ਪਟਿਆਲਾ: ਏ. ਟੀ. ਐੱਮ. ਲੁੱਟਣ ਦੀ ਕੀਤੀ ਕੋਸ਼ਿਸ਼, ਕੈਮਰੇ ''ਚ ਕੈਦ ਹੋਈ ਘਟਨਾ (ਤਸਵੀਰਾਂ)

09/19/2017 7:10:37 PM

ਪਟਿਆਲਾ(ਇੰਦਰਜੀਤ)— ਇਥੋਂ ਦੇ ਮਾਡਲ ਟਾਊਨ 'ਚ ਸਥਿਤ ਐੱਸ. ਬੀ. ਆਈ. ਦੇ ਏ. ਟੀ. ਐੱਮ. ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮੰਗਲਵਾਰ ਸਵੇਰੇ 5.30 ਵਜੇ ਵਾਪਰੀ। ਮਿਲੀ ਜਾਣਕਾਰੀ ਮੁਤਾਬਕ ਇਕ ਨਕਾਬਪੋਸ਼ ਮਾਡਲ ਟਾਊਨ ਸਥਿਤ ਏ. ਟੀ. ਐੱਮ. 'ਚ ਪਹੁੰਚਿਆ ਅਤੇ ਲੋਹੇ ਦੀ ਰਾਡ ਨਾਲ ਏ. ਟੀ. ਐੱਮ. ਨੂੰ ਤੋੜਨ ਦੀ ਕੋਸ਼ਿਸ਼ 'ਚ ਲੱਗ ਗਿਆ ਪਰ ਜਦੋਂ ਅਸਫਲ ਰਿਹਾ ਤਾਂ ਉਹ ਸਮਾਂ ਬੀਤਦਾ ਦੇਖ ਕੇ ਏ. ਟੀ. ਐੱਮ. ਛੱਡ ਕੇ ਨਿਕਲ ਗਿਆ। ਇਹ ਸਾਰੀ ਵਾਰਦਾਤ ਏ. ਟੀ. ਐੱਮ. 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਸੀ. ਸੀ. ਟੀ. ਵੀ. 'ਚ ਸਾਫ ਦਿਸ ਰਿਹਾ ਹੈ ਕਿ ਇਕ ਨਕਾਬਪੋਸ਼ ਵਿਅਕਤੀ ਏ. ਟੀ. ਐੱਮ. 'ਚ ਆਉਂਦਾ ਹੈ ਅਤੇ ਲੋਹੇ ਦੀ ਰਾਡ ਨਾਲ ਏ. ਟੀ. ਐੱਮ. ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਨਾਕਾਮਯਾਬ ਰਹਿੰਦਾ ਹੈ। ਇਸ ਤੋਂ ਬਾਅਦ ਉਹ ਸਮਾਂ ਬੀਤਦੇ ਦੇਖ ਕੇ ਉਹ ਜਲਦੀ 'ਚ ਉਥੋਂ ਚਲਾ ਜਾਂਦਾ ਹੈ, ਜਿਸ ਕਾਰਨ ਏ. ਟੀ. ਐੱਮ. ਦਾ ਦਰਵਾਜ਼ਾ ਵੀ ਟੁੱਟ ਜਾਂਦਾ ਹੈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।