ਟਾਵਰ ਕੰਪਨੀ ਬਣਾਉਣ ਖਿਲਾਫ ਬੀ. ਐੱਸ. ਐੱਨ. ਐੱਲ. ਦੇ ਮੁਲਾਜ਼ਮਾਂ ਵੱਲੋਂ ਰੋਸ ਰੈਲੀ

01/09/2018 3:43:32 AM

ਸੰਗਰੂਰ, (ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ)- ਸਾਂਝੇ ਫਰੰਟ ਦੇ ਸੱਦੇ 'ਤੇ ਬੀ. ਐੱਸ. ਐੱਨ. ਐੱਲ. ਦੇ ਮੁਲਾਜ਼ਮਾਂ ਨੇ ਸੋਮਵਾਰ ਨੂੰ ਦੁਪਹਿਰ ਵੇਲੇ ਛੁੱਟੀ ਸਮੇਂ ਪਿੰ੍ਰਸੀਪਲ ਜਨਰਲ ਮੈਨੇਜਰ ਸੰਗਰੂਰ ਟੈਲੀਕਾਮ ਦੇ ਦਫਤਰ ਸਾਹਮਣੇ ਰੈਲੀ ਕੀਤੀ। ਰੈਲੀ ਦੌਰਾਨ ਬੀ. ਐੱਸ. ਐੱਨ. ਐੱਲ. ਦੇ ਨਿੱਜੀਕਰਨ ਤੇ ਟਾਵਰ ਕੰਪਨੀ ਬਣਾਉਣ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜਿਥੇ ਅਣਮਿੱਥੇ ਸਮੇਂ ਲਈ ਧਰਨੇ ਦਿੱਤੇ ਜਾਣਗੇ ਤੇ ਹੜਤਾਲਾਂ ਕੀਤੀਆਂ ਜਾਣਗੀਆਂ, ਉਥੇ ਹੀ ਪਾਰਲੀਮੈਂਟ ਦਾ ਘਿਰਾਓ ਵੀ ਕੀਤਾ ਜਾ ਸਕਦਾ ਹੈ।
ਧਰਨੇ ਨੂੰ ਦਰਸ਼ਨ ਸਿੰਘ ਦਰਦੀ ਸਰਕਲ ਸਕੱਤਰ ਸੇਵਾ ਪੰਜਾਬ, ਰਘਵੀਰ ਸਿੰਘ ਸੰਧੂ, ਰਣ ਸਿੰਘ ਢੀਂਡਸਾ, ਬਲਕਾਰ ਸਿੰਘ, ਰਘਵੀਰ ਸਿੰਘ, ਰਮੇਸ਼ਵਰ ਦਾਸ ਤੇ ਇੰਦਰਪ੍ਰੀਤ ਸਿੰਘ ਨੇ ਸੰਬੋਧਨ ਕੀਤਾ।