ਦੁਖ਼ਦ ਖ਼ਬਰ: GNDU ’ਚ ਚੱਲ ਰਹੀ ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਐਥਲੀਟ ਦੀ ਮੌਤ

04/04/2022 9:54:14 AM

ਅੰਮ੍ਰਿਤਸਰ (ਸੰਜੀਵ) - ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਇਕ ਐਥਲੀਟ ਦੀ ਮੌਤ ਹੋ ਜਾਣ ਦੀ ਦੁੱਖ਼ਦ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ (60) ਚੈਸਟ ਨੰਬਰ 202 ਨਿਵਾਸੀ ਦੋਰਾਹਾ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ ਖੇਡ ਮੈਦਾਨ ਵਿਖੇ ਮਹਿਲਾ ਪੁਰਸ਼ ਮਾਸਟਰਜ਼ ਐਥਲੀਟਾਂ ਦੀ ਸੂਬਾ ਪੱਧਰੀ ਦੋ ਦਿਨਾਂ 42ਵੀਂ ਪੰਜਾਬ ਸਟੇਟ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ 2022 ਚੱਲ ਰਹੀ ਸੀ। ਚੈਂਪੀਅਨਸ਼ਿਪ ਦੌਰਾਨ ਇਕ ਮਾਸਟਰ ਐਥਲੀਟ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਮਾਸਟਰ ਐਥਲੀਟ ਪਰਮਜੀਤ ਸਿੰਘ ਪਹਿਲੀ ਵਾਰ ਇਸ ਸੂਬਾ ਪੱਧਰੀ ਖੇਡ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਪੁੱਜੇ ਸਨ। ਉਨ੍ਹਾਂ ਦੀ ਐਂਟਰੀ ਕਰਵਾਉਣ ਉਪਰੰਤ 60 ਸਾਲ ਤੋਂ ਉਪਰਲੇ ਵਰਗ ਦੀ ਪੰਜ ਕਿਲੋਮੀਟਰ ਦੌੜ ਵਿਚ ਹਿੱਸਾ ਲੈਣ ਦੀ ਚਾਹਤ ਸੀ। ਜਿਉਂ ਹੀ ਪ੍ਰਬੰਧਕਾਂ ਵੱਲੋਂ ਦੌੜ ਸ਼ੁਰੂ ਕਰਵਾਈ ਗਈ ਤਾਂ ਥੋੜੀ ਦੂਰੀ ’ਤੇ ਹੀ ਪਰਮਜੀਤ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਇੰਜੀਨੀਅਰਿੰਗ ਦੀ ਨੌਕਰੀ ਛੱਡ ਇਸ ਨੌਜਵਾਨ ਨੇ ਸ਼ੁਰੂ ਕੀਤੀ ਬਾਗਬਾਨੀ, ਹੁਣ ਕਮਾ ਰਿਹਾ ਲੱਖਾਂ ਰੁਪਏ (ਤਸਵੀਰਾਂ)

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 

rajwinder kaur

This news is Content Editor rajwinder kaur