ਬਰਨਾਲਾ ਦੀ ਸਾਂਸੀ ਬਸਤੀ 'ਚ ਚੜ੍ਹਦੀ ਸਵੇਰ ਪੁਲਸ ਨੇ ਮਾਰਿਆ ਛਾਪਾ

07/31/2019 12:48:40 PM

ਬਰਨਾਲਾ (ਕਮਲਜੀਤ, ਪੁਨੀਤ)—ਬਰਨਾਲਾ ਪੁਲਸ ਨੇ ਅੱਜ ਚੜ੍ਹਦੀ ਸਵੇਰ ਨਸ਼ਾ ਵੇਚਣ ਵਾਲੀਆਂ ਬਦਨਾਮ ਬਸਤੀਆਂ 'ਤੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ 'ਚ 200 ਦੇ ਕਰੀਬ ਪੁਲਸ ਮੁਲਾਜ਼ਮ ਸੀ ਅਤੇ ਇਸ ਦੀ ਅਗਵਾਈ 'ਚ 3 ਡੀ.ਐੱਸ.ਪੀ. ਕਰ ਰਹੇ ਸਨ। ਪੁਲਸ ਨੇ ਬਾਰੀਕੀ ਨਾਲ ਸਾਰੀਆਂ ਬਦਨਾਮ ਬਸਤੀਆਂ ਦੇ ਘਰਾਂ ਦੀ ਤਲਾਸ਼ੀ ਲਈ ਅਤੇ ਇਕ-ਇਕ ਘਰ ਦਾ ਕੋਨਾ-ਕੋਨਾ ਬਾਰੀਕੀ ਨਾਲ ਜਾਂਚ ਕੀਤਾ ਗਿਆ। ਪੁਲਸ ਦੀ ਇਸ ਛਾਪੇਮਾਰੀ ਦੌਰਾਨ ਇਸ ਬਸਤੀ 'ਚ ਅੱਗ ਲੱਗੀ ਹੋਈ ਸੀ , ਜੋ ਕਿ ਸ਼ੱਕੀ ਲੱਗ ਰਹੀ ਸੀ, ਕਿਉਂਕਿ ਅੱਗ ਦੇ ਧੂਏ 'ਚੋਂ ਅਜੀਬੋ-ਗਰੀਬ ਬਦਬੂ ਆ ਰਹੀ ਸੀ।

ਬਰਨਾਲਾ ਪੁਲਸ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਨਸ਼ਾ ਵੇਚਣ ਵਾਲੀਆਂ ਬਦਨਾਮ ਬਸਤੀਆਂ 'ਤੇ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਇਹ ਬਸਤੀਆਂ ਬਰਨਾਲਾ ਸਿਟੀ 1 ਪੁਲਸ ਸਟੇਸ਼ਨ ਦੇ ਅਧੀਨ ਪੈਂਦੀਆਂ ਹਨ ਅਤੇ ਇਹ ਪੁਲਸ ਸਟੇਸ਼ਨ ਪੰਜਾਬ ਐੱਸ.ਟੀ.ਐੱਫ. ਦੇ ਰਾਡਾਰ 'ਤੇ ਹੈ। ਐੱਸ.ਟੀ.ਐੱਫ. ਪੰਜਾਬ ਨੇ ਅਜਿਹੇ ਥਾਣਿਆਂ ਦੀ ਇਕ ਲਿਸਟ ਤਿਆਰ ਕੀਤੀ ਹੈ, ਜਿੱਥੇ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ। ਉਸ ਲਿਸਟ 'ਚ ਇਸ ਥਾਣੇ ਦਾ ਨਾਂ ਹੈ, ਜਿਸ ਦੇ ਬਾਅਦ ਬਰਨਾਲਾ ਪੁਲਸ ਨੇ ਇਨ੍ਹਾਂ ਬਸਤੀਆਂ 'ਤੇ ਦਬਿਸ਼ ਦਿੱਤੀ ਹੈ।

ਇਸ ਦੌਰਾਨ ਟੀਮ ਦੀ ਅਗਵਾਈ ਕਰ ਰਹੇ ਬਰਨਾਲਾ ਸਿਟੀ ਦੇ ਡੀ.ਐੱਸ.ਪੀ. ਰਾਜੇਸ਼ ਛਿੱਬਰ ਨੇ ਦੱਸਿਆ ਕਿ ਪੁਲਸ ਨੇ ਅੱਜ ਸਵੇਰੇ ਇਨ੍ਹਾਂ ਬਸਤੀਆਂ 'ਤੇ ਰੇਡ ਕੀਤੀ ਸੀ, ਜਿਸ 'ਚ ਪੁਲਸ ਨੇ ਇਕ ਭਗੌੜਾ ਵਿਅਕਤੀ ਜੱਗਾ ਸਿੰਘ ਅਤੇ ਉਸ ਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਕ ਹੋਰ ਮਹਿਲਾ ਕਿਰਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਅ ਹਨ। ਉਨ੍ਹਾਂ ਨੇ ਕਿਹਾ ਕਿ ਨਸ਼ਾ ਤਸਕਰਾਂ ਦੇ ਖਿਲਾਫ ਬਰਨਾਲਾ ਪੁਲਸ ਦੀ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ।

Shyna

This news is Content Editor Shyna