ਪੰਜਾਬ ’ਚ ਮਾਸਟਰ ਪਲਾਨ ’ਤੇ ਕੰਮ ਕਰ ਰਹੀ ਭਾਜਪਾ ਲਈ ਪੰਗਾ, ਸੂਚੀ ਜਾਰੀ ਕਰਦਿਆਂ ਹੀ ਉੱਠੀ ਬਗਾਵਤ

12/05/2022 6:26:18 PM

ਜਲੰਧਰ (ਪਾਹਵਾ) : ਸੂਬੇ ’ਚ ਇਕ ਪਾਸੇ ਜਿੱਥੇ ਭਾਜਪਾ ਖੁਦ ਨੂੰ ਮਜ਼ਬੂਤ ​​ਕਰਨ ਦੀ ਤਿਆਰੀਆਂ ’ਚ ਜੁੱਟ ਗਈ ਹੈ, ਜਿਸ ਕਾਰਨ ਕਈ ਆਗੂਆਂ ਨੂੰ ਭਾਜਪਾ ਸੂਚੀ ’ਚ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਉੱਥੇ ਹੀ, ਦੂਜੇ ਪਾਸੇ ਇਸ ਸੂਚੀ ਨੂੰ ਲੈ ਕੇ ਬਗਾਵਤੀ ਸੁਰ ਉੱਠਣੇ ਸ਼ੁਰੂ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਸੂਚੀ ਨੂੰ ਲੈ ਕੇ ਭਾਜਪਾ ਦੇ ਕੁਝ ਆਗੂਆਂ ਅਤੇ ਵਰਕਰਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਅਸ਼ਵਨੀ ਸ਼ਰਮਾ ਵੱਲੋਂ ਤਿਆਰ ਕੀਤੀ ਸੂਚੀ ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ ਹਨ।

ਇਹ ਵੀ ਪੜ੍ਹੋ : ਕਿਸਾਨਾਂ ਵਲੋਂ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਇਕ ਮਹੀਨੇ ਲਈ ਫ੍ਰੀ ਕਰਨ ਦਾ ਐਲਾਨ

ਉਨ੍ਹਾਂ ਦਾ ਕਹਿਣਾ ਹੈ ਕਿ ਅਸ਼ਵਨੀ ਸ਼ਰਮਾ ਵੱਲੋਂ ਤਿਆਰ ਕੀਤੀ ਗਈ ਇਸ ਸੂਚੀ ’ਚ ਆਪਣੇ ਚਹੇਤਿਆਂ ਨੂੰ ਰਿਓੜੀਆਂ ਵੰਡਣ ਅਤੇ ਪੁਰਾਣੇ ਵਰਕਰਾਂ ਦਾ ਅਪਮਾਨ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਉਨ੍ਹਾਂ ਨੇ ਪੁਰਾਣੇ ਵਰਕਰਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਸੂਚੀ ਨੂੰ ਨਹੀਂ ਮੰਨਦੇ। ਗਰੇਵਾਲ ਨੇ ਕਿਹਾ ਹੈ ਕਿ ਅਸ਼ਵਨੀ ਸ਼ਰਮਾ ਖੁਦ ਕੁਰਸੀ ਕਿਉਂ ਨਹੀਂ ਛੱਡਦੇ, ਕੀ ਪੰਜਾਬ ’ਚ ਉਨ੍ਹਾਂ ਤੋਂ ਇਲਾਵਾ ਕੋਈ ਹੋਰ ਆਗੂ ਨਹੀਂ ਹੈ।

ਇਹ ਵੀ ਪੜ੍ਹੋ : ਆਟਾ-ਦਾਲ ਸਕੀਮ ਵਾਲੇ ਕਾਰਡ ਧਾਰਕਾਂ ਨੂੰ ਲੱਗ ਸਕਦੈ ਝਟਕਾ, ਵੱਡੀ ਕਾਰਵਾਈ ਦੀ ਤਿਆਰੀ ’ਚ ਪੰਜਾਬ ਸਰਕਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Gurminder Singh

This news is Content Editor Gurminder Singh