ਕੋਰੋਨਾ ਤੋਂ ਬਚਣਾ ਹੈ ਤਾਂ ਲਾਪ੍ਰਵਾਹੀ ਨਾ ਕਰੋ...

08/22/2020 6:11:37 PM

ਲੁਧਿਆਣਾ (ਮੋਹਿਨੀ) : ਜ਼ਿਲ੍ਹੇ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ। ਇਸ ਦੇ ਬਾਵਜੂਦ ਲੋਕਾਂ ਦੀ ਲਾਪ੍ਰਵਾਹੀ ਘੱਟ ਨਹੀਂ ਹੋ ਰਹੀ। ਬਾਜ਼ਾਰਾਂ, ਦੁਕਾਨਾਂ ਅਤੇ ਜਨਤਕ ਥਾਵਾਂ 'ਤੇ ਲੋਕ ਬਿਨਾਂ ਮਾਸਕ ਲਗਾਏ ਦਿਖ ਰਹੇ ਹਨ। ਨਾਲ ਹੀ ਸੋਸ਼ਲ ਦੂਰੀ ਅਤੇ ਗਾਈਡਲਾਈਨਜ਼ ਦੀ ਪਾਲਣਾ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਪੰਜਾਬ ਸਰਕਾਰ ਨੇ ਟਰਾਂਸਪੋਰਟ ਮਹਿਕਮਾ ਬੱਸ ਅੱਡੇ ਤੋਂ ਬੱਸਾਂ ਵਿਚ ਪਹਿਲਾਂ ਵਾਂਗ 50 ਫੀਸਦੀ ਸਵਾਰੀਆਂ ਬਿਠਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ, ਜਿਸ 'ਤੇ ਮਹਿਕਮਾ ਸਰਕਾਰ ਦੀਆਂ ਗਾਈਡਲਾਈਨਜ਼ ਮੁਤਾਬਕ ਬੱਸ ਅੱਡੇ ਤੋਂ ਹਰ ਬੱਸ ਵਿਚ 25 ਤੋਂ 30 ਸਵਾਰੀਆਂ ਹੀ ਬਿਠਾ ਕੇ ਵੱਖ-ਵੱਖ ਰੂਟਾਂ 'ਤੇ ਲਿਜਾ ਰਿਹਾ ਹੈ ਪਰ ਬੱਸ ਅੱਡੇ 'ਤੇ ਸਵਾਰੀਆਂ ਪਹਿਲਾਂ ਵਾਂਗ ਘੱਟ ਦੇਖਣ ਨੂੰ ਮਿਲੀਆਂ। ਇਸ ਤਰ੍ਹਾਂ ਦੇ ਹੁਕਮਾਂ ਨਾਲ ਸਰਕਾਰੀ ਤੇ ਨਿੱਜੀ ਬੱਸ ਵਾਲਿਆਂ ਨੂੰ ਸਵਾਰੀਆਂ ਘੱਟ ਬਿਠਾਉਣ ਸਬੰਧੀ ਉਨ੍ਹਾਂ ਦੇ ਕਰ 'ਤੇ ਵੀ ਗਹਿਰਾ ਅਸਰ ਪਵੇਗਾ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ ਭਿਆਨਕ ਸਥਿਤੀ 'ਚ ਪਹੁੰਚਿਆ 'ਕੋਰੋਨਾ', ਇਕੋ ਦਿਨ 'ਚ 9 ਮੌਤਾਂ

ਬੱਸ ਅੱਡੇ 'ਤੇ ਵੀ ਉੱਡ ਰਹੀਆਂ ਨਿਯਮਾਂ ਦੀਆਂ ਧੱਜੀਆਂ
ਕੋਰੋਨਾ ਦੇ ਮੱਦੇਨਜ਼ਰ ਰੋਡਵੇਜ਼ ਵਿਭਾਗ ਵੱਲੋਂ ਬੱਸਾਂ ਵਿਚ ਗਾਈਡਲਾਈਨਜ਼ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਪਰ ਬੱਸ ਅੱਡਾ ਅਤੇ ਬੱਸਾਂ ਵਿਚ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉੱਡ ਰਹੀਆਂ ਹਨ। ਰੋਡਵੇਜ ਬੱਸ ਅੱਡਾ ਕੰਪਲੈਕਸ ਅਤੇ ਬੱਸਾਂ ਵਿਚ ਸਵਾਰੀਆਂ ਬਿਨਾਂ ਮਾਸਕ ਦੇ ਸਫਰ ਕਰ ਰਹੇ ਹਨ ਪਰ ਕਈ ਬੱਸਾਂ ਵਿਚ ਚਾਲਕ, ਕੰਡਕਟਰ ਵੀ ਇਸ ਵੱਲ ਧਿਆਨ ਨਹੀਂ ਦੇ ਰਹੇ।

ਨਿੱਜੀ ਬੱਸਾਂ ਵਾਲੇ ਸਰਕਾਰ ਦੇ ਹੁਕਮਾਂ ਨੂੰ ਟਿੱਚ ਸਮਝਦੇ ਹਨ
ਬੱਸ ਅੱਡੇ ਤੋਂ ਬੱਸਾਂ ਦੇ ਬਾਹਰ ਨਿਕਲਦੇ ਹੀ ਚੌਕਾਂ 'ਚ ਨਿੱਜੀ ਬੱਸਾਂ ਵਾਲੇ ਸ਼ਰੇਆਮ ਸਰਕਾਰ ਦੇ ਹੁਕਮਾਂ ਦੀ ਪ੍ਰਵਾਹ ਕੀਤੇ ਬਿਨਾਂ 100 ਫੀਸਦੀ ਸਵਾਰੀਆਂ ਭਰ ਕੇ ਉਨ੍ਹਾਂ ਦੀ ਮੰਜ਼ਿਲ ਵੱਲ ਲਿਜਾ ਰਹੇ ਹਨ, ਜਿਨ੍ਹਾਂ ਨੂੰ ਰੋਕਣ ਅਤੇ ਟੋਕਣ ਵਾਲਾ ਕੋਈ ਨਹੀਂ ਹੈ।

ਇਹ ਵੀ ਪੜ੍ਹੋ : ਕੈਪਟਨ ਨੇ ਬੰਦ ਕੀਤੀ 'ਗੇੜੀ', ਹੁਣ ਕਾਰ 'ਚ ਘੁੰਮਣਾ ਹੋਇਆ ਔਖਾ

ਸਰਕਾਰ ਦੇ ਹੁਕਮਾਂ ਮੁਤਾਬਕ ਹੀ ਬੱਸ ਅੱਡੇ ਤੋਂ ਸਾਰੀਆਂ ਬੱਸਾਂ 'ਚ 50 ਫੀਸਦੀ ਸਵਾਰੀਆਂ ਚੜ੍ਹਾਉਣ ਦੇ ਹੁਕਮ ਦਿੱਤੇ ਹਨ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਬੱਸਾਂ ਦੀ ਆਵਾਜਾਈ ਜਾਰੀ ਰਹੇਗੀ। ਜੇਕਰ ਕੋਈ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ 'ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
- ਸੁਖਜੀਤ ਸਿੰਘ ਗਰੇਵਾਲ, ਟ੍ਰੈਫਿਕ ਮੈਨੇਜਰ, ਰੋਡਵੇਜ਼ ਡਿਪੂ

Anuradha

This news is Content Editor Anuradha