ਝੁੱਗੀਆਂ-ਝੌਪੜੀਆਂ 'ਚ ਰਹਿ ਰਹੀ ਖਿਡਾਰਨ ਨੂੰ NRI ਨੇ ਬਣਾਇਆ ਹਮਸਫ਼ਰ (ਵੀਡੀਓ)

01/29/2020 8:12:06 PM

ਬਰਨਾਲਾ : ਜ਼ਿਲਾ ਬਰਨਾਲਾ ਦੇ ਪਿੰਡ ਭਦੌੜ 'ਚ ਝੁੱਗੀਆਂ-ਝੌਂਪੜੀਆਂ 'ਚ ਮਜ਼ਬੂਰਨ ਰਹਿਣ ਵਾਲੀ ਖਿਡਾਰਨ ਨੂੰ ਇਕ ਐਨ. ਆਰ. ਆਈ. ਵਲੋਂ ਆਪਣਾ ਜੀਵਨ ਸਾਥੀ ਬਣਾਇਆ ਗਿਆ। ਦੱਸਣਯੋਗ ਹੈ ਕਿ ਪਿੰਡ ਭਦੌੜ ਦੀ ਇਕ ਨੈਸ਼ਨਲ ਬੈਡਮਿੰਟਨ ਖਿਡਾਰਨ ਮਨਜੀਤ ਕੌਰ ਨੂੰ ਛੱਜ ਵੇਚ ਕੇ ਆਪਣੇ ਘਰ ਦਾ ਗੁਜਾਰਾ ਕਰਨਾ ਪਿਆ ਸੀ। ਮਨਜੀਤ ਦੀ ਜ਼ਿੰਦਗੀ ਪਿਤਾ ਦੇ ਦਿਹਾਂਤ ਤੋਂ ਬਾਅਦ ਕਾਫੀ ਸੰਘਰਸ਼ਮਈ ਬਣ ਗਈ। ਇਸ ਦੌਰਾਨ ਉਹ ਬਿਮਾਰੀ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਉਸ ਨੂੰ ਆਪਣੀ ਖੇਡ ਤੇ ਪੜਾਈ ਛੱਡਣੀ ਪੈ ਗਈ। ਗੁਜਾਰਾ ਕਰਨ ਲਈ ਮਨਜੀਤ ਨੇ ਆਪਣੀ ਮਾਂ ਨਾਲ ਛੱਜ ਬਣਾ ਕੇ ਵੇਚਣੇ ਸ਼ੁਰੂ ਕਰ ਦਿੱਤੇ। ਦਰ-ਦਰ ਦੀਆਂ ਠੋਕਰਾਂ ਖਾਂਦੀ ਮਨਜੀਤ ਨੇ ਸਰਕਾਰ ਤੋਂ ਵੀ ਮਦਦ ਦੀ ਉਮੀਦ ਰੱਖੀ ਪਰ ਉਸ ਨੂੰ ਕੋਈ ਵੀ ਰੋਜ਼ਗਾਰ ਨਹੀਂ ਮਿਲਿਆ।

ਐਨ. ਆਰ. ਆਈ. ਬਣਿਆ ਹਮਸਫਰ
ਮੀਡੀਆ ਜ਼ਰੀਏ ਮਨਜੀਤ ਦੀ ਦਾਸਤਾਨ ਕੈਨੇਡਾ 'ਚ ਰਹਿ ਰਹੇ ਮਹਿੰਦਰ ਸਿੰਘ ਭੁੱਲਰ ਤਕ ਪਹੁੰਚੀ। ਜਿਸ ਤੋਂ ਬਾਅਦ ਮਹਿੰਦਰ ਨੇ ਮਨਜੀਤ ਦੀ ਮਦਦ ਕਰਨ ਲਈ ਇਕ ਵੱਡਾ ਫੈਸਲਾ ਕੀਤਾ। ਮਹਿੰਦਰ ਸਿੰਘ ਨੇ ਕੈਨੇਡਾ ਤੋਂ ਆ ਕੇ ਬਠਿੰਡਾ 'ਚ ਮਨਜੀਤ ਨਾਲ ਮੁਲਾਕਾਤ ਕੀਤੀ ਅਤੇ ਉਸ ਦਾ ਹਰ ਦਰਦ ਵੰਡਾਉਣ ਲਈ ਸਾਥ ਦੇਣ ਦਾ ਵਾਅਦਾ ਕੀਤਾ। ਇਸ ਦੌਰਾਨ ਮਨਜੀਤ ਦੀ ਸਹਿਮਤੀ ਨਾਲ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਗਏ।