ਬਟਾਲਾ ਦੇ ਸਿੱਖ ਨੌਜਵਾਨ ਨਾਲ ਬੈਂਗਲੁਰੂ ''ਚ ਭੇਦਭਾਵ, ਦਸਤਾਰ ਉਤਾਰ ਕੇ ਕੰਮ ਕਰਨ ਲਈ ਕੀਤਾ ਮਜਬੂਰ

11/05/2020 4:46:11 PM

ਬਟਾਲਾ (ਗੁਰਪ੍ਰੀਤ) : ਦੇਸ਼ ਹੋਵੇ ਜਾਂ ਵਿਦੇਸ਼ ਅਕਸਰ ਦੇਖਿਆ ਜਾਂਦਾ ਹੈ ਕਿ ਸਿੱਖ ਕੌਮ ਦੇ ਲੋਕਾਂ ਨਾਲ ਉਨ੍ਹਾਂ ਦੇ ਸਵਰੂਪ ਨੂੰ ਲੈ ਕੇ ਭੇਦਭਾਵ ਹੋ ਜਾਂਦਾ। ਕਦੀ ਤਾਂ ਸਿੱਖਾਂ ਨੂੰ ਉਨ੍ਹਾਂ ਦੀ ਕਿਰਪਾਨ ਨੂੰ ਲੈ ਕੇ ਤੇ ਕਦੀ ਉਨ੍ਹਾਂ ਦੀ ਦਸਤਾਰ ਨੂੰ ਲੈ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ। ਨਵਾਂ ਮਾਮਲਾ ਬਟਾਲਾ ਦੇ ਰਹਿਣ ਵਾਲੇ 21 ਸਾਲ ਦੇ ਸਿੱਖ ਨੌਜਵਾਨ ਮਹਿਕਪ੍ਰੀਤ ਸਿੰਘ ਦਾ ਸਾਹਮਣੇ ਆਇਆ ਹੈ। ਦਰਅਸਲ, ਮੋਹਕਪ੍ਰੀਤ ਸਿੰਘ ਮਾਰਚ 2020 ਨੂੰ ਬੈਂਗਲੂਰ ਦੀ ਇਕ ਕੰਪਨੀ 'ਚ ਕੰਮ ਕਰ ਗਿਆ ਸੀ। ਮੋਹਕਪ੍ਰੀਤ ਮਾਪਿਆਂ ਦਾ ਇਕਲੌਤਾ ਪੁੱਤ ਹੈ। ਉਹ ਆਪਣੇ ਪਰਿਵਾਰ ਤੇ ਚੰਗੇ ਭਵਿੱਖ ਖ਼ਾਤਰ ਬੈਂਗਲੂਰ ਦੀ ਕੰਪਨੀ 'ਚ ਮਹਿਜ 11 ਹਜ਼ਾਰ ਰੁਪਏ ਦੀ ਨੌਕਰੀ ਲਈ ਗਿਆ ਸੀ। ਲਗਾਤਾਰ 6 ਮਹੀਨੇ ਕੰਪਨੀ 'ਚ ਕੰਮ ਕਰਦਾ ਰਿਹਾ ਪਰ ਪਿਛਲੇ ਕੁਝ ਦਿਨਾਂ ਤੋਂ ਕੰਪਨੀ ਵਲੋਂ ਉਸ ਦੀ ਦਸਤਾਰ ਨੂੰ ਲੈ ਕੇ ਇਤਰਾਜ਼ ਜਤਾਇਆ ਜਾਣਾ ਸ਼ੁਰੂ ਕਰ ਦਿੱਤਾ। ਕੰਪਨੀ ਦਾ ਕਹਿਣਾ ਹੈ ਕਿ ਦਸਤਾਰ ਉਤਾਰ ਕੇ ਹੈਲਮੇਟ ਪਹਿਨ ਕੇ ਕੰਮ ਕਰੋ ਜਾਂ ਕੰਮ ਛੱਡ ਦਿਓ। 

ਇਹ ਵੀ ਪੜ੍ਹੋ : ਗੁਰਦੁਆਰਾ ਕਰਤਾਰਪੁਰ ਸਾਹਿਬ 'ਤੇ ਭਾਈ ਲੌਂਗੋਵਾਲ ਦਾ ਵੱਡਾ ਬਿਆਨ

ਮੋਹਕਪ੍ਰੀਤ ਕੇਸਧਾਰੀ ਸਿੱਖ ਨੌਜਵਾਨ ਹੈ ਅਤੇ ਸਿੱਖ ਧਰਮ ਅਨੁਸਾਰ ਉਹ ਦਸਤਾਰ ਉਤਾਰ ਕੇ ਟੋਪੀ ਨਹੀਂ ਪਹਿਨ ਸਕਦਾ। ਇਸ ਨੂੰ ਲੈ ਕੇ ਮੋਹਕਪ੍ਰੀਤ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਲਿਖਤੀ ਸ਼ਿਕਾਇਤ ਪੱਤਰ ਦਿੱਤਾ ਹੈ। ਉਸ ਨੇ ਮੰਗ ਕੀਤੀ ਕਿ ਉਸ ਨੂੰ ਇਨਸਾਫ਼ ਦਵਾਇਆ ਜਾਵੇ। ਫ਼ਿਲਹਾਲ ਮੋਹਕਪ੍ਰੀਤ ਸਿੰਘ ਨੇ ਬੈਂਗਲੂਰ 'ਚ ਹੀ ਹੈ ਅਤੇ ਕੰਪਨੀ ਤੋਂ ਜਵਾਬ ਮੰਗਦੇ ਦਿਖਾਈ ਦੇ ਰਹੇ ਹਨ। ਮੋਹਕਪ੍ਰੀਤ ਸਿੰਘ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਸਿੱਖੀ ਸਾਨੂੰ ਸਾਡੇ ਗੁਰੂਆਂ ਵਲੋਂ ਕੁਰਬਾਨੀਆਂ ਦੇ ਬਾਅਦ ਮਿਲੀ ਹੈ ਅਤੇ ਦਸਤਾਰ ਸਾਡੇ ਸਿਰ ਦਾ ਤਾਜ ਹੈ। ਉਨ੍ਹਾਂ ਕਿਹਾ ਕਿ ਸਾਡਾ ਪੁੱਤ ਕੰਮ ਛੱਡ ਸਕਦਾ ਹੈ ਪਰ ਦਸਤਾਰ ਪਹਿਨਣਾ ਨਹੀਂ ਛੱਡ ਸਕਦਾ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖ ਨੌਜਵਾਨਾਂ ਨਾਲ ਅਜਿਹਾ ਭੇਦਭਾਵ ਖ਼ਤਮ ਹੋਣਾ ਚਾਹੀਦਾ ਹੈ ਅਤੇ ਸਾਡੀਆਂ ਸਰਕਾਰਾਂ ਨੂੰ ਅਤੇ ਸਿੱਖ ਜਥੇਬੰਦੀਆਂ ਨੂੰ ਅੱਗੇ ਆ ਕੇ ਮੋਹਕਪ੍ਰੀਤ ਸਿੰਘ ਨੂੰ ਇਨਸਾਫ਼ ਦਵਾਉਣਾ ਚਾਹੀਦਾ ਅਕੇ ਸਿੱਖ ਹੈਲਪਿੰਗ ਸਮਾਜ ਸੇਵੀ ਸੰਸਥਾ ਵਲੋਂ ਮੋਹਕਪ੍ਰੀਤ ਸਿੰਘ ਦੇ ਹੱਕ 'ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਵੀ ਇਕ ਪੱਤਰ ਲਿਖਿਆ ਹੈ। 

ਇਹ ਵੀ ਪੜ੍ਹੋ : ਜਿਸ ਦੀ ਲੰਮੀ ਉਮਰ ਲਈ ਰੱਖਿਆ ਸੀ ਕਰਵਾ ਚੌਥ ਉਸੇ ਨੂੰ ਚਿੱਟੇ ਕਫ਼ਨ 'ਚ ਲਿਪਟੇ ਵੇਖ ਪਤਨੀ ਦੇ ਉਡੇ ਹੋਸ਼

Baljeet Kaur

This news is Content Editor Baljeet Kaur