ਘਰ ''ਚ ਵਿਆਹੁਤਾ ਨੂੰ ਇਕੱਲੇ ਦੇਖ ਫਿਸਲੀ ਸਹੁਰੇ ਅਤੇ ਦਿਓਰ ਦੀ ਨੀਅਤ

08/17/2017 12:57:22 PM


ਮੋਗਾ(ਆਜ਼ਾਦ)-ਜ਼ਿਲੇ ਦੇ ਇਕ ਪਿੰਡ ਦੀ ਔਰਤ ਨੇ ਆਪਣੇ ਸਹੁਰੇ ਅਤੇ ਦਿਓਰ 'ਤੇ ਜਬਰ-ਜ਼ਨਾਹ ਕਰਨ ਦਾ ਦੋਸ਼ ਲਾਇਆ ਹੈ। ਪੀੜਤਾ ਦਾ ਅੱਜ ਸਿਵਲ ਹਸਪਤਾਲ ਮੋਗਾ ਤੋਂ ਮੈਡੀਕਲ ਚੈੱਕਅਪ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਪੀੜਤ ਔਰਤ (29) ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਵਿਦੇਸ਼ ਗਿਆ ਹੋਇਆ ਹੈ ਅਤੇ ਉਹ ਘਰ 'ਚ ਇਕੱਲੀ ਰਹਿੰਦੀ ਹੈ। ਬੀਤੀ 5 ਅਗਸਤ ਨੂੰ ਉਸ ਦੇ ਸਹੁਰੇ ਨੇ ਉਸ ਨੂੰ ਖਾਣੇ ਲਈ ਘਰ ਬੁਲਾਇਆ, ਜਦੋਂ ਮੈਂ ਖਾਣਾ ਬਣਾਉਣ ਲਈ ਘਰ ਗਈ ਤਾਂ ਮੇਰੇ ਨਾਲ ਮੇਰੇ ਸਹੁਰੇ ਅਤੇ ਦਿਓਰ ਨੇ ਕਥਿਤ ਤੌਰ 'ਤੇ ਜਬਰ-ਜ਼ਨਾਹ ਕੀਤਾ।  ਮੈਂ ਇਸ ਦੀ ਜਾਣਕਾਰੀ ਮੋਹਤਬਰ ਵਿਅਕਤੀਆਂ ਨੂੰ ਵੀ ਦਿੱਤੀ ਅਤੇ ਪੁਲਸ ਨੂੰ ਵੀ ਸੁਚਿਤ ਕੀਤਾ ਪਰ ਮੇਰੀ ਸੁਣਵਾਈ ਨਾ ਹੋਈ। ਉਸ ਨੇ ਉੱਚ ਪੁਲਸ ਅਧਿਕਾਰੀਆਂ ਤੋਂ ਇਨਸਾਫ ਦੀ ਗੁਹਾਰ ਲਾਈ ਹੈ।