ਸ਼ਾਤਰ ਨੌਜਵਾਨ ਕਾਰ ''ਚ ਰੱਖਿਆ ਰੁਪਏ ਵਾਲਾ ਬੈਗ ਲੈ ਕੇ ਫਰਾਰ

02/08/2018 3:53:23 PM


ਅਬੋਹਰ (ਰਹੇਜਾ) - ਲੱਕੜ ਮੰਡੀ ਦੇ ਨੇੜੇ ਇਕ ਸ਼ਾਤਰ ਨੌਜਵਾਨ ਇਕ ਕਾਰ ਸਵਾਰ ਵਪਾਰੀ ਦਾ ਬੈਗ ਕਾਰ 'ਚੋਂ ਚੋਰੀ ਕਰਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। 
ਮਿਲੀ ਜਾਣਕਾਰੀ ਮੁਤਾਬਕ ਸਰਕੁਲਰ ਰੋਡ ਗਲੀ ਨੰਬਰ 10 ਵਾਸੀ ਤੇਜ ਪ੍ਰਕਾਸ਼ ਨਾਗਪਾਲ ਸਵੇਰੇ ਕਰੀਬ 10 ਵਜੇ ਆਪਣੀ ਕਾਰ 'ਤੇ ਲੱਕੜ ਮੰਡੀ ਵਿਖੇ ਇਕ ਫਰਮ 'ਤੇ ਚੈਕ ਦੇ ਕੇ ਵਾਪਸ ਆਪਣੀ ਕਾਰ ਕੋਲ ਪੁੱਜਾ। ਇਨ੍ਹੇ ਨੂੰ ਇਕ ਸ਼ਾਤਰ ਨੌਜਵਾਨ ਉਸਦਾ ਰੁਪਏ ਨਾਲ ਭਰਿਆ ਬੈਗ ਚੋਰੀ ਕਰਕੇ ਮੌਕੇ 'ਤੇ ਫਰਾਰ ਹੋ ਗਿਆ। ਪੀੜਤ ਵਿਅਕਤੀ ਨੇ ਦੱਸਿਆ ਕਿ ਉਸ ਦੇ ਬੈਗ 'ਚ 53 ਹਜ਼ਾਰ ਰੁਪਏ ਦੀ ਨਕਦੀ, ਚੈਕਬੁੱਕ ਅਤੇ ਕੁੱਝ ਜਰੂਰੀ ਕਾਗਜਾਤ ਸਨ। ਉਸ ਨੇ ਇਸ ਗੱਲ ਦੀ ਸੂਚਨਾ ਥਾਣਾ ਨੰਬਰ 1 ਦੀ ਪੁਲਸ ਨੂੰ ਦਿੱਤੀ। ਪੁਲਸ ਨੇ ਮਾਮਲਾ ਦਰਜ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।