ਬੀਬੀ ਭਾਗੀਕੇ ਨਾਲ ਵਾਇਰਲ ਹੋਈ ਆਡੀਓ ਤੇ ਏ. ਐੱਸ. ਆਈ. ਦਾ ਸਪੱਸ਼ਟੀਕਰਨ (ਵੀਡੀਓ)

01/21/2019 7:07:31 PM

ਮੋਗਾ (ਵਿਪਨ) : ਸਿਆਸੀ ਲੀਡਰਾਂ ਵਲੋਂ ਪੁਲਸ ਮੁਲਾਜ਼ਮਾਂ ਨੂੰ ਫੋਨ 'ਤੇ ਧਮਕਾਉਣਾ ਕੋਈ ਨਵੀਂ ਗੱਲ ਨਹੀਂ ਹੈ। ਪਿਛਲੇ ਸਾਲ ਫਾਜ਼ਿਲਕਾ ਤੋਂ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦਾ ਆਡੀਓ ਵਾਇਰਲ ਹੋਇਆ ਸੀ ਅਤੇ ਬੀਤੇ ਦਿਨੀਂ ਇਸੇ ਤਰ੍ਹਾਂ ਕਾਂਗਰਸੀ ਮਹਿਲਾ ਆਗੂ ਰਾਜਵਿੰਦਰ ਕੌਰ ਭਾਗੀਕੇ ਦਾ ਏ. ਐੱਸ. ਆਈ. ਕੁਲਵੰਤ ਸਿੰਘ ਨੂੰ ਧਮਕਾਉਣ ਦਾ ਆਡੀਓ ਖੂਬ ਵਾਇਰਲ ਹੋ ਰਿਹਾ ਹੈ। ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸੀਏ ਤਾਂ ਰਾਜਵਿੰਦਰ ਕੌਰ ਭਾਗੀਕੇ 2017 'ਚ ਅਕਾਲੀ ਦਲ ਛੱਡ ਕਾਂਗਰਸ 'ਚ ਸ਼ਾਮਿਲ ਹੋਏ ਸਨ ਅਤੇ ਮੋਗਾ ਤੋਂ ਸਾਬਕਾ ਵਿਧਾਇਕ ਹਨ।
ਇਸ ਵਾਇਰਲ ਹੋ ਰਹੀ ਆਡੀਓ ਬਾਰੇ ਜਦੋਂ ਏ. ਐੱਸ. ਆਈ. ਕੁਲਵੰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਗੂ ਰਾਜਵਿੰਦਰ ਨਾਲ ਫੋਨ 'ਤੇ ਹੋਈ ਵਾਰਤਾਲਾਪ ਬਾਰੇ ਮੰਨਿਆ ਅਤੇ ਆਪਣਾ ਸਪਸ਼ਟੀਕਰਣ ਦਿੱਤਾ। ਉਨ੍ਹਾਂ ਕਿਹਾ ਕਿ ਉਸ ਨੇ ਪੰਚਾਇਤੀ ਚੋਣਾਂ ਵਿਚ ਕਿਸੇ ਦੀ ਨਿੱਜੀ ਮਦਦ ਨਹੀਂ ਕੀਤੀ। ਇਸ ਦੇ ਨਾਲ ਹੀ ਏ. ਐੱਸ. ਆਈ. ਨੇ ਬੀਬੀ ਭਾਗੀਕੇ ਵਲੋਂ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।  
ਦੇਖਿਆ ਜਾ ਸਕਦਾ ਕਿਵੇਂ ਸਿਆਸੀ ਪਾਰਟੀ ਦੇ ਆਗੂਆਂ ਵੱਲੋਂ ਕਾਨੂੰਨ ਦੇ ਅਧਿਕਾਰੀਆਂ ਨੂੰ ਫੋਨ 'ਤੇ ਧਮਕਾਇਆ ਜਾਂਦਾ ਅਤੇ ਉਨ੍ਹਾਂ ਦੀ ਕੀਤੀ ਜਾਂਦੀ ਡਿਊਟੀ 'ਚ ਵਿਗਨ ਪੈਦਾ ਕੀਤੇ ਜਾਂਦੇ ਹਨ। ਇਹ ਦੂਸਰੀ ਵਾਰ ਹੋਇਆ ਜਦੋਂ ਕਾਂਗਰਸ ਪਾਰਟੀ ਦੇ ਹੀ ਕਿਸੀ ਆਗੂ ਨੇ ਫੋਨ ਕਰਕੇ ਪੁਲਸ ਅਧਿਕਾਰੀ ਨੂੰ ਧਮਕਾਇਆ ਹੋਵੇ।

Gurminder Singh

This news is Content Editor Gurminder Singh