ਪੰਜ ਸਾਲਾਂ ''ਚ 2608 ਬੈਂਕ ਡਕੈਤੀਆਂ, ਦੇਸ਼ ਭਰ ''ਚੋਂ ਚੌਥੇ ਨੰਬਰ ''ਤੇ ਪੰਜਾਬ

01/05/2018 1:15:11 PM


ਸ੍ਰੀ ਮੁਕਤਸਰ ਸਾਹਿਬ - ਪੰਜਾਬ 'ਚ ਲੁੱਟ-ਖੋਹ ਦੀਆਂ ਵਾਰਦਾਤਾਂ ਦਿਨ-ਬ-ਦਿਨ ਵੱਧ ਰਹੀਆਂ ਹਨ। ਹਰ ਰੋਜ਼ ਅਜਿਹੀਆਂ ਵਾਰਦਾਤਾਂ ਦੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ। 2012 ਤੋਂ ਲੈ ਕੇ 2017 ਤੱਕ ਦੇਸ਼ ਭਰ 'ਚ ਡਾਕੇ, ਏ. ਟੀ. ਐੱਮ. ਅਤੇ ਬੈਂਕ ਨੂੰ ਲੁੱਟਣ ਆਦਿ ਹੋਰ 40,404 ਕੇਸ ਦਰਜ ਹੋਏ ਹਨ। ਇਨ੍ਹਾਂ ਕੇਸਾਂ ਦੇ ਮਾਮਲੇ 'ਚ ਪੰਜਾਬ ਚੌਥੇ ਨੰਬਰ 'ਤੇ ਆਉਂਦਾ ਹੈ ਅਤੇ ਪੰਜਾਬ 'ਚ 2608 ਕੇਸ ਦਰਜ ਹਨ। ਮਿਲੀ ਜਾਣਕਾਰੀ ਮੁਤਾਬਕ ਆਰ. ਟੀ. ਆਈ. ਤਹਿਤ ਭਾਰਤੀ ਰਿਜ਼ਰਵ ਬੈਂਕ ਅਤੇ ਏ. ਟੀ. ਐੱਮ. ਲੁੱਟਣ ਦੇ ਮਾਮਲਿਆਂ 'ਚ ਸਭ ਤੋਂ ਵੱਧ 14808 ਲੁੱਟ ਦੇ ਨਾਲ ਕਤਲ ਅਤੇ ਸੱਟਾਂ ਮਾਰਨ ਦੀਆਂ ਘਟਨਾਵਾਂ, ਪਾੜ ਲਾਉਣ ਦੀਆਂ 13247, ਚੋਰੀ ਦੀਆਂ 11396 ਅਤੇ ਡਕੈਤੀ ਦੀਆਂ 919 ਘਟਨਾਵਾਂ ਵਾਪਰੀਆਂ ਹਨ। ਇਨ੍ਹਾਂ ਘਟਨਾਵਾਂ ਤੋਂ ਬਿਨ੍ਹਾਂ ਹੋਰ ਬਾਕੀ ਤਰ੍ਹਾਂ ਦੀਆਂ 34 ਘਟਨਾਵਾਂ ਬੈਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਵਾਪਰੀਆਂ ਹਨ। ਇਨ੍ਹਾਂ ਡਕੈਤੀਆਂ ਦੇ ਮਾਮਲੇ 'ਚ ਪਹਿਲੇ ਨੰਬਰ 'ਤੇ ਬਿਹਾਰ 4856 ਮਾਮਲੇ, ਦੂਜੇ ਨੰਬਰ 'ਤੇ ਉੱਤਰ ਪ੍ਰਦੇਸ਼ 4260 ਮਾਮਲੇ, ਤੀਜੇ ਨੰਬਰ ਤੇ ਪੱਛਮੀ ਬੰਗਾਲ 4222 ਮਾਮਲੇ, ਚੌਥੇ ਨੰਬਰ 'ਤੇ ਪੰਜਾਬ 2608 ਮਾਮਲੇ ਅਤੇ ਪੰਜਵੇ ਸਥਾਨ 'ਤੇ ਹਰਿਆਣਾ ਹੈ। ਬੈਂਕ ਅਤੇ ਡਕੈਤੀ ਦੇ ਮਾਮਲੇ 'ਚ ਦਾਦਰ ਨਗਰ ਹਵੇਲੀ, ਦਮਨ ਆਦਿ ਖੇਤਰ ਸ਼ਾਂਤ ਹਨ। ਇੱਥੇ ਪਿਛਲੇ ਪੰਜ ਸਾਲਾਂ 'ਚ ਸਿਰਫ ਇਕ ਘਟਨਾ ਵਾਪਰੀ ਹੈ। ਇਸ ਦੇ ਨਾਲ ਤਿਲੰਗਾਨਾ 'ਚ ਬੈਂਕ ਡਕੈਤੀ ਦੀਆਂ ਸਿਰਫ 2 ਘਟਨਾਵਾਂ ਵਾਪਰੀਆਂ ਹਨ, ਜਦਕਿ ਅੰਡੇਮਾਨ ਅਤੇ ਨਿਕੋਬਾਰ 'ਚ 3 ਅਤੇ ਮਨੀਪੁਰ 'ਚ 6 ਕੇਸ ਦਰਜ ਹੋਏ ਹਨ। ਮਹਾਰਾਸ਼ਟਰ 'ਚ ਬੈਂਕ ਡਕੈਤੀ ਦੇ 2492, ਮੱਧ ਪ੍ਰਦੇਸ਼ 'ਚ 2486, ਰਾਜਸਥਾਨ 'ਚ 2467, ਆਸਾਮ 'ਚ 2255, ਉਡੀਸਾ 'ਚ 1850, ਗੁਜਰਾਤ 'ਚ 1755, ਆਂਧਰਾ ਪ੍ਰਦੇਸ਼ 'ਚ 1686, ਝਾਰਖੰਡ 'ਚ 1543, ਕਰਨਾਟਰਾ 'ਚ 878, ਦਿੱਲੀ 'ਚ 864, ਛੱਤੀਸਗੜ੍ਹ 'ਚ 715, ਜੰਮੂ ਕਸ਼ਮੀਰ 'ਚ 498, ਹਿਮਾਚਲ ਪ੍ਰਦੇਸ਼ 'ਚ 498, ਉਤਰਾਂਚਲ 'ਚ 458, ਚੰਡੀਗੜ੍ਹ 'ਚ 218, ਕੇਰਲਾ 'ਚ 184, ਮੇਘਾਲਿਆ 'ਚ 209, ਗੋਆ 'ਚ 61, ਤ੍ਰਿਪੁਰਾ 'ਚ 42, ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ 'ਚ 31 ਘਟਨਾਵਾਂ ਪਿਛਲੇ ਪੰਜ ਸਾਲਾ 'ਚ ਵਾਪਰੀਆਂ ਹਨ। 
ਪੰਜਾਬ 'ਚ 2012 ਤੋਂ ਲੈ ਕੇ 2017 ਤੱਕ ਬੈਂਕ ਡਕੈਤੀਆਂ ਦੀਆਂ 2701 ਘਟਨਾਵਾਂ ਵਾਪਰੀਆਂ ਹਨ, ਜਿਸ 'ਚ ਜ਼ਿਆਦਾ ਮਾਮਲੇ ਪਾੜ ਲਾਉਣ ਦੇ 1347, ਚੋਰੀ ਦੇ 1067, ਡਕੈਤੀ ਦੇ 364 ਅਤੇ ਅਸੱਪਸ਼ਟ ਘਟਨਾਵਾਂ ਦੇ 23 ਕੇਸ ਦਰਜ ਕੀਤੇ ਗਏ ਹਨ। ਇਸੇ ਤਰਾਂ ਜਲੰਧਰ 'ਚ 230, ਬਠਿੰਡਾ 'ਚ 192, ਗੁਰਦਾਸਪੁਰ 'ਚ 173, ਰੂਪਨਗਰ 'ਚ 147, ਸੰਗਰੂਰ 'ਚ 146, ਫਰੀਦਕੋਟ 'ਚ112, ਹੁਸ਼ਿਆਰਪੁਰ 'ਚ 100, ਮੋਗਾ 'ਚ 81, ਮੁਕਤਸਰ 'ਚ 63, ਨਵਾਂ ਸ਼ਹਿਰ 'ਚ 48, ਮਾਨਸਾ 'ਚ 31 ਅਤੇ ਫਿਰੋਜ਼ਪੁਰ 'ਚ22 ਕੇਸ ਬੈਂਕ ਡਕੈਤੀ ਦੇ ਦਰਜ ਹਨ। ਅੰਮ੍ਰਿਤਸਰ ਬੈਂਕ ਡਕੈਤੀ ਦੇ ਮਾਮਲੇ 'ਚ ਸਭ ਤੋਂ ਅੱਗੇ ਹੈ। ਇਸ ਜ਼ਿਲੇ 'ਚ ਪਿਛਲੇ 5 ਸਾਲਾਂ 'ਚ 563 ਕੇਸ ਬੈਂਕ ਡਕੈਤੀ ਦੇ ਹਨ। ਸੱਭ ਤੋਂ ਘੱਟ ਡਕੈਤੀਆਂ 13 ਫਤਿਹਗੜ੍ਹ ਸਾਹਿਬ ਜ਼ਿਲੇ 'ਚ ਹੋਈਆਂ ਹਨ। ਬੈਂਕ ਡਕੈਤੀਆਂ ਦੇ ਮਾਮਲੇ 'ਚ ਲੁਧਿਆਣਾ 373 ਮਾਮਲਿਆਂ ਨਾਲ ਦੂਜੇ ਅਤੇ ਰੂਪਨਗਰ 328 ਘਟਨਾਵਾਂ ਨਾਲ ਤੀਜੇ ਨੰਬਰ 'ਤੇ ਹੈ।