ਬਠਿੰਡਾ 'ਚ ਦੇਹ-ਵਪਾਰ ਦੇ ਅੱਡੇ ਦਾ ਪਰਦਾਫਾਸ਼, ਅਜਿਹੀ ਹਾਲਤ 'ਚ ਮਿਲੇ ਲੜਕੇ-ਲੜਕੀਆਂ ਦੇਖ ਪੁਲਸ ਦੇ ਉਡੇ ਹੋਸ਼ (ਵੀਡੀਓ)

05/25/2017 11:11:24 AM

ਬਠਿੰਡਾ (ਵਰਮਾ)— ਬਠਿੰਡਾ ਪੁਲਸ ਨੇ ਜਿਸਮਫਿਰੋਸ਼ੀ ਦੇ ਇਕ ਵੱਡੇ ਅੱਡੇ ਦਾ ਪਰਦਾਫਾਸ਼ ਕਰਦਿਆਂ 7 ਨੌਜਵਾਨਾਂ ਸਣੇ 3 ਲੜਕੀਆਂ ਨੂੰ ਜੇਲ 'ਚ ਲੈ ਕੇ ਉਨ੍ਹਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਇਤਰਾਜ਼ਯੋਗ ਹਾਲਤ 'ਚ ਮਿਲੇ ਲੜਕੇ-ਲੜਕੀਆਂ
ਸੀ. ਆਈ. ਟੂ. ਦੇ ਮੁਖੀ ਤੇਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇਸ ਸੰਬੰਧ 'ਚ ਗੁਪਤ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਜਿਸਮਫਿਰੋਸ਼ੀ ਦੇ ਇਸ ਅੱਡੇ 'ਤੇ ਛਾਪਾ ਮਾਰਿਆ। ਜਿਵੇਂ ਹੀ ਉਨ੍ਹਾਂ ਘਰ ਦੇ ਮੇਨ ਗੇਟ 'ਤੇ ਦਸਤਕ ਦਿੱਤੀ ਤਾਂ ਉਥੇ ਇਤਰਾਜ਼ਯੋਗ ਹਾਲਤ ਮੌਜੂਦ ਲੜਕੇ-ਲੜਕੀਆਂ ਨੇ ਪੁਲਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਪਹਿਲਾਂ ਹੀ ਚਾਰੇ ਪਾਸਿਓਂ ਘੇਰਾ ਪਾਇਆ ਹੋਇਆ ਸੀ, ਜਿਸ ਕਾਰਨ ਮੁਲਜ਼ਮ ਭੱਜਣ 'ਚ ਅਸਫਲ ਰਹੇ। ਥਾਣਾ ਮੁਖੀ ਨੇ ਦੱਸਿਆ ਕਿ ਜਿਸਮਫਿਰੋਸ਼ੀ ਦੇ ਇਸ ਅੱਡੇ ਦਾ ਸੰਚਾਲਨ ਫਰੀਦਕੋਟ ਦੇ ਪਤੀ-ਪਤਨੀ ਜੱਜਵੀਰ ਸਿੰਘ ਤੇ ਉਸ ਦੀ ਪਤਨੀ ਸੁਖਜੀਤ ਕੌਰ ਉਰਫ ਸੋਨੀਆ ਕਰ ਰਹੀ ਸੀ। 
ਘਰ 'ਚ ਲੱਗਾ ਰਹਿੰਦਾ ਸੀ ਲੜਕੇ/ਲੜਕੀਆਂ ਦਾ ਆਉਣਾ ਜਾਣਾ
ਪਿਛਲੇ 3 ਮਹੀਨਿਆਂ ਤੋਂ ਭਾਗੂ ਰੋਡ ਸਥਿਤ ਗਲੀ ਨੰਬਰ 3 'ਚ ਕਿਰਾਏ ਦੇ ਮਕਾਨ 'ਤੇ ਜਿਸਮਫਿਰੋਸ਼ੀ ਦਾ ਅੱਡਾ ਚਲਾਇਆ ਜਾ ਰਿਹਾ ਸੀ। ਗੁਆਂਢੀਆਂ ਨੂੰ ਉਨ੍ਹਾਂ ਕਿਹਾ ਹੋਇਆ ਸੀ ਕਿ ਉਹ ਨਿੱਜੀ ਕੰਪਨੀ ਵਿਚ ਕੰਮ ਕਰਦੇ ਹਨ, ਇਸ ਲਈ ਉਨ੍ਹਾਂ ਦੇ ਘਰ 'ਚ ਲੜਕੇ/ਲੜਕੀਆਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ ਪਰ ਗੁਆਂਢੀਆਂ ਨੂੰ ਜਦੋਂ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਤੇਜਿੰਦਰ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਇਸ ਅੱਡੇ ਦੇ ਸੰਚਾਲਕ ਦੇ ਇਲਾਵਾ ਲੁਧਿਆਣਾ ਨਿਵਾਸੀ ਜਿਆ ਪਤਨੀ ਹੇਮੰਤ ਅਰੋੜਾ, ਜਿਸ ਦਾ 6 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਜਦਕਿ ਤੀਜੀ ਔਰਤ ਕਮਲਜੀਤ ਕੌਰ ਨਿਵਾਸੀ ਕੋਟਫੱਤਾ, ਜਿਸ ਦਾ ਇਕ ਬੇਟਾ ਹੈ, ਸਮੇਤ ਜਗਵੰਤ ਸਿੰਘ ਨਿਵਾਸੀ ਗੰਗਾ ਤੇ 6 ਹੋਰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਵੀਰਵਾਰ ਅਦਾਲਤ 'ਚ ਪੇਸ਼ ਕਰ ਕੇ ਉਨ੍ਹਾਂ ਦਾ ਰਿਮਾਂਡ ਮੰਗਿਆ ਜਾਵੇਗਾ ਜਦਕਿ ਔਰਤਾਂ ਨੂੰ ਥਾਣਾ ਸਿਵਲ ਲਾਈਨ 'ਚ ਮਹਿਲਾ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।