ਲੈਂਟਰ ਪਾਉਂਦੇ ਸਮੇਂ ਕਰੰਟ ਲੱਗਣ ਨਾਲ 2 ਸਕੇ ਭਰਾਵਾਂ ਸਮੇਤ 3 ਨੌਜਵਾਨ ਝੁਲਸੇ

07/11/2020 5:20:46 PM

ਬਟਾਲਾ (ਬੇਰੀ) : ਕਾਦੀਆਂ ਨਜ਼ਦੀਕ ਹਰਚੋਵਾਲ ਰੋਡ 'ਤੇ ਨਜ਼ਦੀਕ ਸਿਵਲ ਲਾਈਨ ਚੌਕ 'ਤੇ ਦੁਕਾਨਾਂ ਉੱਤੇ ਪੈ ਰਹੇ ਲੈਂਟਰ ਦੌਰਾਨ ਦੁਕਾਨਾਂ ਦੇ ਉਪਰ ਤੋਂ ਗੁਜਰ ਰਹੀਆਂ ਬਿਜਲੀ ਦੀਆਂ ਤਾਰਾਂ ਨਾਲ ਕਰੰਟ ਲੱਗਣ ਕਾਰਣ 2 ਸਕੇ ਭਰਾਵਾਂ ਸਮੇਤ 3 ਨੌਜਵਾਨਾਂ ਦੇ ਝੁਲਸਣ ਦਾ ਸਮਾਚਾਰ ਮਿਲਿਆ ਹੈ।

ਇਹ ਵੀ ਪੜ੍ਹੋਂ : ਰੇਲ ਹਾਦਸਾ ਮਾਮਲੇ 'ਚ ਕਾਂਗਰਸੀ ਕੌਂਸਲਰ ਮਿੱਠੂ ਮਦਾਨ ਸਮੇਤ 7 ਲੋਕਾਂ ਖਿਲ਼ਾਫ਼ ਅਦਾਲਤ 'ਚ ਚਲਾਨ ਪੇਸ਼

ਇਸ ਸਬੰਧੀ ਜ਼ਖ਼ਮੀ ਹੋਏ ਨੌਜਵਾਨ ਸੰਦੀਪ ਸਿੰਘ ਪੁੱਤਰ ਬਲਦੇਵ ਸਿੰਘ ਦੀ ਭੈਣ ਸਰਬਜੀਤ ਕੌਰ ਵਾਸੀ ਔਲਖ ਨੇ ਦੱਸਿਆ ਕਿ ਉਸ ਦੇ ਭਰਾਵਾਂ ਸੰਦੀਪ ਸਿੰਘ ਤੇ ਲਖਵਿੰਦਰ ਸਿੰਘ ਨਾਲ ਇਕ ਹੋਰ ਨੌਜਵਾਨ ਜੋ ਕਿ ਦੁਕਾਨਾਂ ਉੱਤੇ ਪੈ ਰਹੇ ਲੈਂਟਰ ਦੌਰਾਨ ਜਾਲ ਬੰਨ੍ਹ ਰਹੇ ਸੀ। ਇਸੇ ਦੌਰਾਨ ਅਚਾਨਕ ਉਥੋਂ ਦੀ ਗੁਜਰ ਰਹੀਆਂ ਬਿਜਲੀ ਦੀਆਂ ਤਾਰਾਂ ਨਾਲ ਉਨ੍ਹਾਂ ਦੇ ਹੱਥ 'ਚ ਫੜੀ ਲੋਹੇ ਦੀ ਪਾਈਪ ਲੱਗ ਗਈ, ਜਿਸ ਨਾਲ ਉਨ੍ਹਾਂ ਨੂੰ ਕਰੰਟ ਦਾ ਜ਼ੋਰਦਾਰ ਝਟਕਾ ਲੱਗਣ ਕਾਰਣ ਤਿੰਨੋਂ ਝੁਲਸ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਕਾਦੀਆਂ ਦੇ ਇਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ।

ਇਹ ਵੀ ਪੜ੍ਹੋਂ : ਕੈਨੇਡਾ ਤੋਂ ਆਈ ਮਾੜੀ ਖ਼ਬਰ,19 ਸਾਲਾ ਪੰਜਾਬੀ ਨੌਜਵਾਨ ਦੀ ਮੌਤ

ਸਰਬਜੀਤ ਕੌਰ ਨੇ ਦੱਸਿਆ ਕਿ ਉਸਦੇ ਭਰਾ ਸੰਦੀਪ ਸਿੰਘ ਦੀ ਹਾਲਤ ਕਾਫੀ ਨਾਜ਼ੁਕ ਹੈ ਜਦਕਿ ਲਖਵਿੰਦਰ ਸਿੰਘ ਤੇ ਸਾਥੀ ਨੌਜਵਾਨ ਖਤਰੇ ਤੋਂ ਬਾਹਰ ਹਨ। ਪੀੜਤ ਪਰਿਵਾਰ ਨੇ ਦੁਕਾਨ ਮਾਲਕਾਂ ਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਉਹ ਬਹੁਤ ਹੀ ਗਰੀਬ ਪਰਿਵਾਰ ਹਨ ਅਤੇ ਉਨ੍ਹਾਂ ਦਾ ਇਲਾਜ ਸਹੀ ਤਰੀਕੇ ਨਾਲ ਕਰਵਾਇਆ ਜਾਵੇ।

Baljeet Kaur

This news is Content Editor Baljeet Kaur