ਸਿਰੋਪਾਓ ਵਾਲੇ ਮਰਵਾਉਂਦੇ ਹਨ : ਸੁਖਬੀਰ (ਵੀਡੀਓ)

03/15/2017 5:10:32 PM

ਸ੍ਰੀ ਮੁਕਤਸਰ ਸਾਹਿਬ : ਵਿਧਾਨ ਸਭਾ ਚੋਣਾਂ ''ਚ ਮਿਲੀ ਹਾਰ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਵੋਟਾਂ ਸਮੇਂ ਸਿਰੋਪਾਓ ਪਵਾ ਕੇ ਸ਼ਾਮਲ ਹੋਣ ਵਾਲਿਆਂ ਨੇ ਪਾਰਟੀ ਨੂੰ ਹਰਾਇਆ ਹੈ। ਗਿੱਦੜਬਾਹਾ ਵਿਖੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸਥਾਨਕ ਆਗੂ ਡਿੰਪੀ ਢਿੱਲੋਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਹਲਕੇ ''ਚ ਮੁਖਾਲਫਤ ਕਰਨ ਵਾਲੇ ਕਿਸੇ ਵੀ ਆਗੂ ਨੂੰ ਮੁੜ ਤੋਂ ਪਾਰਟੀ ਵਿਚ ਸ਼ਾਮਿਲ ਨਾ ਕਰਵਾਉਣ।
ਚੋਣਾਂ ਦੌਰਾਨ ਧੜਾਧੜ ਸਿਰਪਾਓ ਪਵਾ ਕੇ ਪਾਰਟੀ ''ਚ ਨੇਤਾਵਾਂ ਦੀ ਨਫਰੀ ਵਧਾਉਣ ਵਾਲੇ ਸੁਖਬੀਰ ਬਾਦਲ ਨੇ ਚੋਣਾਂ ਹਾਰਣ ਤੋਂ ਬਾਅਦ ਆਪਣੀ ਰਣਨੀਤੀ ਬਦਲ ਲਈ ਹੈ। ਸੁਖਬੀਰ ਦਾ ਦਾਅਵਾ ਹੈ ਕਿ ਉਹ ਸੱਚੇ ਵਰਕਰਾਂ ਦੇ ਸਿਰ ''ਤੇ ਹੀ ਇਕ ਵਾਰ ਫਿਰ ਤੋਂ ਸੱਤਾ ''ਤੇ ਕਾਬਜ਼ ਹੋਣਗੇ।

Gurminder Singh

This news is Content Editor Gurminder Singh