''ਆਯੁਰਵੇਦ'' ਖਿੱਚ ਲਿਆਇਆ ਜਰਮਨ ਤੋਂ ਲੁਧਿਆਣਾ

04/18/2019 1:25:50 PM

ਲੁਧਿਆਣਾ (ਸਹਿਗਲ) : ਜਰਮਨ ਦੀ ਰਹਿਣ ਵਾਲੀ ਇਰਿਕਾ ਮਲਟੀਪਲ ਸੈਕਲੀਰੋਸਿਸ ਤੋਂ ਪੀੜਤ ਸੀ। ਐਲੋਪੈਥੀ 'ਚ ਉਸ ਨੂੰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਸੀ। ਸਥਾਨਕ ਇਕ ਫਰਮ ਦੇ ਦੌਰੇ 'ਤੇ ਆਏ ਉਸ ਦੇ ਪਤੀ ਨੂੰ ਆਯੁਰਵੇਦ ਪ੍ਰਣਾਲੀ 'ਚ ਉਕਤ ਰੋਗ ਦੇ ਇਲਾਜ ਬਾਰੇ ਪਤਾ ਲੱਗਿਆ ਤਾਂ ਉਹ ਆਪਣੀ ਪਤਨੀ ਨੂੰ ਲੈ ਕੇ ਸਥਾਨਕ ਆਯੁਰਵੈਦ ਮਾਹਰ ਕੋਲ ਪੁੱਜੇ। ਆਯੁਰਵੈਦ ਦੇ ਡਾ. ਗੌਹਰ ਵਾਰਸਯਾਨ ਨੇ ਦੱਸਿਆ ਕਿ ਮਲਟੀਪਲ ਸੈਕਲੀਰੋਸਿਸ ਇਕ ਆਟੋ ਇਮਿਊਨ ਰੋਗ ਹੈ, ਜਿਸ 'ਚ ਸਰੀਰ ਦੀ ਪ੍ਰਤੀਰੱਖਿਆ ਪ੍ਰਣਾਲੀ ਸਰੀਰ ਦੇ ਤੰਤੂਆਂ 'ਤੇ ਹਮਲਾ ਕਰ ਦਿੰਦੀ ਹੈ, ਜਿਸ ਨਾਲ ਮਰੀਜ਼ ਨੂੰ ਸਿਰਦਰਦ, ਧੁੰਦਲਾਪਨ, ਬੋਲਣ 'ਚ ਦਿੱਕਤ, ਥਕਾਵਟ, ਤਣਾਅ ਤੇ ਮਾਸਪੇਸ਼ੀਆਂ 'ਚ ਦਰਦ ਦੀ ਸ਼ਿਕਾਇਤ ਰਹਿਣ ਲੱਗਦੀ ਹੈ। ਉਨ੍ਹਾਂ ਦੱਸਿਆ ਕਿ ਇਲਾਜ ਸ਼ੁਰੂ ਕਰਨ ਦੇ 15 ਦਿਨਾਂ ਅੰਦਰ ਆਸ ਮੁਤਾਬਕ ਸੁਧਾਰ ਸਾਹਮਣੇ ਆਇਆ। ਉਨ੍ਹਾਂ ਦੱਸਿਆ ਕਿ ਉਕਤ ਔਰਤ ਪੰਜ ਸਾਲਾਂ ਤੋਂ ਪੀੜਤ ਸੀ ਅਤੇ 2 ਸਾਲਾਂ ਤੋਂ ਲਗਾਤਾਰ ਸਿਰਦਰਦ ਦੀ ਸ਼ਿਕਾਇਤ ਸੀ, ਜੋ ਗਾਇਬ ਹੋ ਗਈ। ਉਹ ਬਿਨਾਂ ਸਹਾਰੇ ਦੇ ਚੱਲਣ ਲੱਗ ਪਈ। ਆਪਣੇ ਇਲਾਜ ਤੋਂ ਬਾਅਦ ਇਰਿਕਾ ਨੇ ਆਯੁਰਵੈਦ 'ਤੇ ਆਪਣੀ ਆਸਥਾ ਤੇ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ਅਕਤੂਬਰ 'ਚ ਮੁੜ ਇਲਾਜ ਲਈ ਲੁਧਿਆਣਾ ਆਵੇਗੀ। 
 

Babita

This news is Content Editor Babita