ਮੁਕਤਸਰ ਤੋਂ ਬਾਅਦ ਹੁਣ ਬਠਿੰਡਾ ’ਚ ਟਿੱਡੀ ਦਲ ਨੇ ਕਮਲੇ ਕੀਤੇ ਕਿਸਾਨ

01/27/2020 1:54:28 PM

ਬਠਿੰਡਾ (ਮੁਨੀਸ਼ ਗਰਗ) - ਰਾਜਸਥਾਨ 'ਚ ਟਿੱਡੀ ਦਲ ਨੇ ਹਮਲਾ ਕਰ ਜਿਥੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਦਿੱਤੀਆਂ, ਉਥੇ ਹੀ ਹੁਣ ਪੰਜਾਬ 'ਚ ਵੀ ਟਿੱਡੀ ਦਲ ਨੇ ਫਸਲਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਤਾਜ਼ਾ ਮਾਮਲਾ ਹਰਿਆਣਾ ਸਰਹੱਦ ਨਾਲ ਲਗਦੇ ਜ਼ਿਲਾ ਬਠਿੰਡਾ ਦੀ ਸੰਗਤ ਮੰਡੀ ਦਾ ਸਾਹਮਣੇ ਆਇਆ ਹੈ, ਜਿਥੇ ਬਹੁਤ ਸਾਰੇ ਪਿੰਡਾਂ ਦੇ ਸਾਹ ਟਿੱਡੀ ਦਲ ਦੇ ਹਮਲੇ ਕਾਰਨ ਸੁੱਕੇ ਹੋਏ ਹਨ। ਜਾਣਕਾਰੀ ਅਨੁਸਾਰ ਉਕਤ ਪਿੰਡ ਦੇ ਕਿਸਾਨ ਪਹਿਲਾਂ ਤੋਂ ਹੀ ਮੰਦੀ ਦੀ ਮਾਰ ਝੱਲ ਰਹੇ ਹਨ। ਟਿੱਡੀ ਦਲ ਕਾਰਨ ਉਨ੍ਹਾਂ ਦੀ ਚਿੰਤਾ ਹੋਰ ਵਧ ਗਈ।

ਪੱਤਰਕਾਰ ਨਾਲ ਗੱਲਬਾਤ ਕਰਦੇ ਕਿਸਾਨ ਨੇ ਦੱਸਿਆ ਕਿ ਟਿੱਡੀ ਦਲ ਉਨ੍ਹਾਂ ਦੀ ਸਰੋਂ ਦੀ ਫਸਲ ਦਾ ਸਭ ਤੋਂ ਵਧ ਨੁਕਸਾਨ ਕਰ ਰਿਹਾ ਹੈ। ਕਿਸਾਨ ਪੀਪੇ ਖੜ੍ਹਕਾ ਅਤੇ ਥਾਲੀਆਂ ਵਜਾ ਕੇ ਆਪਣੇ ਖੇਤਾਂ ਦੀ ਰਾਖੀ ਕਰ ਰਹੇ ਹਨ। ਦੂਜੇ ਪਾਸੇ ਟਿੱਡੀ ਦਲ ਦੇ ਹਮਲੇ ਦਾ ਪਤਾ ਲਗਦੇ ਖੇਤੀਬਾੜੀ ਵਿਭਾਗ ਨੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਅਧਿਕਾਰੀਆਂ ਨੇ ਕਿਸਾਨਾਂ ਨੂੰ ਟਿੱਡੀ ਦਲ ਦੇ ਹਮਲੇ ਤੋਂ ਬਚਣ ਲਈ ਸੁਝਾਅ ਦਿੱਤੇ। ਜ਼ਿਕਰਯੋਗ ਹੈ ਕਿ ਬਠਿੰਡਾ ਤੋਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ 'ਚ ਟਿੱਡੀ ਦਲ ਦੇ ਹਮਲੇ ਦੀ ਖਬਰ ਸਾਹਮਣੇ ਆ ਚੁੱਕੀ ਹੈ। ਫਿਲਹਾਲ ਖੇਤੀਬਾੜੀ ਵਿਭਾਗ ਵਲੋਂ ਇਸ ਖਤਰੇ ਨਾਲ ਨਜਿੱਠਣ ਲਈ ਕਿਸਾਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ।

rajwinder kaur

This news is Content Editor rajwinder kaur