ਆਟੋ ਚਲਾਉਣ ਦੀ ਆੜ ਵਿਚ ਕਰਦਾ ਸੀ ਹੈਰੋਇਨ ਸਮੱਗਲਿੰਗ, ਪੁਲਸ ਨੇ ਕੀਤਾ ਕਾਬੂ

06/11/2022 6:00:01 PM

ਲੁਧਿਆਣਾ (ਬੇਰੀ) : ਐਂਟੀ ਨਾਰਕੋਟਿਕਸ ਸੈੱਲ 2 ਦੀ ਪੁਲਸ ਨੇ ਹੈਰੋਇਨ ਦੇ ਨਾਲ ਇਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਮੁਲਜ਼ਮ ਨੀਲਾ ਰਾਮ ਉਰਫ ਹੀਰਾ ਰਾਮ ਹੈ ਜੋ ਸਾਹਨੇਵਾਲ ਦਾ ਰਹਿਣ ਵਾਲਾ ਹੈ। ਥਾਣਾ ਸਾਹਨੇਵਾਲ ਵਿਚ ਮੁਲਜ਼ਮ ਖ਼ਿਲਾਫ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐੱਸ.ਆਈ. ਗਗਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਗਸ਼ਤ ’ਤੇ ਮੌਜੂਦ ਸੀ।

ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਮੁਲਜ਼ਮ ਨਸ਼ਾ ਵੇਚਦਾ ਹੈ। ਨਾਕਾਬੰਦ ਕਰਕੇ ਪੁਲਸ ਨੇ ਮੁਲਜ਼ਮ ਨੂੰ ਫੜ ਲਿਆ। ਜਦੋਂ ਮੁਲਜ਼ਮਾਂ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ਵਿਚੋਂ 16 ਗ੍ਰਾਮ ਹੈਰੋਇਨ ਮਿਲੀ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਨੀਲਾ ਰਾਮ ਉਰਫ ਹੀਰਾ ਰਾਮ ਆਟੋ ਚਲਾਉਂਦਾ ਹੈ। ਕੰਮ ਘੱਟ ਹੋਣ ਕਾਰਨ ਮੁਲਜ਼ਮ ਨੇ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ। ਮੁਲਜ਼ਮ ਪੁਲਸ ਰਿਮਾਂਡ ’ਤੇ ਹੈ। ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।

Gurminder Singh

This news is Content Editor Gurminder Singh