮਾਰੀ ਦੇ ਦੌਰ ’ਚ ਇਕ ਦੂਜੇ ਦਾ ਵੱਧ ਤੋਂ ਵੱਧ ਸਾਥ ਦਿਓ।

ਇਹ ਵੀ ਪੜ੍ਹੋ:  ਬਠਿੰਡਾ ’ਚ ਵਿਆਹ ਸਮਾਗਮ ਦੌਰਾਨ ਕੋਰੋਨਾ ਨਿਯਮਾਂ ਦੀ ਉਲੰਘਣਾ, ਪੁਲਸ ਨੇ ਮਾਰੀ ਰੇਡ ਤਾਂ ਪਈ ਭਾਜੜ

Shyna

This news is Content Editor Shyna