ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੂੰ ਧਮਕੀਆਂ ਦੇਣ ਦੇ ਦੋਸ਼ ''ਚ 5 ਖਿਲਾਫ ਮਾਮਲਾ ਦਰਜ

08/19/2015 8:22:37 PM

ਮੱਲਾਂਵਾਲਾ (ਜਸਪਾਲ) - ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨੂੰ ਗਾਲੀ-ਗਲੋਚ ਕਰਨ ''ਤੇ 5 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਬਾਬਾ ਦਿਲਬਾਗ ਸਿੰਘ ਪੁੱਤਰ ਪਿਆਰਾ ਸਿੰਘ ਹਾਲ ਵਾਸੀ ਗੁਰਦੁਆਰਾ ਬਾਬਾ ਰਾਮ ਲਾਲ ਜੀ ਆਰਿਫ ਕੇ ਨੇ ਪੁਲਸ ਨੂੰ ਦਿੱਤੇ ਬਿਆਨ ''ਚ ਕਿਹਾ ਹੈ ਕਿ ਬੀਤੀ 12 ਅਗਸਤ ਨੂੰ ਉਹ ਕਿਸੇ ਕੰਮ ਲਈ ਜ਼ੀਰਾ ਗਿਆ ਹੋਇਆ ਸੀ ਅਤੇ ਉਸ ਤੋਂ ਬਾਅਦ ਗੁਰਸੇਵਕ ਸਿੰਘ, ਕੁਲਦੀਪ ਸਿੰਘ, ਜੁਗਰਾਜ ਸਿੰਘ, ਗੁਰਮੀਤ ਸਿੰਘ ਅਤੇ ਗੁਰਲਾਲ ਸਿੰਘ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਗੁਰਦੁਆਰਾ ਸਾਹਿਬ ਆਰਿਫ ਕੇ ਆਏ ਅਤੇ ਗੁਰਦੁਅਰਾ ਸਾਹਿਬ ''ਚ ਮੌਜੂਦ ਸੇਵਾਦਾਰ ਗੁਰਵਿੰਦਰ ਸਿੰਘ ਨੂੰ ਉਸ ਬਾਰੇ ਪੁੱਛਿਆ ਅਤੇ ਉਸ ਬਾਰੇ ਗਲਤ ਸ਼ਬਦ ਬੋਲਦੇ ਰਹੇ ਅਤੇ ਕਿਹਾ ਕਿ ਅੱਜ ਉਸ ਨੂੰ ਦੱਸਣਾ ਹੈ ਕਿ ''ਦੂਸਰੇ ਪਿੰਡ ਜਾ ਕੇ ਕਿਵੇਂ ਦਖਲਅੰਦਾਜ਼ੀ ਕਰੀਦੀ ਹੈ।''
ਬਾਬਾ ਦਿਲਬਾਗ ਸਿੰਘ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ''ਚ ਅੱਗੇ ਕਿਹਾ ਹੈ ਕਿ ਉਕਤ ਵਿਅਕਤੀਆਂ ਨੇ ਕਿਹਾ ਕਿ ''ਬਾਬੇ ਨੂੰ ਮੋਹਤਬਰ ਬਣਨ ਦਾ ਵੱਲ ਦੱਸਣਾ ਹੈ, ਨਾਲੇ ਉਸ ਦੀ ਪੱਗ ਮਿੱਟੀ ''ਚ ਰੋਲਣੀ ਹੈ।'' ਪੁਲਸ ਥਾਣਾ ਆਰਿਫ ਕੇ ''ਚ ਬਾਬਾ ਦਿਲਬਾਗ ਸਿੰਘ ਦੇ ਬਿਆਨਾਂ ''ਤੇ ਉਕਤ 5 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

Gurminder Singh

This news is Content Editor Gurminder Singh