ਚੋਣ ਕਮਿਸ਼ਨ ਰਿਪੋਰਟ : ਪੰਜਾਬ ''ਚ ਹਰਿਆਣਾ ਤੋਂ 22 ਤੇ ਰਾਜਸਥਾਨ ਤੋਂ 14 ਗੁਣਾਂ ਜ਼ਿਆਦਾ ਡਰੱਗ ਬਰਾਮਦ

05/22/2019 12:44:18 PM

ਬਠਿੰਡਾ : ਪੰਜਾਬ 'ਚ ਚੋਣਾਂ ਦੌਰਾਨ ਨਸ਼ੇ ਦਾ ਕਿਨ੍ਹਾਂ ਇਸਤੇਮਾਲ ਹੁੰਦਾ ਹੈ, ਇਸ ਦਾ ਅੰਦਾਜ਼ਾ ਕੋਡ ਆਫ ਕੰਡਕਟ ਤੋਂ ਬਾਅਦ ਹੋਈ ਨਸ਼ੀਲੇ ਪਦਾਰਥਾਂ ਦੀ ਰਿਕਵਰੀ ਤੋਂ ਲਗਾਇਆ ਜਾ ਸਕਦਾ ਹੈ। 19 ਮਈ ਵੋਟਾਂ ਤੋਂ ਬਾਅਦ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਇਸ ਦੀ ਜਾਣਕਾਰੀ ਅਪਲੋਡ ਕੀਤੀ ਹੈ। ਫੜੇ ਗਏ ਨਸ਼ੇ ਦੀ ਮਾਤਰਾ 2014 ਤੋਂ ਘੱਟ ਹੈ। ਰਿਪੋਰਟ 'ਚ ਦਿਖਾਇਆ ਗਿਆ ਹੈ ਕਿ ਪੰਜਾਬ 'ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਕੁਲ 284.9 ਕਰੋੜ ਰੁਪਏ ਦੀ ਸਮੱਗਰੀ ਬਰਾਮਦ ਹੋਈ ਹੈ। 

ਇਸ 'ਚ 218.49 ਕਰੋੜ ਰੁਪਏ ਦੇ ਨਸ਼ੀਲੇ ਪਦਾਰਸ਼ ਹਨ। ਇਸ 'ਚ 10.61 ਕਰੋੜ ਰੁਪਏ ਦੀ ਸ਼ਰਾਬ ਹੈ ਤੇ ਬਾਕੀ ਹੋਰ ਨਸ਼ੀਲੇ ਪਦਾਰਥ ਹਨ, ਜਿਨ੍ਹਾਂ 'ਚ ਹੈਰੋਇਨ, ਅਫੀਮ, ਭੁੱਕੀ,  ਕੈਪਸੂਲ ਤੇ ਹੋਰ ਨਸ਼ੀਲੀਆਂ ਦਵਾਈਆਂ ਸ਼ਾਮਲ ਹਨ। ਕੁਲ ਸਮੱਗਰੀ 'ਚੋਂ 80 ਫੀਸਦੀ ਨਸ਼ੀਲੇ ਪਦਾਰਥ ਹਨ। ਡਰੱਗ ਦੀ ਮਾਤਰਾ 8072 ਕਿਲੋਗ੍ਰਾਮ ਹੈ, ਜਦਕਿ ਸ਼ਰਾਬ ਦੀ 13.87 ਲੱਖ ਲੀਟਰ ਹੈ। ਇਸ ਪ੍ਰਕਾਰ ਚੋਣਾਂ ਦੌਰਾਨ 32.92 ਕਰੋੜ ਰੁਪਏ ਕੈਸ਼ ਤੇ 22.56 ਕਰੋੜ ਦਾ ਸੋਨਾ-ਚਾਂਦੀ ਤੋਂ ਇਲਾਵਾ 32 ਲੱਖ ਰੁਪਏ ਦਾ ਹੋਰ ਸਮਾਨ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਤੋਂ 25 ਕਰੋੜ ਤੇ ਰਾਜਸਥਾਨ ਤੋਂ 54 ਕਰੋੜ ਦੀ ਰਿਕਵਰੀ ਹੋਈ ਹੈ ਪਰ ਦੋਵੇ ਹੀ ਰਾਜਾਂ 'ਚ ਨਸ਼ੇ ਦੀ ਮਾਤਰਾ ਬਹੁਤ ਘੱਟ ਹੈ। ਪੰਜਾਬ 'ਚ ਨਸ਼ੇ ਦੀ ਰਿਕਵਰੀ ਹਰਿਆਣਾ ਤੋਂ 22 ਗੁਣਾ ਤੇ ਰਾਜਸਥਾਨ ਤੋਂ ਕਰੀਬ 15 ਗੁਣਾਂ ਜ਼ਿਆਦਾ ਹੈ। ਹਰਿਆਣਾ 'ਚ 7.74 ਕਰੋੜ ਦੀ ਸ਼ਰਾਬ 9.77 ਲੱਖ ਤੱਕ ਡਰੱਗ ਫੜਿਆ ਗਿਆ ਹੈ। ਰਾਜਸਥਾਨ 'ਚ 13.92 ਕਰੋੜ ਦੀ ਸ਼ਰਾਬ 15.57 ਲੱਖ ਦਾ ਡਰੱਗ ਬਰਾਮਦ ਹੋਇਆ ਹੈ। ਚੰਡੀਗੜ੍ਹ 'ਚੋਂ ਵੀ ਮਿਲਿਆ ਨਸ਼ਾ 2019 ਦੀਆਂ ਚੋਣਾਂ ਦੌਰਾਨ ਚੰਡੀਗੜ੍ਹ ਤੋਂ ਨਸ਼ੇ ਦੀ ਖੇਪ ਬਰਾਮਦ ਹੋਈ। ਇਥੇ ਕੁਲ 1.07 ਕਰੋੜ ਰੁਪਏ ਦਾ ਡਰੱਗ, 11 ਲੱਖ ਰੁਪਏ ਦੀ ਸ਼ਰਾਬ ਤੇ 21 ਲੱਖ ਰੁਪਏ ਦਾ ਕੈਸ਼ ਬਰਾਮਦ ਹੋਇਆ ਹੈ। 

- ਕੋਡ ਆਫ ਕੰਡਕਟ ਦੌਰਾਨ ਕੁਲ 218.49 ਕਰੋੜ ਰੁਪਏ ਦਾ ਡਰੱਗ, 10.61 ਕਰੋੜ ਦੀ ਸ਼ਰਾਬ ਫੜੀ ਗਈ। 
- 32.92 ਕਰੋੜ ਰੁਪਏ ਕੈਸ਼, 22.56 ਕਰੋੜ ਦਾ ਸੋਨਾ-ਚਾਂਦੀ ਵੀ ਬਰਾਮਦ ਕੀਤਾ।
- 2014 'ਚ ਚੋਣਾਂ 'ਚ ਬਰਾਮਦ ਹੋਇਆ ਸੀ 783 ਕੋਰੜ ਰੁਪਏ ਦਾ ਨਸ਼ਾ 


ਪੰਜਾਬ 'ਚ 2014 ਦੀਆਂ ਚੋਣਾਂ 'ਚ ਰਾਜ 'ਚ ਅਕਾਲੀ-ਭਾਜਪਾ ਸਰਕਾਰ ਸੀ। ਉਸ ਸਮੇਂ ਪੰਜਾਬ 'ਚ ਸਭ ਤੋਂ ਜ਼ਿਆਦਾ 783.44 ਕਰੋੜ ਰੁਪਏ ਦਾ ਨਸ਼ਾ ਬਰਾਮਦ ਕੀਤਾ ਗਿਆ। ਇਸ ਦੀ ਮਾਤਰਾ 19135.44 ਕਿਲੋ ਸੀ, ਜੋ ਇਹ ਮਾਤਰਾ ਪੂਰੇ ਭਾਰਤ 'ਚ ਸਭ ਤੋਂ ਵੱਧ ਸੀ। ਉਥੇ ਹੀ 2014 'ਚ 22.14 ਕਰੋੜ ਰੁਪਏ ਦੀ 9,28,235 ਲੀਟਰ ਸ਼ਰਾਬ ਬਰਾਮਦ ਕੀਤੀ ਗਈ ਸੀ। ਇਸ ਤੋਂ ਇਲਾਵਾ 1.04 ਕਰੋੜ ਰੁਪਏ ਸਿਰਫ ਕੈਸ਼ ਬਰਾਮਦ ਕੀਤਾ ਸੀ। 




 

Baljeet Kaur

This news is Content Editor Baljeet Kaur