ਬਲਦੇਵ ਸਿੰਘ ਬਾਠ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ

05/29/2017 4:20:53 PM

ਜਲੰਧਰ (ਮਹੇਸ਼)— ਪਿੰਡ ਹਰਦੋ ਪ੍ਰੌਹਲਾ (ਜਲੰਧਰ ਛਾਉਣੀ) ਦੀ ਧਰਤੀ ਦੇ ਜੰਮਪਲ ਉੱਘੇ ਕਾਰੋਬਾਰੀ ਤੇ ਸਮਾਜ ਸੇਵੀ ਸ਼ਖਸੀਅਤ ਬਲਦੇਵ ਸਿੰਘ ਬਾਠ ਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਹੋਈ। ਇਸ ਮੌਕੇ ਬਾਠ ਨੇ ਕਿਹਾ ਕਿ ਕੈਨੇਡਾ ਵਾਂਗ ਸਾਡਾ ਦੇਸ਼ ਵੀ ਸਾਫ-ਸੁਥਰਾ ਤੇ ਸੋਹਣਾ ਹੋਣਾ ਚਾਹੀਦਾ ਹੈ, ਜਿਸ ਵਿਚ ਸਧਾਰਨ ਵਿਅਕਤੀ ਨੂੰ ਪ੍ਰਧਾਨ ਮੰਤਰੀ ਮਿਲ ਸਕਦਾ ਹੋਵੇ। 
ਕੈਨੇਡਾ 'ਚ ਵਸਦੀ ਸ਼ਖਸੀਅਤ ਬਲਦੇਵ ਸਿੰਘ ਬਾਠ ਨੇ ਆਪਣੇ ਸੋਹਣੇ ਜਿਹੇ ਪੰਜਾਬ ਦੀ ਵੀ ਗੱਲ ਕੀਤੀ ਕਿ ਸਾਡਾ ਪੰਜਾਬ ਇਕ ਸੋਨੇ ਦੀ ਚਿੜੀ ਵਾਂਗ ਹੈ। ਗੁਰੂਆਂ-ਪੀਰਾਂ ਦੀ ਧਰਤੀ 'ਤੇ ਸੂਰਮਿਆਂ ਨੇ ਜਨਮ ਲਿਆ ਹੈ ਤਾਂ ਹੀ ਅੱਜ ਮੇਰੇ ਪੰਜਾਬ ਦਾ ਨਾਂ ਦੁਨੀਆ 'ਚ ਚਮਕ ਰਿਹਾ। 
ਇਹ ਦੋਵੇਂ ਸ਼ਖਸੀਅਤਾਂ ਨਵੇਂ ਸਾਲ 'ਤੇ ਪੰਜਾਬ ਲਈ ਨਵੀਂ ਆਸ ਲੈ ਕੇ ਪੁੱਜਣਗੀਆਂ। ਉਨ੍ਹਾਂ ਦੇ ਸਵਾਗਤ ਲਈ ਪ੍ਰਗਟ ਸਿੰਘ ਤੇ ਪਰਮਜੀਤ ਸਿੰਘ ਮੈਂਬਰ ਐੱਸ. ਜੀ. ਪੀ. ਸੀ. ਹਾਜ਼ਰ ਹੋਣਗੇ। ਇਸ ਮੌਕੇ ਸਰਪੰਚ ਹੁਸਨ ਲਾਲ ਸੁੰਮਨ, ਹਰਬੰਸ ਸਿੰਘ, ਕੁਲਵੰਤ ਸਿੰਘ ਪੰਚ, ਸੰਤੋਖ ਸਿੰਘ ਮੋਖਾ, ਗੁਰਦੇਵ ਸਿੰਘ ਮੰਗਾ, ਤਰਲੋਚਨ ਸਿੰਘ ਉਨ੍ਹਾਂ ਨੂੰ ਜੀ ਆਇਆਂ ਨੂੰ ਕਹਿਣਗੇ ਤੇ ਅਧੂਰੇ ਕੰਮਾਂ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਬੇਨਤੀ ਕਰਨਗੇ।