ਇਕ ਚਾਹ ਵਾਲਾ ਕਿਸਾਨਾਂ ਦਾ ਦਰਦ ਬਣਿਆ, ਦੂਜਾ ਹਮਦਰਦ ਬਣਿਆ

12/29/2020 11:38:17 AM

ਬਠਿੰਡਾ (ਜ.ਬ.): ਲੋਕ ਲਹਿਰ ਬਣ ਚੁੱਕਿਆ ਕਿਸਾਨੀ ਸੰਘਰਸ਼ ਹੁਣ ਹਰੇਕ ਤਬਕੇ ਦੇ ਵੱਕਾਰ ਦਾ ਸਵਾਲ ਬਣ ਗਿਆ ਲੱਗ ਰਿਹਾ ਹੈ, ਜਿਸਦੇ ਚਲਦਿਆਂ ਕਿਸਾਨ ਜਥੇਬੰਦੀਆਂ ਦਾ ਝੰਡਾ ਵੀ ਤਿਰੰਗੇ ਦੇ ਬਰਾਬਰ ਦਾ ਸਨਮਾਨ ਕਮਾ ਰਿਹਾ ਹੈ। ਕਿਸਾਨ ਹੀ ਨਹੀਂ, ਸਗੋਂ ਹੋਰ ਵਰਗ ਵੀ ਇਸ ਝੰਡੇ ਨੂੰ ਲਗਾ ਕੇ ਮਾਣ ਮਹਿਸੂਸ ਕਰ ਰਹੇ ਹਨ। ਜਿਵੇਂ ਇਕ ‘ਚਾਹ ਵਾਲਾ’ ਕਿਸਾਨਾਂ ਦਾ ਦਰਦ ਬਣਿਆ ਹੋਇਆ ਹੈ, ਉਵੇਂ ਹੀ ਇਥੇ ਇਕ ਚਾਹ ਵਾਲਾ ਕਿਸਾਨਾਂ ਦਾ ਹਮਦਰਦ ਵੀ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: ਮੁੱਦਕੀ ਦੇ ਨਿਸ਼ਾਨ ਸਿੰਘ ਨੇ ਮਲੇਸ਼ੀਆ ’ਚ ਕੀਤੀ ਖ਼ੁਦਕੁਸ਼ੀ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ

ਬਠਿੰਡਾ ’ਚ ਦੇਖਿਆ ਗਿਆ ਕਿ ਟੀਚਰਜ਼ ਹੋਮ ਨੇੜੇ ‘ਦਰਸ਼ਨ ਟੀ ਸਟਾਲ’ ਇਕ ਚਾਹ ਵਾਲੇ ਦਰਸ਼ਨ ਸਿੰਘ ਦੀ ਰੇਹੜੀ ’ਤੇ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦਾ ਝੰਡਾ ਲੱਗਿਆ ਹੋਇਆ ਸੀ। ਸੋਚਿਆ ਸੀ ਕਿ ਇਸਨੇ ਦੇਖੋਂ-ਦੇਖੀ ਕਿਸਾਨ ਜਥੇਬੰਦੀ ਦਾ ਝੰਡਾ ਲਗਾ ਲਿਆ ਹੋਵੇਗਾ ਪਰ ਉਸਦਾ ਜਵਾਬ ਸੁਣ ਕੇ ਉਸਨੂੰ ਸਲਾਮ ਕਰਨ ਨੂੰ ਦਿਲ ਕੀਤਾ। ਕਿਸਾਨ ਸੰਘਰਸ਼ ਦਾ ਮਤਲਬ ਪੁੱਛਣ ’ਤੇ ਉਸਦਾ ਜਵਾਬ ਸੀ ਕਿ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਕਾਨੂੰਨ ਨਾ ਸਿਰਫ ਕਿਸਾਨਾਂ ਲਈ, ਬਲਕਿ ਸਮਾਜ ਦੇ ਹਰੇਕ ਵਰਗ ਲਈ ਹਾਨੀਕਾਰਕ ਸਾਬਤ ਹੋਣਗੇ। ਬੜੇ ਤਰੀਕੇ ਨਾਲ ਸਮਝਾਉਂਦਿਆਂ ਉਸਨੇ ਦੱਸਿਆ ਕਿ ਮੰਨ ਲਓ ਕਿ ਜੇਕਰ ਸ਼ਹਿਰ ਦੀਆਂ ਸਾਰੀਆਂ ਚਾਹ ਦੀਆਂ ਰੇਹੜੀਆਂ ਇਕੋ ਵਿਅਕਤੀ ਖਰੀਦ ਲਵੇ ਤਾਂ ਸਾਨੂੰ ਉਸ ਕੋਲ ਨੌਕਰ ਲੱਗਣਾ ਪਵੇਗਾ। ਓਵੇਂ ਹੀ ਜੇਕਰ ਖੇਤੀ ਕਾਨੂੰਨ ਲਾਗੂ ਹੋਏ ਤਾਂ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਨੌਕਰ ਹੋਣਾ ਪਵੇਗਾ। ਹੋਰ ਤਾਂ ਹੋਰ ਖੇਤੀ ਸਦਕਾ ਹਰੇਕ ਵਰਗ ਪ੍ਰਭਾਵਿਤ ਹੋਵੇਗਾ, ਕਿਉਂਕਿ ਹਰੇਕ ਵਸਤੂ ਕਾਰਪੋਰੇਟ ਘਰਾਣਿਆਂ ਦੀ ਮਰਜ਼ੀ ’ਤੇ ਖਰੀਦਣੀ ਪਵੇਗੀ। ਇਸ ਲਈ ਸਾਨੂੰ ਸਭ ਨੂੰ ਕਿਸਾਨ ਸੰਘਰਸ਼ ਦਾ ਹਮਾਇਤੀ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਥਾਲੀਆਂ ਖੜਕਾ ਕੇ ਬੱਚਿਆਂ ਨੇ ਕੀਤੀ ਮੋਦੀ ਨੂੰ ਅਪੀਲ ‘ਮਨ ਕੀ ਬਾਤ ਨਹੀਂ ਕਿਸਾਨਾਂ ਨਾਲ ਬਾਤ ਕਰੋ’

ਚਾਹ ਵਾਲੇ ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ‘ਜੇ ਇਕ ਚਾਹ ਵਾਲਾ ਕਿਸਾਨਾਂ ਦਾ ਦਰਦ ਬਣ ਸਕਦਾ ਹੈ ਤਾਂ ਇਕ ਚਾਹ ਵਾਲਾ ਕਿਸਾਨਾਂ ਦਾ ਹਮਦਰਦ ਵੀ ਬਣ ਸਕਦਾ ਹੈ।’ ਮੈਂ ਪਰਿਵਾਰ ਦਾ ਢਿੱਡ ਭਰਨ ਦੀ ਮਜਬੂਰੀ ਦੇ ਚਲਦਿਆਂ ਦਿੱਲੀ ਮੋਰਚੇ ’ਚ ਤਾਂ ਨਹੀਂ ਪਹੁੰਚ ਸਕਿਆ ਪਰ ਮੈਂ ਇਥੇ ਰਹਿ ਕੇ ਕਿਸਾਨਾਂ ਦੇ ਸੰਘਰਸ਼ ਦੀ ਵਕਾਲਤ ਕਰਦਾ ਰਹਾਂਗਾ। ਮੇਰਾ ਦਿਲ ਕਰਦੈ, ਮੈਂ ਦਿੱਲੀ ਜਾ ਕੇ ਸਿੱਧਾ ਸਰਕਾਰ ਦੀ ਹਿੱਕ ’ਚ ਵੱਜਾਂ ਤੇ ਖੇਤੀ ਕਾਨੂੰਨ ਰੱਦ ਕਰਵਾ ਦੇਵਾਂ।

ਇਹ ਵੀ ਪੜ੍ਹੋ:  ਕਿਸਾਨੀ ਅੰਦੋਲਨ: ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸ਼ਾਮਲ ਜਲਾਲਾਬਾਦ ਦੇ ਐਡਵੋਕੇਟ ਨੇ ਕੀਤੀ ਖ਼ੁਦਕੁਸ਼ੀ

Shyna

This news is Content Editor Shyna