ਲੋਕਾਂ ''ਚੋਂ ਭੂਤ ਕੱਢਣ ਵਾਲਾ ਅਤੇ ਢੋਂਗ ਰਚਣ ਵਾਲਾ ਬਾਬਾ ਪੁਲਸ ਹਿਰਾਸਤ ''ਚ

06/25/2019 2:44:29 PM

ਗੁਰਦਾਸਪੁਰ (ਗੁਰਪ੍ਰੀਤ ਚਾਵਲਾ)—ਕਲਯੁੱਗ ਦੀ ਇਸ ਦੁਨੀਆ 'ਚ ਹਰ ਇਕ ਵਿਅਕਤੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਦੁੱਖੀ ਹੈ ਅਤੇ ਸੁੱਖ ਦੀ ਤਲਾਸ਼ 'ਚ ਥਾਂ-ਥਾਂ ਭਟਕਦਾ ਰਹਿੰਦਾ ਹੈ। ਇਨਸਾਨ ਦੀ ਇਸ ਕੰਮਜ਼ੋਰੀ ਦਾ ਫਾਇਦਾ ਚੁੱਕਦੇ ਹਨ। ਢੋਂਗੀ ਬਾਬਾ ਜੋ ਲੋਕਾਂ ਨੂੰ ਭੂਤ ਪ੍ਰੇਤਾਂ ਦੇ ਚੱਕਰ 'ਚ ਪਾ ਕੇ ਖੂਬ ਪੈਸੇ ਕਮਾਉਂਦੇ ਹਨ। ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਮਾਲੇਵਾਲ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਢੋਂਗੀ ਬਾਬਾ ਦੀ ਨੋਟੰਕੀ ਦਾ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਪਰਦਾਫਾਸ਼ ਕੀਤਾ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ 'ਚ ਲੋਕਾਂ 'ਚੋਂ ਭੂਤ ਕੱਢਣ ਦਾ ਢੋਂਗ ਕਰਦਾ ਹੈ ਅਤੇ ਲੋਕਾਂ ਨੂੰ ਅੰਧ ਵਿਸ਼ਵਾਸ 'ਚ ਪਾਉਂਦਾ ਹੈ। ਉੱਥੇ ਪੁਲਸ ਨੇ ਇਸ ਧਰਮ ਸਿੰਘ ਨਾਮਕ ਢੋਂਗੀ ਬਾਬਾ ਅਤੇ ਇਸ ਦੇ ਸਾਥੀਆਂ ਨੂੰ ਹਿਰਾਸਤ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦੇ ਹੋਏ ਸਤਿਕਾਰ ਕਮੇਟੀ ਦੇ ਜਥੇਦਾਰ ਬਲਬੀਰ ਸਿੰਘ ਮੁਸ਼ਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਹ ਕਸਬਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਮਾਲੇਵਾਲ 'ਚ ਧਰਮ ਸਿੰਘ ਨਾਂ ਦਾ ਵਿਅਕਤੀ ਲੋਕਾਂ ਨੂੰ ਮੂਰਖ ਬਣਾ ਕੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹਜੂਰੀ 'ਚ ਲੋਕਾਂ ਨੂੰ ਭੂਤ ਪ੍ਰੇਤ ਕੱਢਣ ਦਾ ਢੋਂਗ ਕਰਦਾ ਸੀ ਜਦੋਂ ਉਹ ਪੁਲਸ ਨੂੰ ਨਾਲ ਲੈ ਕੇ ਬਾਬੇ ਦੇ ਘਰ 'ਚ ਪਹੁੰਚੇ ਤਾਂ ਇਹ ਬਾਬਾ 2 ਫੁੱਟ ਲੋਹੇ ਦੇ ਖੰਡੇ ਦੇ ਨਾਲ ਇਕ ਔਰਤ 'ਚੋਂ ਭੂਤ ਕੱਢ ਰਿਹਾ ਸੀ ਅਤੇ ਔਰਤ ਚੀਖਾ ਮਾਰ ਰਹੀ ਸੀ ਅਤੇ ਕਈ ਲੋਕ ਉੱਥੇ ਬੈਠੇ ਸਨ। ਪੁਲਸ ਦੀ ਸਹਾਇਤਾ ਨਾਲ ਇਸ ਨੂੰ ਮੌਕੇ 'ਤੇ ਫੜ੍ਹ ਲਿਆ ਅਤੇ ਉੱਥੇ ਰੱਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪ੍ਰਕਾਸ਼ ਨੂੰ ਮਰਿਆਦਾ ਸਮੇਤ ਗੁਰਦੁਆਰਾ ਡੇਰਾ ਬਾਬਾ ਨਾਨਕ ਸਾਹਿਬ ਭੇਜ ਦਿੱਤਾ ਗਿਆ। ਪੁਲਸ ਨੇ ਧਰਮ ਸਿੰਘ ਨਾਮਕ ਢੋਂਗੀ ਬਾਬਾ ਅਤੇ ਇਸ ਦੇ ਸਾਥੀਆਂ ਨੂੰ ਹਿਰਾਸਤ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀ ਦਲਜੀਤ ਸਿੰਘ ਨੇ ਦੱਸਿਆ ਕਿ ਇਸ ਢੋਂਗੀ ਬਾਬਾ ਨੂੰ ਹਿਰਾਸਤ 'ਚ ਲੈ ਲਿਆ ਹੈ। ਸਤਿਕਾਰ ਕਮੇਟੀ ਦੇ ਜਥੇਦਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

Shyna

This news is Content Editor Shyna