ਆਸਟ੍ਰੇਲੀਆ ਪੜ੍ਹਾਈ ਕਰਨ ਗਏ ਮੋਗਾ ਦੇ ਗਗਨਬੀਰ ਸਿੰਘ ਦੀ ਅਚਾਨਕ ਮੌਤ

12/18/2020 10:19:32 PM

ਮੋਗਾ (ਸੰਦੀਪ ਸ਼ਰਮਾ) : ਲਗਭਗ ਡੇਢ ਸਾਲ ਪਹਿਲਾਂ ਮੋਗਾ ਤੋਂ ਪੜ੍ਹਾਈ ਲਈ ਆਸਟ੍ਰੇਲੀਆ ਗਏ ਨੌਜਵਾਨ ਗਗਨਬੀਰ ਸਿੰਘ ਪੁੱਤਰ ਜਸਬੀਰ ਸਿੰਘ ਦੀ ਅਚਾਨਕ ਮੌਤ ਹੋ ਗਈ। ਮਿ੍ਰਤਕ ਦੇ ਪਿਤਾ ਜਸਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਵਿਚ ਬਤੌਰ ਸੁਪਰਡੈਂਟ ਦੀਆਂ ਸੇਵਾਵਾਂ ਨਿਭਾਅ ਰਹੇ ਹਨ। ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗਗਨਬੀਰ ਸਿੰਘ ਆਪਣੇ ਦੋਸਤਾਂ ਨਾਲ ਬਾਜ਼ਾਰ ਵਿਚ ਸਮਾਨ ਖਰੀਦਣ ਲਈ ਗਿਆ ਸੀ ਕਿ ਅਚਾਨਕ ਸੜਕ ’ਤੇ ਡਿੱਗ ਪਿਆ, ਜਿਸ ਨੂੰ ਤੁਰੰਤ ਸਾਥੀ ਵਿਦਿਆਰਥੀਆਂ ਵਲੋ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੀ. ਜੀ. ਆਈ. ’ਚ ਦਾਖ਼ਲ

ਇਸ ਤਰ੍ਹਾਂ ਅਚਾਨਕ ਹੋਈ ਇਕਲੌਤੇ ਪੁੱਤਰ ਦੀ ਮੌਤ ’ਤੇ ਜਿਥੇ ਪੂਰੇ ਪਰਿਵਾਰ ਵਿਚ ਮਾਤਮ ਛਾ ਗਿਆ, ਉਥੇ ਹੀ ਇਲਾਕੇ ਵਿਚ ਇਸ ਘਟਨਾ ਦਾ ਸਦਮਾ ਹੈ। ਗਗਨਬੀਰ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ ਇਕ ਭੈਣ ਦਾ ਭਰਾ ਸੀ।

ਇਹ ਵੀ ਪੜ੍ਹੋ : ਕਿਸਾਨਾਂ ਵਾਲੇ ਬਿਆਨ ’ਤੇ ਵਿਵਾਦ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਦਿੱਤੀ ਸਫਾਈ

ਨੋਟ : ਨੌਜਵਾਨਾਂ ਵਿਚ ਵਿਦੇਸ਼ ਪ੍ਰਤੀ ਵੱਧ ਰਹੇ ਰੁਝਾਨ ਸੰਬੰਧੀ ਕੀ ਹੈ ਤੁਹਾਡੀ ਰਾਇ?

Gurminder Singh

This news is Content Editor Gurminder Singh