ਭਾਰਤ ਤੋਂ ਸ਼ਰਨ ਮੰਗਣ ਵਾਲੇ ਬਲਦੇਵ ਕੁਮਾਰ ਦਾ ਭਰਾ ਆਇਆ ਸਾਹਮਣੇ

09/13/2019 2:31:08 PM

ਗੁਰਦਾਸਪੁਰ (ਵਿਨੋਦ) : ਪਾਕਿਸਤਾਨ ਦੇ ਤਹਿਰੀਕ-ਏ-ਇਨਸਾਫ ਪਾਰਟੀ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਜਿਨ੍ਹਾਂ ਨੇ ਆਪਣੇ ਦੋ ਬੱਚਿਆਂ ਅਤੇ ਪਤਨੀ ਸਮੇਤ ਭਾਰਤ 'ਚ ਸਿਆਸੀ ਸ਼ਰਨ ਮੰਗੀ ਹੈ, ਦੇ ਭਰਾ ਨੇ ਪੇਸ਼ਾਵਰ ਵਿਚ ਬਲਦੇਵ ਕੁਮਾਰ ਦੇ ਵਿਰੁੱਧ ਬਿਆਨ ਦੇ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਬਲਦੇਵ ਕੁਮਾਰ ਦੇ ਭਰਾ ਤਲਕ ਕੁਮਾਰ ਜੋ ਖੁਦ ਇਕ ਤਹਿਸੀਲ ਕੌਂਸਲਰ ਹੈ, ਨੇ ਆਪਣੇ ਭਰਾ ਬਲਦੇਵ ਕੁਮਾਰ ਵੱਲੋਂ ਪਾਕਿਸਤਾਨ ਸਰਕਾਰ 'ਤੇ ਲਾਏ ਦੋਸ਼ਾਂ ਨੂੰ ਨਾਕਾਰਦੇ ਹੋਏ ਕਿਹਾ ਕਿ ਉਸ ਦਾ ਭਰਾ ਬਲਦੇਵ ਸਿੰਘ ਮੁੱਖ ਮੰਤਰੀ ਦੇ ਸਲਾਹਕਾਰ ਸੋਰਨ ਸਿੰਘ ਦੀ 22 ਅਪ੍ਰੈਲ 2016 ਨੂੰ ਹੋਈ ਹੱਤਿਆ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਬਾਅਦ 'ਚ ਅਪ੍ਰੈਲ 2018 'ਚ ਅਦਾਲਤ ਤੋਂ ਬਰੀ ਹੋ ਗਿਆ ਸੀ। ਉਸ ਦੇ ਵਿਰੁੱਧ ਸਰਕਾਰ ਉੱਚ ਅਦਾਲਤ 'ਚ ਅਪੀਲ ਕਰਨ ਦੀ ਤਿਆਰੀ ਕਰ ਰਹੀ ਹੈ। ਸੋਰਨ ਸਿੰਘ ਦੇ ਪਰਿਵਾਰ ਵਾਲਿਆਂ ਨੇ ਬਲਦੇਵ ਸਿੰਘ ਦੇ ਵਿਰੁੱਧ ਪੇਸ਼ਾਵਰ ਹਾਈਕੋਰਟ 'ਚ ਐਂਟੀ ਟੈਰੇਰਿਸਟ ਅਦਾਲਤ ਦੇ ਫੈਸਲੇ ਦੇ ਵਿਰੁੱਧ ਪਟੀਸ਼ਨ ਵੀ ਦਾਇਰ ਕਰ ਰੱਖੀ ਹੈ ਅਤੇ ਇਸ ਕੇਸ ਦੀ ਸੁਣਵਾਈ 30 ਸਤੰਬਰ ਨੂੰ ਹੋਣ ਵਾਲੀ ਹੈ। ਤਲਕ ਕੁਮਾਰ ਨੇ ਆਪਣੇ ਭਰਾ 'ਤੇ ਝੂਠ ਬੋਲਣ ਦਾ ਦੋਸ਼ ਲਾਇਆ ਹੈ।

ਤਲਕ ਨੇ ਦੋਸ਼ ਲਾਇਆ ਕਿ ਬਲਦੇਵ ਕੁਮਾਰ ਤਾਂ ਭਾਰਤ 'ਚ ਆਪਣੀ 12 ਸਾਲਾ ਲੜਕੀ ਦੇ ਇਲਾਜ ਲਈ ਭਾਰਤ ਗਿਆ ਸੀ। ਉਸ ਦੀ ਪਤਨੀ ਵੀ ਪੰਜਾਬ ਦੇ ਜ਼ਿਲਾ ਖੰਨਾ ਦੀ ਰਹਿਣ ਵਾਲੀ ਹੈ ਅਤੇ ਉਹ ਪਾਕਿਸਤਾਨ ਨਹੀਂ ਆਉਣਾ ਚਾਹੁੰਦੀ, ਜਿਸ ਕਾਰਨ ਬਲਦੇਵ ਕੁਮਾਰ ਭਾਰਤ 'ਚ ਪਹੁੰਚ ਕੇ ਸਾਰਾ ਨਾਟਕ ਕਰ ਰਿਹਾ ਹੈ।

ਦੱਸਣਯੋਗ ਹੈ ਕਿ ਬਲਦੇਵ ਕੁਮਾਰ ਖੈਬਰ ਪਖਤੂਨ ਖਵਾ ਵਿਧਾਨ ਸਭਾ 'ਚ ਬਾਰੀਕੋਟ (ਰਾਖਵੀਂ) ਤੋਂ ਵਿਧਾਇਕ ਰਹੇ ਸਨ। ਉਹ ਸਹਿਜਧਾਰੀ ਸਿੱਖ ਹਨ ਅਤੇ ਉਨ੍ਹਾਂ 'ਤੇ ਪਾਕਿਸਤਾਨ 'ਚ ਇਕ ਹੋਰ ਵਿਧਾਇਕ 'ਤੇ ਕਤਲ ਦਾ ਝੂਠਾ ਦੇਸ਼ ਲਗਾ ਕੇ ਉਨ੍ਹਾਂ ਨੂੰ 2 ਸਾਲਾਂ ਲਈ ਜੇਲ ਭੇਜ ਦਿੱਤਾ ਗਿਆ ਸੀ। ਇਸ ਦੌਰਾਨ ਬਲਦੇਵ ਨੇ ਭਾਰਤ ਪੁੱਜ ਕੇ ਕਈ ਅਹਿਮ ਖੁਲਾਸੇ ਕੀਤੇ ਕਿ ਉਨ੍ਹਾਂ ਨੂੰ ਪਾਕਿਸਤਾਨ ਤੋਂ ਆਪਣੀ ਜਾਨ ਬਚਾ ਕੇ ਭਾਰਤ ਆਉਣਾ ਪਿਆ।

Anuradha

This news is Content Editor Anuradha