ਬੀ. ਐੱਸ. ਐੱਨ. ਐੱਲ. ਮੁਲਾਜ਼ਮਾਂ ਤੇ ਅਧਿਕਾਰੀਆਂ ਵੱਲੋਂ ਰੋਸ ਪ੍ਰਦਰਸ਼ਨ

12/13/2017 1:04:45 AM

ਹੁਸ਼ਿਆਰਪੁਰ, (ਘੁੰਮਣ)- ਬੀ. ਐੱਸ. ਐੱਨ. ਐੱਲ. ਮੁਲਾਜ਼ਮਾਂ ਤੇ ਅਧਿਕਾਰੀਆਂ ਵੱਲੋਂ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਸਾਂਝੇ ਤੌਰ 'ਤੇ ਜੁਆਇੰਟ ਫੋਰਮ ਦੇ ਬੈਨਰ ਹੇਠ ਸਰਕਾਰ ਤੇ ਬੀ. ਐੱਸ. ਐੱਨ. ਐੱਲ. ਮੈਨੇਜਮੈਂਟ ਖਿਲਾਫ਼ ਸਥਾਨਕ ਰੇਲਵੇ ਮੰਡੀ ਸਥਿਤ ਸੰਚਾਰ ਭਵਨ ਵਿਖੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। 
ਰੋਸ ਪ੍ਰਗਟ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ, ਜਿਸ ਵਿਚ ਤੀਸਰੇ ਤਨਖ਼ਾਹ ਕਮਿਸ਼ਨ 'ਚ ਸੋਧ 1 ਜਨਵਰੀ 2017 ਤੋਂ 15 ਫੀਸਦੀ ਭੱਤੇ ਨਾਲ ਕੀਤੇ ਜਾਣ, ਸਹਾਇਕ ਮੋਬਾਇਲ ਟਾਵਰ ਕੰਪਨੀ ਦਾ ਗਠਨ ਬੰਦ ਕਰਨ ਸਮੇਤ ਹੋਰ ਲਟਕਦੀਆਂ ਮੰਗਾਂ ਸ਼ਾਮਲ ਹਨ, ਦਾ ਹੱਲ ਨਾ ਕੀਤਾ ਗਿਆ ਤਾਂ 13 ਦਸੰਬਰ ਨੂੰ ਸਮੂਹ ਮੁਲਾਜ਼ਮ ਤੇ ਅਧਿਕਾਰੀ ਕੰਮ ਦਾ ਬਾਈਕਾਟ ਕਰ ਕੇ ਰੋਸ ਪ੍ਰਦਰਸ਼ਨ ਕਰਨਗੇ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਸਰਕਾਰ ਅਤੇ ਬੀ. ਐੱਸ. ਐੱਨ. ਐੱਲ. ਮੈਨੇਜਮੈਂਟ ਆਪਣੇ ਕਰਮਚਾਰੀਆਂ ਦੇ ਹਿੱਤਾਂ ਨਾਲ ਲਗਾਤਾਰ ਧੱਕੇਸ਼ਾਹੀ ਕਰਦੀਆਂ ਆਈਆਂ ਹਨ, ਜਿਸ ਦਾ ਅਸੀਂ ਡਟ ਕੇ ਵਿਰੋਧ ਕਰਾਂਗੇ। 


ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਅਮਰਜੀਤ ਸਿੰਘ, ਬਲਵੀਰ ਸਿੰਘ, ਪ੍ਰਦੀਪ ਕੁਮਾਰ, ਤਰਦੀਪ ਕੁਮਾਰ, ਹਰੀਸ਼ ਚੰਦਰ, ਮੁਕੇਸ਼ ਕੁਮਾਰ, ਜਗਮਹਿੰਦਰ ਸਿੰਘ, ਜਗਤਾਰ ਸਿੰਘ, ਸੋਹਣ ਲਾਲ, ਸਿਮਰਜੀਤ ਸਿੰਘ ਥਿਆੜਾ, ਪਰਮਜੀਤ ਸਿੰਘ, ਬਲਵਿੰਦਰ ਕੁਮਾਰ, ਸੁਰਜੀਤ ਰਾਏ, ਰਾਜ ਕੁਮਾਰ, ਮਨਜੀਤ ਸਿੰਘ ਆਦਿ ਨੇ ਕਿਹਾ ਕਿ ਬੀ. ਐੱਸ. ਐੱਨ. ਐੱਲ. ਦੇ ਘਾਟੇ 'ਚ ਜਾਣ ਦਾ ਕਾਰਨ ਮੁਲਾਜ਼ਮ ਨਹੀਂ ਸਗੋਂ ਸਰਕਾਰ ਦੀਆਂ ਗਲਤ ਨੀਤੀਆਂ ਹਨ, ਜਿਨ੍ਹਾਂ ਤਹਿਤ Àਹ ਨਿੱਜੀ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਵੱਖਰੇ ਤੌਰ 'ਤੇ ਮੋਬਾਇਲ ਟਾਵਰ ਕੰਪਨੀਆਂ ਨੂੰ ਦੇਣ ਜਾ ਰਹੀ ਹੈ। 
ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਦੀ ਹੜਤਾਲ ਅਣਮਿੱਥੇ ਸਮੇਂ ਲਈ ਵੀ ਸ਼ੁਰੂ ਹੋ ਸਕਦੀ ਹੈ। 
ਦਸੂਹਾ, (ਝਾਵਰ)-ਬੀ. ਐੱਸ. ਐੱਨ. ਐੱਲ. ਮੁਲਾਜ਼ਮ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਹੜਤਾਲ ਕੀਤੀ ਗਈ। ਮੁਲਾਜ਼ਮਾਂ ਨੇ ਦੱਸਿਆ ਕਿ ਸਰਕਾਰ ਉਨ੍ਹਾਂ ਦਾ ਪੇ-ਸਕੇਲ ਨਹੀਂ ਵਧਾ ਰਹੀ ਅਤੇ ਸਟੈਂਡਰਡ ਪੇ-ਸਕੇਲ 'ਤੇ 30 ਫੀਸਦੀ ਪੈਨਸ਼ਨ ਅਤੇ ਹੋਰ ਸਹੂਲਤਾਂ 10 ਸਾਲ ਬੀਤ ਜਾਣ 'ਤੇ ਵੀ ਲਾਗੂ ਨਹੀਂ ਕੀਤੀਆਂ ਗਈਆਂ। ਸਰਕਾਰ ਨਿੱਜੀ ਕੰਪਨੀਆਂ ਨਾਲ ਤਾਲਮੇਲ ਕਰ ਕੇ ਵਿਭਾਗ ਨੂੰ ਉਨ੍ਹਾਂ ਦੇ ਹੱਥ ਵਿਚ ਦੇਣਾ ਚਾਹੁੰਦੀ ਹੈ। ਇਹ ਰੋਸ ਧਰਨਾ ਜ਼ਿਲਾ ਪ੍ਰਧਾਨ ਸੁਰਜੀਤ ਰਾਏ ਦੇ ਹੁਕਮ ਅਨੁਸਾਰ ਦਿੱਤਾ ਗਿਆ।
ਮੁਕੇਰੀਆਂ, (ਨਾਗਲਾ)-ਸਾਂਝੇ ਫਰੰਟ ਦੇ ਸੱਦੇ 'ਤੇ ਬੀ. ਐੱਸ. ਐੱਨ. ਐੱਲ. ਦੇ ਮੁਲਾਜ਼ਮਾਂ ਨੇ ਸਥਾਨਕ ਟੈਲੀਫੋਨ ਐਕਸਚੇਂਜ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਕੇ ਮੁਕੰਮਲ ਹੜਤਾਲ ਕੀਤੀ। ਏ. ਜੀ. ਐੱਮ. ਅਰਜੁਨ ਰਾਣਾ, ਐੱਸ. ਡੀ. ਈ. ਵਰਿਆਮ ਸਿੰਘ, ਐੱਸ. ਡੀ. ਈ. ਰਾਜੀਵ ਕੁਮਾਰ ਆਦਿ ਨੇ ਆਪਣੇ ਸੰਬੋਧਨ ਦੌਰਾਨ ਤੀਸਰੇ ਤਨਖਾਹ ਕਮਿਸ਼ਨ ਦੀ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਟਾਵਰਾਂ ਨੂੰ ਬੀ. ਐੱਸ. ਐੱਨ. ਐੱਲ. ਵਿਭਾਗ ਵਿਚੋਂ ਤਬਦੀਲ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। 
ਇਸ ਮੌਕੇ ਪ੍ਰਿਤਪਾਲ ਸਿੰਘ, ਦਵਿੰਦਰ ਕੁਮਾਰ, ਸੁਲਿੰਦਰਪਾਲ, ਅਜੈ ਆਦਿ ਹਾਜ਼ਰ ਸਨ। 
ਟਾਂਡਾ ਉੜਮੁੜ, (ਪੰਡਿਤ)-ਬੀ. ਐੱਸ. ਐੱਨ. ਐੱਲ. ਮੁਲਾਜ਼ਮਾਂ ਦੇ ਸਾਂਝੇ ਮੋਰਚੇ ਦੇ ਸੱਦੇ 'ਤੇ ਅੱਜ ਸਥਾਨਕ ਬੀ. ਐੱਸ. ਐੱਨ. ਐੱਲ. ਦਫ਼ਤਰ ਸਾਹਮਣੇ ਹੜਤਾਲ ਵਿਚ ਭਾਗ ਲੈਣ ਵਾਲੇ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖਿਲਾਫ਼ ਰੋਸ ਜ਼ਾਹਰ ਕੀਤਾ। ਇਸ ਦੋ ਰੋਜ਼ਾ ਹੜਤਾਲ ਮੌਕੇ ਐੱਸ. ਡੀ. ਓ. ਸੰਤੋਖ ਸਿੰਘ ਦੀ ਅਗਵਾਈ ਵਿਚ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਮੁਲਾਜ਼ਮ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ 'ਤੇ ਕੇਂਦਰ ਸਰਕਾਰ ਦੇ ਪ੍ਰਾਈਵੇਟ ਸੈਕਟਰ ਨੂੰ ਫਾਇਦਾ ਦੇਣ ਲਈ ਬੀ. ਐੱਸ. ਐੱਨ. ਐੱਲ.  ਨੂੰ ਢਾਅ ਲਾਉਣ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਇਸ ਮੌਕੇ ਕੇਂਦਰ ਸਰਕਾਰ ਵੱਲੋਂ ਬੀ. ਐੱਸ. ਐੱਨ. ਐੱਲ. ਦੇ ਲਗਭਗ 70 ਹਜ਼ਾਰ ਟਾਵਰ ਹੋਰ ਕੰਪਨੀ ਨੂੰ ਦੇਣ ਦਾ ਵਿਰੋਧ ਕੀਤਾ ਅਤੇ ਦੂਸਰੇ ਪੇ-ਕਮਿਸ਼ਨ ਦੇ ਬਚੇ ਮੁੱਦਿਆਂ ਦੇ ਹੱਲ ਅਤੇ ਤੀਸਰੇ ਪੇ-ਕਮਿਸ਼ਨ ਨੂੰ 15 ਫੀਸਦੀ ਫਿਟਮੈਂਟ ਨਾਲ ਲਾਗੂ ਕਰਨ ਦੀ ਮੰਗ ਕੀਤੀ। 


ਇਸ ਮੌਕੇ ਜੇ. ਟੀ. ਓ. ਜਸਪਾਲ ਸਿੰਘ, ਹਰਮੀਤ ਸਿੰਘ, ਰਾਮ ਲੋਕ, ਅਰੁਣ ਯਾਦਵ, ਅਮਰਜੀਤ ਸਿੰਘ, ਕੁਲਵੰਤ ਸਿੰਘ , ਗਾਂਧੀ ਰਾਮ, ਇੰਦਰਜੀਤ ਸਿੰਘ, ਰਜਿੰਦਰ ਕੁਮਾਰ, ਗਿਆਨ ਸਿੰਘ ਆਦਿ ਮੌਜੂਦ ਸਨ। 
ਸੈਲਾ ਖੁਰਦ, (ਜ.ਬ.)-ਅੱਜ ਤੋਂ ਬੀ. ਐੱਸ. ਐੱਨ. ਐੱਲ. ਦੀਆਂ ਸਾਰੀਆਂ ਐਸੋਸੀਏਸ਼ਨਾਂ ਅਤੇ ਯੂਨੀਅਨਾਂ ਦੇ ਸੱਦੇ 'ਤੇ 2 ਦਿਨਾਂ ਦੀ ਹੜਤਾਲ ਕੀਤੀ ਗਈ। ਇਸ ਸਬੰਧ 'ਚ ਗੜ੍ਹਸ਼ੰਕਰ ਸਥਿਤ ਬੀ. ਐੱਸ. ਐੱਨ. ਐੱਲ. ਦੇ ਦਫ਼ਤਰ 'ਚ ਵੀ ਮੁਕੰਮਲ ਹੜਤਾਲ ਕੀਤੀ ਗਈ।  ਇਸ ਮੌਕੇ ਐੱਸ. ਐੱਨ. ਏ. ਈ. ਦੇ ਜ਼ਿਲਾ ਪ੍ਰਧਾਨ ਸਤਵਿੰਦਰ ਸਿੰਘ, ਐੱਸ. ਡੀ. ਓ. ਰਾਮ ਲੁਭਾਇਆ, ਡੀ. ਈ. ਟੀ. ਸਤਪਾਲ, ਐੱਸ. ਡੀ. ਓ. ਬੀ. ਐੱਸ. ਐੱਨ. ਐੱਲ. ਈ. ਵੀ. ਦੇ ਬ੍ਰਾਂਚ ਸੈਕਟਰੀ ਬਾਰੂ ਸਿੰਘ, ਐੱਨ. ਐੱਫ. ਟੀ. ਈ. ਦੇ ਬ੍ਰਾਂਚ ਸੈਕਟਰੀ ਬਲਬੀਰ ਸਿੰਘ, ਐੱਫ. ਐੱਨ. ਟੀ. ਓ. ਦੇ ਬ੍ਰਾਂਚ ਸੈਕਟਰੀ ਹਰਮੇਸ਼ ਲਾਲ, ਰਾਮ ਲੁਭਾਇਆ ਟੀ. ਟੀ., ਸਤਨਾਮ ਸਿੰਘ ਓ. ਐੱਸ., ਸ਼ਾਮ ਲਾਲ ਜੇ. ਟੀ. ਓ., ਅਸ਼ੋਕ ਕੁਮਾਰ ਜੇ. ਟੀ. ਓ., ਰੁਪੇਸ਼ ਜੇ. ਟੀ. ਓ., ਸਤਪਾਲ ਟੀ. ਟੀ., ਜੁਗਿੰਦਰ ਪਾਲ ਟੀ. ਟੀ., ਮਾਈਕਲ ਟੀ. ਟੀ., ਇੰਦਰਜੀਤ ਕੌਰ ਟੀ. ਟੀ., ਸਟੀਫਨ ਸੈਣੀ ਜੇ. ਈ., ਪਵਨ ਕੁਮਾਰ ਜੇ. ਈ., ਬਲਵਿੰਦਰ ਏ. ਟੀ. ਈ., ਹਰੀਸ਼ ਚੰਦਰ ਏ. ਟੀ. ਟੀ., ਸਰਬਜੀਤ ਸਿੰਘ ਏ. ਟੀ. ਟੀ., ਜਸਵੰਤ ਸਿੰਘ ਆਦਿ ਹਾਜ਼ਰ ਸਨ।