ਤੇਜ਼ਧਾਰ ਹਥਿਆਰ ਦੀ ਨੋਕ ''ਤੇ ਪੁਲਸ ਮੁਲਾਜ਼ਮ ਤੋਂ ਖੋਹੀ ਸਟੇਨਗੰਨ, ਕੀਤਾ ਜ਼ਖਮੀਂ

04/30/2016 3:16:26 PM

ਨਵਾਂਸ਼ਹਿਰ (ਤ੍ਰਿਪਾਠੀ) : ਇੱਥੇ ਸਥਿਤ ਪੈਟਰੋਲ ਪੰਪ ''ਤੇ ਸ਼ਨੀਵਾਰ ਦੀ ਸਵੇਰ ਨੂੰ ਤੇਲ ਪੁਆਉਣ ਆਏ ਪੀ. ਸੀ. ਆਰ. ਮੁਲਾਜ਼ਮ ਤੋਂ ਅਣਪਛਾਤੇ ਨੌਜਵਾਨ ਨੇ ਤੇਜ਼ਧਾਰ ਹਥਿਆਰ ਦੀ ਨੋਕ ''ਤੇ ਸਰਕਾਰੀ ਸਟੇਨਗੰਨ ਖੋਹ ਗਈ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀਂ ਕਰ ਦਿੱਤਾ। ਫਿਲਹਾਲ ਪੁਲਸ ਮੁਲਾਜ਼ਮ ਨੂੰ ਇੱਥੋਂ ਦੇ ਸਿਵਲ ਹਸਪਤਾਲ ''ਚ ਭਰਤੀ ਕਰਾਇਆ ਗਿਆ ਹੈ। 
ਜਾਣਕਾਰੀ ਮੁਤਾਬਕ ਸਵੇਰ ਦੇ ਕਰੀਬ 7 ਵਜੇ ਬੰਗਾ ਰੋਡ ਸਬਜੀ ਮੰਡੀ ਦੇ ਨੇੜੇ ਵਾਪਰੀ ਇਹ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਹਸਪਤਾਲ ''ਚ ਜ਼ੇਰੇ ਇਲਾਜ਼ ਪੁਲਸ ਹੌਲਦਾਰ ਸੁਖਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਪੀ. ਸੀ. ਆਰ.-11 ਨੰਬਰ ਪਾਰਟੀ ''ਤੇ ਡਿਊਟੀ ਹੈ। ਸ਼ਨੀਵਾਰ ਦੀ ਸਵੇਰੇ ਰਾਤ ਦੀ ਸ਼ਿਫਟ ਤੋ ਬਾਅਦ ਉਹ ਅਗਲੀ ਪਾਰਟੀ ਨੂੰ ਸਰਕਾਰੀ ਮੋਟਰ ਸਾਈਕਲ ਦੇਣ ਲਈ ਥਾਣੇ ਜਾ ਰਿਹਾ ਸੀ। ਉਸ ਨੇ ਇਹ ਮੋਟਰਸਾਈਕਲ ਚੰਡੀਗੜ੍ਹ ਚੌਂਕ ''ਚ ਦੂਜੇ ਮੁਲਾਜ਼ਮ ਨੂੰ ਦੇ ਦਿੱਤਾ ਅਤੇ ਖੁਦ ਆਪਣੀ ਬਾਈਕ ''ਚ ਪੈਟਰੋਲ ਪੁਆਉਣ ਲਈ ਸਬਜ਼ੀ ਮੰਡੀ ਨੇੜੇ ਪੈਟਰੋਲ ਪੰਪ ''ਤੇ ਰੁਕ ਗਿਆ। 
ਜਦੋਂ ਉਹ ਆਪਣੇ ਪਰਸ ''ਚੋਂ ਪੈਸੇ ਕੱਢਣ ਲੱਗਾ ਤਾਂ ਪਿੱਛਿਓਂ ਆਇਆ ਇਕ ਨੌਜਵਾਨ ਨੇ ਉਸ ਦੇ ਗਲੇ ''ਤੇ ਤੇਜ਼ਧਾਰ ਹਥਿਆਰ ਰੱਖ ਕੇ ਅਸਲਾ ਮੰਗਣ ਲੱਗ ਪਿਆ। ਪੁਲਸ ਮੁਲਾਜ਼ਮ ਉਸ ਨੌਜਵਾਨ ਨਾਲ ਭਿੜ ਗਿਆ ਅਤੇ ਇਸ ਦੌਰਾਨ ਦੋਵੇਂ ਹੇਠਾਂ ਡਿਗ ਪਏ। ਨੌਜਵਾਨ ਨੇ ਪੁਲਸ ਮੁਲਾਜ਼ਮ ਦੀ ਮੈਗਜੀਨ ਨਾਲ ਹੀ ਉਸ ਦੇ ਸਿਰ ''ਤੇ ਸੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਪੁਲਸ ਮੁਲਾਜ਼ਮ ਬੇਹੋਸ਼ੀ ਦੀ ਹਾਲਤ ''ਚ ਆ ਗਿਆ ਅਤੇ ਨੌਜਵਾਨ ਉਸ ਦੀ ਸਟੇਨਗੰਨ ਲੈ ਕੇ ਫਰਾਰ ਹੋ ਗਿਆ। 
ਪੁਲਸ ਮੁਲਾਜ਼ਮ ਨੇ ਦੱਸਿਆ ਕਿ ਹਮਲਾਵਰ ਉਸ ਦਾ ਸਰਵਿਸ ਰਿਵਾਲਵਰ ਵੀ ਖੋਹਣਾ ਚਾਹੁੰਦਾ ਸੀ ਪਰ ਉਹ ਉਸਨੇ ਕਿਸੇ ਤਰ੍ਹਾਂ ਬਚਾ ਲਿਆ। ਇਹ ਸਾਰੀ ਘਟਨਾ ਇੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ''ਚ ਕੈਦ ਹੋ ਹਈ, ਜਿਸ ''ਚ ਪੁਲਸ ਮੁਲਾਜ਼ਮ ਅਣਪਛਾਤੇ ਨੌਜਵਾਨ ਨਾਲ ਗੁੱਥਮਗੁੱਥੀ ਹੁੰਦਾ ਦਿਖਾਈ ਦੇ ਰਿਹਾ ਹੈ, ਹਾਲਾਂਕਿ ਇਸ ਦੌਰਾਨ ਪੰਪ ''ਤੇ ਕੁਝ ਗਾਹਕਾਂ ਤੋਂ ਇਲਾਵਾ ਪੰਪ ਮੁਲਾਜ਼ਮ ਵੀ ਹਾਜ਼ਰ ਸਨ ਪਰ ਕਿਸੇ ਨੇ ਵੀ ਪੁਲਸ ਮੁਲਾਜ਼ਮ ਦਾ ਸਾਥ ਨਹੀ ਦਿੱਤਾ ਅਤੇ ਮੂਕ ਤਮਾਸ਼ਾਈ ਬਣੇ ਰਹੇ। 
ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀ. ਐਸ. ਪੀ. ਨਵਾਂਸ਼ਹਿਰ ਮੁਖਤਿਆਰ ਰਾਏ ਅਤੇ ਐਸ. ਐਚ. À.ਸਮੇਤ ਕਈ ਉੱਚ ਅਫਸਰਾਂ ਨੇ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਜ਼ਰੂਰੀ ਜਾਣਕਾਰੀ ਹਾਸਲ ਕੀਤੀ। ਫਿਲਹਾਲ ਪੁਲਸ ਨੇ ਸੀ. ਸੀ. ਟੀ. ਵੀ.ਕੈਮਰੇ ਦੀ ਕਲਿਪਿੰਗ ਹਾਸਲ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Babita Marhas

This news is News Editor Babita Marhas