ਵਿਧਾਨ ਸਭਾ ਚੋਣਾਂ: ਅੰਮ੍ਰਿਤਸਰ ਹਲਕਾ ਉੱਤਰੀ ’ਚ ਵੱਡੇ ਮਹਾਰਥੀਆਂ ’ਚ ਹੋਵੇਗਾ ਸਖ਼ਤ ਮੁਕਾਬਲਾ

01/20/2022 11:44:17 AM

ਅੰਮ੍ਰਿਤਸਰ (ਵਾਲੀਆ) - ਅੰਮ੍ਰਿਤਸਰ ਹਲਕਾ ਉੱਤਰੀ ਤੋਂ ਜਿਥੇ ਪਹਿਲਾਂ ਤਿੰਨ ਹਿੰਦੂ ਚਿਹਰੇ ਵੱਖ-ਵੱਖ ਪਾਰਟੀਆਂ ਵਲੋਂ ਕਾਂਗਰਸ ਪਾਰਟੀ ਵਲੋਂ ਸੁਨੀਲ ਦੱਤੀ, ਆਮ ਆਦਮੀ ਪਾਰਟੀ ਵਲੋਂ ਕੁੰਵਰ ਵਿਜੇ ਪ੍ਰਤਾਪ ਤੇ ਅਕਾਲੀ ਦਲ ਬਾਦਲ ਵਲੋਂ ਅਨਿਲ ਜੋਸ਼ੀ ਚੋਣ ਮੈਦਾਨ ਵਿਚ ਹਨ। ਇਸ ਹਲਕੇ ਤੋਂ ਹਾਲੇ ਤੱਕ ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਤੇ ਪੰਜਾਬ ਲੋਕ ਕਾਂਗਰਸ ਦੇ ਗਠਜੋੜ ਨੇ ਪੰਜਾਬ ਵਿਚ ਕੋਈ ਉਮੀਦਵਾਰ ਚੋਣ ਮੈਦਾਨ ਵਿਚ ਨਹੀਂ ਉਤਾਰਿਆ। ਇਸ ਗਠਜੋੜ ਦੀ ਛੇ ਮੈਂਬਰੀ ਸਕਰੀਨਿੰਗ ਕਮੇਟੀ ਦੀਆਂ ਕਈ ਬੈਠਕਾਂ ਚੰਡੀਗੜ੍ਹ ਤੇ ਦਿੱਲੀ ਵਿਚ ਹੋ ਚੁੱਕੀਆਂ ਹਨ, ਜਿਸ ਦੇ ਬਾਵਜੂਦ ਉਮੀਦਵਾਰਾਂ ਦੀ ਲਿਸਟ ਫਾਈਨਲ ਨਹੀਂ ਹੋ ਸਕੀ।

ਪੜ੍ਹੋ ਇਹ ਵੀ ਖ਼ਬਰ - ਸਾਵਧਾਨ! ਬਿਨਾਂ ਮਾਸਕ ਤੋਂ ਸੜਕਾਂ ’ਤੇ ਘੁੰਮਣ ਵਾਲੇ ਲੋਕਾਂ ’ਤੇ ਕੱਸਿਆ ਜਾਵੇਗਾ ਹੁਣ ਸ਼ਿਕੰਜਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਸੁਖਦੇਵ ਸਿੰਘ ਢੀਂਡਸਾ, ਕੈਪਟਨ ਅਮਰਿੰਦਰ ਸਿੰਘ, ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਦੀ ਅੱਜ ਤੱਕ ਆਪਸੀ ਮੀਟਿੰਗ ਨਹੀਂ ਹੋ ਸਕੀ। ਇਹ ਮੀਟਿੰਗ ਹੁਣ ਇਕ ਦੋ ਦਿਨਾਂ ਅੰਦਰ ਹੋਣ ਦੀ ਸੰਭਾਵਨਾ ਹੈ, ਜਿਸ ਵਿਚ ਗਠਜੋੜ ਦੇ ਉਮੀਦਵਾਰਾਂ ਦੀ ਸੂਚੀ ਫਾਈਨਲ ਹੋ ਕੇ ਬਾਹਰ ਆ ਸਕਦੀ ਹੈ। ਅੰਮ੍ਰਿਤਸਰ ਹਲਕਾ ਉੱਤਰੀ ਵਿਚ ਵੱਡੇ ਮਹਾਰਥੀਆਂ ਦੇ ਮੁਕਾਬਲੇ ਹੋ ਰਹੇ ਹਨ। ਉੱਤਰੀ ਹਲਕੇ ਵਿਚ 60 ਫੀਸਦੀ ਸਿੱਖ ਹਨ, ਜੋ ਪਿੰਡਾਂ ’ਚੋਂ ਆ ਕੇ ਵਸੇ ਹੋਏ ਹਨ। ਇਸ ਹਲਕੇ ਵਿਚ ਕਈ ਪਿੰਡ ਵੀ ਪੈਂਦੇ ਹਨ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵਾਰਦਾਤ: ਉਪ ਮੁੱਖ ਮੰਤਰੀ ਦੇ ਘਰ ਨੇੜੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਫੈਲੀ ਸਨਸਨੀ

ਭਰੋਸੇਯੋਗ ਸੂਤਰਾਂ ਅਨੁਸਾਰ ਗਠਜੋੜ ਦੇ ਪੈਮਾਨੇ ਮੁਤਾਬਕ ਜਿੱਤ ਸਕਣ ਦੀ ਸੰਭਾਵਨਾ ਅਨੁਸਾਰ ਇਸ ਹਲਕੇ ਵਿਚ ਸਿੱਖ ਵਸੋਂ 60 ਫੀਸਦੀ ਤੋਂ ਵਧੇਰੇ ਹੋਣ ਕਾਰਨ ਗਠਜੋੜ ਦੇ ਭਾਈਵਾਲ ਸੁਖਦੇਵ ਤੇ ਪਰਮਿੰਦਰ ਸਿੰਘ ਢੀਂਡਸਾ ਆਪਣੇ ਨੇੜਲੇ ਤੇ ਭਰੋਸੇਮੰਦ ਸਾਥੀ ਨਾਮਵਰ ਸਿੱਖ ਤੇ ਪੰਥਕ ਚਿਹਰੇ ਮਨਜੀਤ ਸਿੰਘ ਭੋਮਾ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੀ ਜ਼ੋਰ ਅਜ਼ਮਾਈ ਕਰ ਰਹੇ ਹਨ। ਭੋਮਾ ਇਸ ਹਲਕੇ ਵਿਚ ਪਿਛਲੇ 30 ਸਾਲਾਂ ਤੋਂ ਰਹਿ ਰਹੇ ਹਨ, ਜਿਨ੍ਹਾਂ ਦਾ ਇਸ ਹਲਕੇ ਵਿਚ ਚੰਗਾ ਅਸਰ ਰਸੂਖ ਹੈ। ਪਹਿਲਾਂ ਤਿੰਨ ਹਿੰਦੂ ਚਿਹਰੇ ਚੌਣ ਮੈਦਾਨ ਵਿਚ ਹੋਣ ਕਾਰਨ ਹਿੰਦੂ ਵੋਟ ਤਿੰਨ ਥਾਈਂ ਵੰਡੀ ਜਾ ਸਕਦੀ ਹੈ ਤੇ ਬੱਝਵੀਂ ਸਿੱਖ ਵੋਟ ਮਨਜੀਤ ਸਿੰਘ ਭੋਮਾ ਨੂੰ ਪੈ ਸਕਦੀ ਹੈ। ਭਾਜਪਾ ਦੀ ਹਿੰਦੂ ਵੋਟ ਮਨਜੀਤ ਸਿੰਘ ਭੋਮਾ ਨੂੰ ਪੈ ਕੇ ਇਹ ਸੀਟ ਗਠਜੋੜ ਸਹਿਜੇ ਜਿੱਤ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ - ED ਦੀ ਰੇਡ ਅਤੇ ਰੇਤ ਮਾਈਨਿੰਗ ਨੂੰ ਲੈ ਕੇ ਤਰੁਣ ਚੁੱਘ ਦਾ CM ਚੰਨੀ ’ਤੇ ਤਿੱਖਾ ਹਮਲਾ, ਮੰਗਿਆ ਅਹੁਦੇ ਤੋਂ ਅਸਤੀਫ਼ਾ

ਦੂਸਰੇ ਪਾਸੇ ਭਾਜਪਾ ਵਲੋਂ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਸੁਰੇਸ਼ ਮਹਾਜਨ, ਪੱਪੂ ਮਹਾਜਨ, ਸੁਖਮਿੰਦਰ ਸਿੰਘ ਪਿੱਟੂ ਟਿਕਟ ਪ੍ਰਾਪਤ ਕਰਨ ਦੀ ਦੌੜ ਵਿਚ ਸ਼ਾਮਲ ਹਨ। ਪਹਿਲਾਂ ਇਸ ਸੀਟ ਤੋਂ ਭਾਜਪਾ ਵਲੋਂ ਅਨਿਲ ਜੋਸ਼ੀ ਚੋਣ ਲੜ ਚੁੱਕੇ ਹਨ। ਭਾਜਪਾ ਨੇ ਪਿਛਲੇ ਸਮੇਂ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਅਨਿਲ ਜੋਸ਼ੀ ਨੂੰ ਪਾਰਟੀ ਵਿੱਚੋਂ ਖਾਰਜ ਕਰ ਦਿੱਤਾ ਸੀ, ਸੋ ਹੁਣ ਅਕਾਲੀ-ਬਸਪਾ ਗਠਜੋੜ ਵਲੋਂ ਚੋਣ ਲੜ ਰਹੇ ਹਨ। ਹਾਲੇ ਊਠ ਵੇਖੋ ਕਿਸ ਕਰਵੱਟ ਬੈਠਦਾ ਹੈ, ਇਹ ਸਮਾਂ ਦੱਸੇਗਾ। ਹਲਕਾ ਉੱਤਰੀ ਵਿਚ ਇਸ ਵਾਰ ਮੁਕਾਬਲਾ ਬੜਾ ਰੋਚਕ ਹੋਵੇਗਾ ਅਤੇ ਪੂਰੇ ਪੰਜਾਬ ਦੀ ਨਜ਼ਰ ਇਸ ਸੀਟ ’ਤੇ ਹੋਵੇਗੀ।

ਪੜ੍ਹੋ ਇਹ ਵੀ ਖ਼ਬਰ - ਕਾਂਗਰਸੀ ਵਿਧਾਇਕ ਸੁਨੀਲ ਦੱਤੀ ਨੇ ਕੁੰਵਰ ਵਿਜੈ ਪ੍ਰਤਾਪ ਤੇ ਅਨਿਲ ਜੋਸ਼ੀ ਨੂੰ ਦਿੱਤੀ ਖੁੱਲ੍ਹੀ ਬਹਿਸ ਦੀ ਚੁਣੌਤੀ (ਵੀਡੀਓ)

 

 

rajwinder kaur

This news is Content Editor rajwinder kaur