ਜੇਕਰ ਤੁਸੀਂ ਵੀ ਰੱਖਿਆ ਹੈ ਘਰ 'ਚ ਕੁੱਤਾ ਤਾਂ ਹੋ ਜਾਓ ਸਾਵਧਾਨ

02/17/2020 11:46:40 AM

ਬਟਾਲਾ : ਬਟਾਲਾ ਦੇ ਬੀਕੇ ਬਸਤੀ ਦੇ ਰਹਿਣ ਵਾਲੇ ਵਿੱਕੀ ਦਾ 6 ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਵਿਆਹ ਤੋਂ ਇਕ ਮਹੀਨਾ ਬਾਅਦ ਹੀ ਉਸ ਨੂੰ ਕੁੱਤੇ ਨੇ ਵੱਢ ਦਿੱਤਾ । ਪਰਿਵਾਰ ਵਲੋਂ ਉਸ ਦਾ ਇਲਾਜ ਕਰਵਾਇਆ ਗਿਆ ਪਰ ਕੋਈ ਫਾਇਦਾ ਨਹੀਂ ਹੋਇਆ। ਰੇਬੀਜ਼ ਦੀ ਬੀਮਾਰੀ ਦਾ ਅਸਰ ਜ਼ਿਆਦਾ ਹੋ ਗਿਆ ਤਾਂ ਵਿੱਕੀ ਲੋਕਾਂ ਨੂੰ ਵੱਢਣ ਲੱਗ ਗਿਆ ਜਦੋਂ ਕੋਈ ਇਲਾਜ ਕੰਮ ਨਾ ਆਇਆ ਤਾਂ ਆਲੇ-ਦੁਆਲੇ ਲੋਕਾਂ ਨੂੰ ਖਤਰਾ ਦੇਖ ਪਰਿਵਾਰ ਨੇ ਮਜਬੂਰ ਹੋ ਕੇ ਉਸ ਨੂੰ ਕਰੀਬ 4 ਮਹੀਨੇ ਘਰ ਦੇ ਦਰੱਖਤ ਨਾਲ ਬੰਨ੍ਹ ਕੇ ਰੱਖਿਆ। ਕੁੱਤੇ ਦੇ ਵੱਢਣ ਦੇ ਕਰੀਬ ਪੰਜ ਮਹੀਨੇ ਬਾਅਦ ਐਤਵਾਰ ਨੂੰ ਵਿੱਕੀ ਦੀ ਮੌਤ ਹੋ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆ ਵਿੱਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁੱਤੇ ਨੇ ਜਦੋਂ ਉਸ ਨੂੰ ਵੱਢਿਆ ਤਾਂ ਉਸ ਦਾ ਇਲਾਜ ਨਹੀਂ ਕਰਵਾਇਆ ਗਿਆ ਪਰ ਕੁਝ ਦਿਨਾਂ ਬਾਅਦ ਕੁੱਤੇ ਦੀ ਮੌਤ ਹੋ ਗਈ। ਇਸ ਤੋਂ ਬਾਅਦ ਵਿੱਕੀ ਦੀ ਹਾਲਤ ਖਰਾਬ ਹੋਣ ਲੱਗੀ ਤਾਂ ਉਸ ਦਾ ਹਸਪਤਾਲ 'ਚੋਂ ਇਲਾਜ ਕਰਵਾਇਆ ਗਿਆ ਪਰ ਕੋਈ ਸੁਧਾਰ ਨਹੀਂ ਹੋਇਆ। ਉਸ ਨੂੰ ਰੇਬੀਜ਼ ਦੀ ਬੀਮਾਰੀ ਹੋ ਗਈ, ਜਿਸ ਕਾਰਨ ਉਹ ਆਪਣੇ ਹੀ ਪਰਿਵਾਰਕ ਮੈਂਬਰਾਂ ਨੂੰ ਵੱਢਣ ਲੱਗ ਗਿਆ। ਉਨ੍ਹਾਂ ਦੱਸਿਆ ਕਿ ਵਿੱਕੀ ਨੂੰ ਜਾਨਵਰਾਂ ਨਾਲ ਪਿਆਰ ਸੀ ਤੇ ਉਸ ਨੇ ਕੁੱਤਾ ਰੱਖਿਆ ਸੀ, ਜਿਸ ਨੇ ਉਸ ਨੂੰ ਹੀ ਵੱਢ ਲਿਆ। ਇਸ ਸਬੰਧੀ ਵੈਟਰਨਰੀ ਡਾਟਕਰ ਮਨਬੀਰ ਸਿੰਘ ਨੇ ਦੱਸਿਆ ਕਿ ਰੇਬੀਜ਼ ਦੀ ਬੀਮਾਰੀ ਕਾਰਨ ਗਲੇ ਦੀਆਂ ਮਾਸਪੇਸ਼ੀਆਂ ਖਰਾਬ ਹੋ ਜਾਂਦੀਆਂ ਹਨ। ਮਰੀਜ਼ ਨੂੰ ਖਾਣ-ਪੀਣ 'ਚ ਪਰੇਸ਼ਾਨੀ ਆਉਂਦੀ ਹੈ। ਵਿਅਕਤੀ ਨੂੰ ਕੁੱਤਾ ਦਿਮਾਗ ਦੇ ਨੇੜਿਓ ਵੱਢਦਾ ਹੈ ਤਾਂ ਉਸ ਦੀ ਜਲਦੀ ਮੌਤ ਹੋ ਜਾਂਦੀ ਹੈ।

Baljeet Kaur

This news is Content Editor Baljeet Kaur