ਨਬਾਲਿਗ ਸਕੀਆਂ ਭੈਣਾਂ ਨਾਲ ਬਾਬੇ ਨੇ ਕੀਤਾ ਜਬਰ-ਜ਼ਨਾਹ

01/30/2020 12:15:39 AM

ਪੰਚਕੂਲਾ/ਰਾਇਪੁਰ ਰਾਨੀ, (ਚੰਦਨ/ਰਾਮਿੰਦਰ)– ਪਿੰਡ ਛੋਟਾ ਤ੍ਰਿਲੋਕਪੁਰ 'ਚ ਆਸ਼ਰਮ 'ਚ ਸੇਵਾ ਕਰਨ ਆਈਆਂ 2 ਨਬਾਲਿਗ ਸਕੀਆਂ ਭੈਣਾਂ ਨਾਲ ਬਾਬੇ ਨੇ ਜਬਰ-ਜ਼ਨਾਹ ਕੀਤਾ। ਮਹਿਲਾ ਥਾਣਾ ਪੁਲਸ ਨੇ ਬੱਚੀਆਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮਹਿਲਾ ਥਾਣਾ ਦੀ ਐੱਸ. ਐੱਚ. ਓ. ਨੇਹਾ ਚੌਹਾਨ ਨੇ ਦੱਸਿਆ ਕਿ ਪੁਲਸ ਨੂੰ ਬੱਚੀਆਂ ਨੇ ਦਿੱਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਦੋਵੇਂ ਭੈਣਾਂ ਹਿਮਾਚਲ ਦੇ ਬੱਦੀ ਦੀਆਂ ਰਹਿਣ ਵਾਲੀਆਂ ਹਨ। 25 ਜਨਵਰੀ ਨੂੰ ਦੋਵੇਂ ਭੈਣਾਂ ਆਪਣੇ ਭਰਾਵਾਂ ਨਾਲ ਛੋਟਾ ਤ੍ਰਿਲੋਕਪੁਰ ਸਥਿਤ ਸਵਾਮੀ ਲਕਸ਼ਿਆਨੰਦ ਦੇ ਆਸ਼ਰਮ 'ਚ ਸੇਵਾ ਕਰਨ ਆਈਆਂ ਸਨ। ਮੁਲਜ਼ਮ ਸਵਾਮੀ ਨੇ ਦੋਵਾਂ ਭੈਣਾਂ ਅਤੇ ਭਰਾਵਾਂ ਨੂੰ ਵੱਖ-ਵੱਖ ਕਮਰਿਆਂ 'ਚ ਰੱਖਿਆ। ਮੁਲਜ਼ਮ ਦੋਵਾਂ ਬੱਚੀਆਂ ਦੇ ਨਾਲ 3 ਦਿਨ ਤੱਕ ਜਬਰ-ਜ਼ਨਾਹ ਕਰਦਾ ਰਿਹਾ ਤੇ ਉਸ ਨੇ ਦੋਵਾਂ ਨੂੰ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਉਹ ਉਨ੍ਹਾਂ ਨੂੰ ਜਾਨੋਂ ਮਾਰ ਦੇਵੇਗਾ। ਇਸ ਤੋਂ ਬਾਅਦ ਉਸ ਨੇ ਦੋਵਾਂ ਨੂੰ ਘਰ ਜਾਣ ਦਿੱਤਾ। ਘਰ ਜਾ ਕੇ ਬੱਚੀਆਂ ਨੇ ਆਪਬੀਤੀ ਪਰਿਵਾਰ ਨੂੰ ਦੱਸੀ। ਮੰਗਲਵਾਰ ਬੱਚੀਆਂ ਦਾ ਪਰਿਵਾਰ ਸ਼ਿਕਾਇਤ ਦੇਣ ਰਾਇਪੁਰ ਰਾਨੀ ਥਾਣੇ ਪਹੁੰਚਿਆ ਸੀ। ਉੱਥੋਂ ਉਨ੍ਹਾਂ ਨੂੰ ਮਹਿਲਾ ਥਾਣੇ ਭੇਜ ਦਿੱਤਾ ਗਿਆ। ਮਹਿਲਾ ਥਾਣਾ ਪੁਲਸ ਨੇ ਕਾਊਂਸਲਿੰਗ ਕਰਨ ਤੋਂ ਬਾਅਦ ਦੋਵਾਂ ਬੱਚੀਆਂ ਦਾ ਸੈਕਟਰ-6 ਸਥਿਤ ਜਨਰਲ ਹਸਪਤਾਲ 'ਚ ਮੈਡੀਕਲ ਕਰਵਾਇਆ। ਪੁਲਸ ਨੇ ਦੋਵਾਂ ਦੀ ਸ਼ਿਕਾਇਤ 'ਤੇ ਮੁਲਜ਼ਮ ਸਵਾਮੀ ਲਕਸ਼ਿਆਨੰਦ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Bharat Thapa

This news is Content Editor Bharat Thapa