ਸਕੂਲੀ ਬੱਚਿਆਂ ਨੂੰ ਲਿਜਾ ਰਿਹਾ ਆਟੋ ਰਿਕਸ਼ਾ ਪਲਟਿਆ, 4 ਸਾਲਾ ਬੱਚੀ ਲੜ ਰਹੀ ਜ਼ਿੰਦਗੀ ਤੇ ਮੌਤ ਦੀ ਜੰਗ

11/03/2023 9:07:28 PM

ਫਰੀਦਕੋਟ (ਜਗਤਾਰ) : ਫਰੀਦਕੋਟ 'ਚ ਅੱਜ ਬਾਅਦ ਦੁਪਹਿਰ ਇਕ ਨਿੱਜੀ ਸਕੂਲ ਦੇ ਬੱਚਿਆਂ ਨੂੰ ਲਿਜਾ ਰਿਹਾ ਬੈਟਰੀ ਵਾਲਾ ਆਟੋ ਰਿਕਸ਼ਾ ਅਚਾਨਕ ਪਲਟ ਗਿਆ, ਜਿਸ ਕਾਰਨ ਆਟੋ ਦੇ ਹੇਠਾਂ ਆਉਣ ਨਾਲ ਇਕ 4 ਸਾਲਾ ਬੱਚੀ ਜੋ ਨਰਸਰੀ ਕਲਾਸ ਦੀ ਵਿਦਿਆਰਥਣ ਹੈ, ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ, ਜਿਸ ਨੂੰ ਸੀਰੀਅਸ ਹਾਲਤ ਵਿੱਚ ਫਰੀਦਕੋਟ ਦੇ ਜੀਜੀਐੱਸ ਮੈਡੀਕਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੀੜਤ ਬੱਚੀ ਦੀ ਪਛਾਣ 4 ਸਾਲਾ ਲੁਬਾਨੀਆ ਸ਼ਰਮਾ ਪੁੱਤਰੀ ਰਾਜੇਸ਼ ਸ਼ਰਮਾ ਵਜੋਂ ਹੋਈ ਹੈ, ਜੋ ਫਰੀਦਕੋਟ ਦੇ ਸ਼ਹੀਦ ਬਲਵਿੰਦਰ ਨਗਰ ਦੀ ਰਹਿਣ ਵਾਲੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਸਕੂਲਾਂ ਨੂੰ ਲੈ ਕੇ ਲਿਆ ਇਕ ਹੋਰ ਅਹਿਮ ਫ਼ੈਸਲਾ, ਸਿੱਖਿਆ ਮੰਤਰੀ ਨੇ ਕੀਤਾ ਖੁਲਾਸਾ

ਮੌਕੇ 'ਤੇ ਮੌਜੂਦ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੈਟਰੀ ਵਾਲਾ ਆਟੋ ਜਾ ਰਿਹਾ ਸੀ, ਜੋ ਖੱਡੇ 'ਚ ਵੱਜਣ ਕਾਰਨ ਪਲਟ ਗਿਆ, ਜਿਸ ਵਿੱਚੋਂ ਛੋਟੇ-ਛੋਟੇ ਸਕੂਲੀ ਬੱਚੇ ਡਿੱਗ ਪਏ, ਜਿਨ੍ਹਾਂ 'ਚੋਂ ਇਕ ਬੱਚੀ ਨੂੰ ਕਾਫੀ ਸੱਟਾਂ ਲੱਗੀਆਂ। ਭਾਵੇਂ ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖ਼ਮੀ ਹਾਲਤ 'ਚ ਬੱਚਿਆਂ ਨੂੰ ਥੋੜ੍ਹੇ ਸਮੇਂ ਵਿੱਚ ਹੀ ਹਸਤਪਾਲ ਪਹੁੰਚਾ ਦਿੱਤਾ ਪਰ ਇਕ ਬੱਚੀ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ।

ਇਹ ਵੀ ਪੜ੍ਹੋ : ਕਪੂਰਥਲਾ 'ਚ ਕਾਤਲ ਪਤੀ ਗ੍ਰਿਫ਼ਤਾਰ, ਵਿਦੇਸ਼ ਤੋਂ ਆਉਂਦਿਆਂ ਹੀ ਪਤਨੀ ਦਾ ਕਰ ਦਿੱਤਾ ਸੀ ਬੇਰਹਿਮੀ ਨਾਲ ਕਤਲ

ਇਸ ਮੌਕੇ ਗੱਲਬਾਤ ਕਰਦਿਆਂ ਆਟੋ ਚਾਲਕ ਨੇ ਦੱਸਿਆ ਕਿ ਉਸ ਦੇ ਆਟੋ 'ਚ ਗਾਂਧੀ ਸਕੂਲ ਦੇ 5 ਬੱਚੇ ਸਵਾਰ ਸਨ। ਆਟੋ ਰਾਹ 'ਚ ਚੱਲਦਾ-ਚੱਲਦਾ ਅਚਾਨਕ ਪਲਟ ਗਿਆ ਅਤੇ ਬੱਚੇ ਹੇਠਾਂ ਡਿੱਗ ਪਏ, ਜਿਨ੍ਹਾਂ 'ਚੋਂ ਇਕ ਬੱਚੀ ਦੇ ਕਾਫੀ ਸੱਟਾਂ ਲੱਗੀਆਂ ਹਨ। ਇਕ ਚਸ਼ਮਦੀਦ ਜਿਸ ਦੀ ਦੁਕਾਨ ਦੇ ਸਾਹਮਣੇ ਇਹ ਹਾਦਸਾ ਹੋਇਆ, ਨੇ ਦੱਸਿਆ ਕਿ ਰਾਹ 'ਚ ਬਣੇ ਖੱਡੇ ਵਿੱਚ ਵੱਜਣ ਨਾਲ ਇਹ ਆਟੋ ਪਲਟਿਆ ਹੈ, ਜਿਸ ਕਾਰਨ ਬੱਚਿਆਂ ਦੇ ਸੱਟਾਂ ਲੱਗੀਆਂ ਤੇ ਇਕ ਛੋਟੀ ਬੱਚੀ ਜ਼ਿੰਦਗੀ ਤੇ ਮੌਤ ਨਾਲ ਲੜ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh