ਮੌੜ ਮੰਡੀ ਬਲਾਸਟ ਪੀੜਤ ਦੀ ਦਰਦਨਾਕ ਕਹਾਣੀ, ਉਡੀਕ ਰਿਹੈ ਸਰਕਾਰ ਦੀ ਮਦਦ (ਵੀਡੀਓ)

04/02/2019 9:48:33 AM

ਬਠਿੰਡਾ (ਅਮਿਤ ਸ਼ਰਮਾ) : ਬਠਿੰਡਾ ਦੀ ਮੌੜ ਮੰਡੀ ਵਿਚ 31 ਜਨਵਰੀ 2017 ਨੂੰ ਕਾਂਗਰਸੀ ਆਗੂ ਹਰਮਿੰਦਰ ਜੱਸੀ ਦੀ ਰੈਲੀ ਵਿਚ ਹੋਏ ਧਮਾਕੇ ਵਿਚ ਜ਼ਖਮੀ ਹੋਏ ਪੀੜਤਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲ ਸਕਿਆ ਹੈ। ਜ਼ਿਕਰਯੋਗ ਹੈ ਕਿ 31 ਜਨਵਰੀ 2017 ਨੂੰ ਹੋਏ ਧਮਾਕੇ ਵਿਚ ਮੌੜ ਮੰਡੀ ਦੇ 5 ਬੱਚੇ ਅਤੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 25 ਲੋਕ ਜਖ਼ਮੀ ਹੋਏ ਸਨ, ਜਿਨ੍ਹਾਂ ਵਿਚੋਂ ਜਸਕਰਨ ਸਿੰਘ ਦਾ 60 ਫੀਸਦੀ ਸਰੀਰ ਸੜ ਗਿਆ ਸੀ। ਪਿਛਲੇ ਸਵਾ 2 ਸਾਲਾਂ ਤੋਂ ਜਸਕਰਨ ਮੰਜੇ 'ਤੇ ਪਿਆ ਹੋਇਆ ਹੈ ਅਤੇ ਹਰ ਮਹੀਨੇ ਲੁਧਿਆਣਾ ਡੀ.ਐਮ.ਸੀ. ਹਸਪਤਾਲ ਇਲਾਜ ਲਈ ਜਾਂਦਾ ਹੈ।

ਪੀੜਤ ਜਸਕਰਨ ਪਰਿਵਾਰ 'ਚ ਇਕਲੌਤਾ ਕਮਾਊ ਪੁੱਤ ਸੀ ਪਰ ਹਾਦਸੇ ਤੋਂ ਬਾਅਦ ਜਸਕਰਨ ਮੰਜੇ ਜੋਗਾ ਹੀ ਰਹਿ ਗਿਆ ਅਤੇ ਉਸ ਦੀ ਛੋਟੀ ਭੈਣ, ਛੋਟਾ ਭਰਾ ਔਖੇ ਸੌਖੇ ਹੋ ਕੇ ਚਾਚੇ ਪਰਿਵਾਰ ਦੀ ਮਦਦ ਨਾਲ ਪਰਿਵਾਰ ਚਲਾ ਰਹੇ ਹਨ। ਪੀੜਤ ਜਸਕਰਨ ਦੇ ਪਰਿਵਾਰ ਦਾ ਕਹਿਣਾ ਕੇ ਸਰਕਾਰ ਵੱਲੋਂ ਬਣਦੀ ਮਦਦ ਦਾ ਪੂਰਾ ਫਰਜ਼ ਨਹੀਂ ਨਿਭਾਇਆ ਗਿਆ। ਪਰਿਵਾਰ ਦੀ ਮੰਗ ਹੈ ਜਸਕਰਨ ਨੂੰ ਬਣਦਾ ਮੁਆਵਜ਼ਾ ਮਿਲੇ ਅਤੇ ਇਲਾਜ ਵੀ ਪੂਰਾ ਕਰਵਾਇਆ ਜਾਵੇ।

cherry

This news is Content Editor cherry